Notice: Function _load_textdomain_just_in_time was called incorrectly. Translation loading for the jnews domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/u902433967/domains/ozinews.in/public_html/english/wp-includes/functions.php on line 6114
ਐਂਡ ਟੂ ਐਂਡ ਕੰਪਿਊਟਰਾਈਜੇਸ਼ਨ ਸਦਕੇ ਖੁਰਾਕ ਸਮੱਗਰੀ ਵੰਡ ਦੋਰਾਨ ਨਹੀਂ ਹੋਈ ਇਕ ਵੀ ਦਾਣੇ ਦੀ ਹੇਰਾਫੇਰੀ: ਆਸ਼ੂ - Ozi News
  • Login
Monday, June 16, 2025
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home PUNJAB

ਐਂਡ ਟੂ ਐਂਡ ਕੰਪਿਊਟਰਾਈਜੇਸ਼ਨ ਸਦਕੇ ਖੁਰਾਕ ਸਮੱਗਰੀ ਵੰਡ ਦੋਰਾਨ ਨਹੀਂ ਹੋਈ ਇਕ ਵੀ ਦਾਣੇ ਦੀ ਹੇਰਾਫੇਰੀ: ਆਸ਼ੂ

admin by admin
May 23, 2020
in PUNJAB
0
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

* ਸੁਖਬੀਰ ਬਾਦਲ ਵਲੋਂ ਕੀਤੀ ਗਈ ਸੀ.ਬੀ.ਆਈ. ਜਾਂਚ ਦੀ ਮੰਗ ਬੇਤੁਕੀ ਕਰਾਰ
* ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਦਾਲ ਦੀ ਸਪਲਾਈ ਵਿੱਚ ਕੀਤੀ ਗਈ ਦੇਰੀ ਅਤੇ ਮਨੁੱਖੀ ਵਰਤੋਂ ਯੋਗ ਦਾਲ ਨਾ ਹੋਣਾ ਵੰਡ ਵਿੱਚ ਹੋਈ ਦੇਰੀ ਦਾ ਵੱਡਾ ਕਾਰਨ

ਚੰਡੀਗੜ•, 24 ਮਈ (ਸ਼ਿਵ ਨਾਰਾਇਣ ਜਾਂਗੜਾ) : ਕੋਵਿਡ 19 ਕਾਰਨ ਪੈਦਾ ਹੋਈ ਸਥਿਤੀ ਕਾਰਨ ਕੇਂਦਰ ਸਰਕਾਰ ਵਲੋਂ ਪੰਜਾਬ ਕੌਮੀ ਖੁਰਾਕ ਸੁਰੱਖਿਆ ਐਕਟ ਅਧੀਨ ਪੀ.ਐਮ.ਜੀ.ਕੇ.ਏ.ਵਾਈ. ਸਕੀਮ ਤਹਿਤ ਆਉਂਦੇ ਲਾਭਪਾਤਰੀਆਂ ਨੂੰ ਕੀਤੀ ਜਾ ਰਹੀ ਅਨਾਜ ਅਤੇ ਦਾਲ ਦੀ ਵੰਡ ਦੋਰਾਨ ਸੂਬੇ ਦੀ ਕੈਪਟਨ ਸਰਕਾਰ ਵੱਲੋਂ ਲਾਗੂ ਐਂਡ ਟੂ ਐਂਡ ਕੰਪਿਊਟਰਾਈਜੇਸ਼ਨ ਸਦਕੇ ਖੁਰਾਕ ਸਮੱਗਰੀ ਵੰਡ ਦੋਰਾਨ ਇਕ ਵੀ ਦਾਣੇ ਦੀ ਹੇਰਾਫੇਰੀ ਨਹੀਂ ਹੋਈ। ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਕੀਤਾ
ਸ੍ਰੀ ਆਸ਼ੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੀਤੇ ਕੱਲ• ਫਿਰੋਜ਼ਪੁਰ ਵਿਖੇ ਅਨਾਜ ਵੰਡ ਦੋਰਾਨ ਗੜਬੜੀ ਦੇ ਦੋਸ਼ ਲਗਾਉਂਦਿਆਂ ਕੀਤੀ ਗਈ ਸੀ.ਬੀ.ਆਈ. ਜਾਂਚ ਦੀ ਮੰਗ ਨੂੰ ਬੇਤੁਕੀ ਅਤੇ ਸ਼ੋਹਰਤ ਹਾਸਲ ਕਰਨ ਦਾ ਇਕ ਜ਼ਰੀਆ ਕਰਾਰ ਦਿੰਦਿਆਂ ਕਿਹਾ ਕਿ ਅਨਾਜ ਵੰਡ ਦੋਰਾਨ ਸਰਕਾਰ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਗਈ ਹੈ ਅਤੇ ਇਸ ਵੰਡ ਵਿੱਚ ਕਾਂਗਰਸ ਪਾਰਟੀ ਦੇ ਕਿਸੇ ਵਰਕਰ ਜਾਂ ਆਗੂ ਦੀ ਕੋਈ ਭੂਮਿਕਾ ਨਹੀਂ ਸੀ।
ਸੁਖਬੀਰ ਬਾਦਲ ਵਲੋਂ ਅਨਾਜ ਵੰਡ ਵਿੱਚ ਹੋ ਰਹੀ ਦੇਰੀ ਤੇ ਚੁਕੇ ਗਏ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਆਸ਼ੂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਕ ਪੱਤਰ ਲਿਖ ਕੇ ਦਾਲ ਦੀ ਡਿਲੀਵਰੀ ਜਲਦ ਤੋਂ ਜਲਦ ਕਰਨ ਲਈ 1 ਅਪ੍ਰੈਲ 2020 ਨੂੰ ਬੇਨਤੀ ਕੀਤੀ ਗਈ ਸੀ ਜਦਕਿ ਸੂਬੇ ਨੂੰ ਅਲਾਟ ਕੀਤਾ ਗਿਆ ਅਨਾਜ ਪੰਜਾਬ ਸਰਕਾਰ ਨੇ ਐਫ.ਸੀ.ਆਈ. ਨਾਲ ਤਾਲਮੇਲ ਕਰਕੇ ਤੁਰੰਤ ਜਾਰੀ ਕਰ ਦਿੱਤਾ ਗਿਆ ਸੀ। ਉਨ•ਾਂ ਕਿਹਾ ਕਿ ਦੇਰੀ ਦੀ ਅਸਲ ਵਜ•ਾ ਕੇਂਦਰ ਸਰਕਾਰ ਦੀ ਏਜੰਸੀ ਨੇਫਡ ਵਲੋਂ ਪੰਜਾਬ ਨੂੰ ਦਾਲ ਦੀ ਸਪਲਾਈ ਵਿੱਚ ਕੀਤੀ ਗਈ ਦੇਰੀ ਅਤੇ ਮਨੁੱਖੀ ਵਰਤੋਂ ਯੋਗ ਦਾਲ ਨਾ ਹੋਣਾ ਹੈ। ਉਨ•ਾਂ ਕਿਹਾ ਕਿ ਮੁਹਾਲੀ ਜ਼ਿਲ•ੇ ਸਮੇਤ ਸੂਬੇ ਦੇ ਬਹੁਤ ਸਾਰੇ ਜ਼ਿਲਿ•ਆਂ ਵਿੱਚ ਨੇਫਡ ਅਤੇ ਉਸ ਦੀਆਂ ਏਜੰਸੀਆਂ ਵਲੋਂ ਮਨੁੱਖੀ ਵਰਤੋਂ ਯੋਗ ਦਾਲ ਸਪਲਾਈ ਕਰਨ ਦੀਆਂ ਸ਼ਿਕਾਇਤਾ ਪ੍ਰਾਪਤ ਹੋਈ ਸਨ ਅਤੇ ਕਈ ਥਾਵਾਂ ਤੇ ਦਾਲ ਦੇ ਆਏ ਹੋਏ ਟਰੱਕ ਵਾਪਸ ਵੀ ਭੇਜੇ ਗਏ। ਉਨ•ਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਾਲ ਦੀ ਪਹਿਲੀ ਖੇਪ 13 ਅਪ੍ਰੈਲ 2020 ਨੂੰ ਪ੍ਰਾਪਤ ਹੋਈ ਸੀ ਜ਼ੋ ਕਿ 42 ਮੀਟ੍ਰਿਕ ਟਨ ਸਨ ਅਤੇ ਇਸ ਸਭ ਦੇ ਬਾਵਜੂਦ ਵਿਭਾਗ ਨੇ 15ਅਪ੍ਰੈਲ 2020 ਨੂੰ ਸੂਬੇ ਦੇ 22 ਵਿਚੋਂ 18 ਜ਼ਿਲਿਆਂ ਵਿਚ ਵੰਡ ਸ਼ੁਰੂ ਕਰ ਦਿੱਤੀ ਸੀ ਅਤੇ 30 ਅਪ੍ਰੈਲ ਤੱਕ ਸੂਬੇ ਨੂੰ ਸਿਰਫ 2646 ਮੀਟ੍ਰਿਕ ਟਨ ਦਾਲ ਪ੍ਰਾਪਤ ਹੋਈ ਸੀ ਅਤੇ ਰਾਜ ਦੇ ਸਾਰੇ ਜ਼ਿਲਿ•ਆਂ ਵਿਚ ਵੰਡ ਸ਼ੁਰੂ ਕਰ ਦਿੱਤੀ ਸੀ। ਉਨ•ਾਂ ਕਿਹਾ ਕਿ ਪਟਿਆਲਾ ਵਿਖੇ ਪ੍ਰਾਪਤ ਕੁਲ ਦਾਲ ਵਿਚੋਂ 45 ਮੀਟ੍ਰਿਕ ਟਨ ਦਾਲ ਮਾੜੀ ਗੁਣਵੱਤਾ ਕਾਰਨ ਕਾਰਨ ਵਾਪਸ ਭੇਜੀ ਗਈ ਇਸੇ ਤਰ•ਾਂ ਮੁਹਾਲੀ ਜ਼ਿਲ•ੇ ਵਿੱਚ ਮਨੁੱਖੀ ਵਰਤੋਂ ਯੋਗ ਨਾ ਹੋਣ ਕਾਰਨ ਅਤੇ ਦਾਲ ਵਿਚ ਵੰਡੀ ਮਾਤਰਾ ਵਿਚ ਕਬੂਤਰਾਂ ਦੀਆਂ ਵਿੱਠਾਂ ਕਾਰਨ ਵਾਪਸ ਭੇਜਿਆ ਗਿਆ। ਇਸ ਤੋਂ ਇਲਾਵਾ ਜਲੰਧਰ ਵਿਖੇ ਪ੍ਰਾਪਤ 28 ਮੀਟ੍ਰਿਕ ਟਨ ਦਾਲ ਵਿਚ ਮਿੱਟੀ ਘੱਟੇ ਦੀ ਮਾਤਰਾ ਤੈਅ ਮਾਪਦੰਡਾਂ ਤੋਂ ਬਹੁਤ ਜ਼ਿਆਦਾ ਸੀ। ਖੁਰਾਕ ਮੰਤਰੀ ਨੇ ਕਿਹਾ ਕਿ ਪੰਜਾਬ ਰਾਜ ਨੂੰ 10800 ਮੀਟ੍ਰਿਕ ਟਨ ਦਾਲ ਅਲਾਟ ਹੋਈ ਸੀ ਅਤੇ ਅੱਜ ਤੱਕ 10427.5 ਟਨ ਦਾਲ ਹੀ ਪ੍ਰਾਪਤ ਹੋਈ ਹੈ। ਉਨ•ਾਂ ਕਿਹਾ ਕਿ ਦਾਲ ਦੀ ਡਿਲੀਵਰੀ ਦੀ ਸੁਸਤ ਰਫ਼ਤਾਰ ਅਤੇ ਮਾੜੀ ਗੁਣਵੱਤਾ ਸਬੰਧੀ ਕੇਂਦਰ ਸਰਕਾਰ ਨੂੰ 9 ਮਈ 2020 ਨੂੰ ਸਖ਼ਤ ਸ਼ਬਦਾਂ ਵਿੱਚ ਪੱਤਰ ਲਿਖ ਕੇ ਪੰਜਾਬ ਰਾਜ ਦੀ ਬਕਾਇਆ 50 ਫੀਸਦ ਦਾਲ ਪੰਜਾਬ ਨੂੰ ਜਲਦ ਭੇਜਣ ਲਈ ਕਿਹਾ ਸੀ। ਉਨ•ਾਂ ਕਿਹਾ ਕਿ ਵੰਡ ਦਾ ਕੰਮ 31 ਮਈ 2020 ਤੱਕ ਮੁਕੰਮਲ ਕਰ ਲਿਆ ਜਾਵੇਗਾ।
ਉਨ•ਾਂ ਕਿਹਾ ਕਿ ਐਨੀਆਂ ਔਕੜਾਂ ਦੇ ਬਾਵਜੂਦ ਪੰਜਾਬ ਸਰਕਾਰ ਨੇ ਰਾਜ ਦੇ 55 ਫੀਸਦੀ ਤੋਂ ਵੱਧ ਲਾਭਪਾਤਰੀਆਂ ਨੂੰ ਕਣਕ ਅਤੇ ਦਾਲ ਦੀ ਵੰਡ ਕਰ ਦਿੱਤੀ ਹੈ ਅਤੇ ਇਸ ਸਬੰਧੀ ਪੂਰੀ ਜਾਣਕਾਰੀ ਸਟੇਟ ਈਪੋਸ ਪੋਰਟਲ ਤੇ ਉਪਲਬਧ ਹੈ।
ਸ੍ਰੀ ਆਸ਼ੂ ਨੇ ਦੱਸਿਆ ਕਿ ਪੰਜਾਬ ਰਾਜ ਦੇ ਰੂਪਨਗਰ ਜ਼ਿਲ•ੇ ਵਿੱਚ 84 ਫੀਸਦੀ, ਫਤਿਹਗੜ• ਸਾਹਿਬ ਵਿੱਚ 81 ਫੀਸਦੀ, ਲੁਧਿਆਣਾ ਵਿੱਚ 79 ਫੀਸਦੀ, ਫਰੀਦਕੋਟ ਵਿੱਚ 76 ਫੀਸਦੀ, ਸ਼ਹੀਦ ਭਗਤ ਸਿੰਘ ਨਗਰ ਵਿਚ 71 ਫੀਸਦੀ, ਜਲੰਧਰ 70 ਫੀਸਦੀ, ਮਾਨਸਾ ਅਤੇ ਕਪੂਰਥਲਾ ਵਿੱਚ 69 ਫੀਸਦੀ ਅਨਾਜ ਦੀ ਵੰਡ ਕੀਤੀ ਜਾ ਚੁੱਕੀ ਹੈ।
ਖੁਰਾਕ ਮੰਤਰੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸਵਾਲ ਕਰਦਿਆਂ ਕਿਹਾ ਕਿ ਉਨ•ਾਂ ਇਕ ਵਾਰ ਵੀ ਕੇਂਦਰ ਦੀ ਆਪਣੀ ਭਾਈਵਾਲ ਸਰਕਾਰ ਕੋਲ ਇਹ ਮੁੱਦਾ ਨਹੀਂ ਚੁੱਕਿਆ ਜਿਸ ਤੋਂ ਪੰਜਾਬ ਪ੍ਰਤੀ ਉਨ•ਾਂ ਦੀ ਸੁਹਿਰਦਤਾ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਸ੍ਰੀ ਆਸ਼ੂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਵੀ ਜਵਾਬ ਦੇਣ ਕਿ ਕੇਂਦਰ ਸਰਕਾਰ ਵਲੋਂ 2012-17 ਲਈ ਲਾਗੂ ਹੋਏ 12ਵੀ ਪੰਜ ਸਾਲਾਂ ਯੋਜਨਾ ਤਹਿਤ ਜਨਤਕ ਵੰਡ ਪ੍ਰਣਾਲੀ ਕਾਰਜ ਨੂੰ ਐਂਡ ਟੂ ਐਂਡ ਕੰਪਿਊਟਰਾਈਜੇਸ਼ਨ ਕਰਨ ਲਈ ਭੇਜੀ ਗਈ ਕੇਂਦਰੀ ਰਾਸ਼ੀ ਦੀ ਵਰਤੋਂ ਅਕਾਲੀ ਭਾਜਪਾ ਸਰਕਾਰ ਵੱਲੋਂ ਆਪਣੇ ਕਾਰਜ ਕਾਲ ਦੋਰਾਨ ਕਿਉਂ ਨਹੀਂ ਕੀਤੀ ਗਈ ਅਤੇ ਜਨਤਕ ਵੰਡ ਪ੍ਰਣਾਲੀ ਸਿਸਟਮ ਦਾ ਕੰਪਿਊਟਰੀਕਰਨ ਕਿਉਂ ਨਹੀਂ ਕੀਤਾ ਗਿਆ। ਇਸ ਕਾਰਜ ਅਧੀਨ ਜਨਤਕ ਵੰਡ ਪ੍ਰਣਾਲੀ ਅਧੀਨ ਵੰਡੇ ਜਾਣ ਵਾਲੇ ਰਾਸ਼ਨ ਦੀ ਪ੍ਰਕਿਰਿਆ ਦਾ ਆਧਾਰ ਕਾਰਡ ਆਧਾਰਿਤ ਕੰਪਿਊਟਰਾਈਜੇਸ਼ਨ ਕੀਤਾ ਜਾਣਾ ਸੀ ਜਿਸ ਵਿੱਚ ਗੁਦਾਮ ਤੋਂ ਲੈ ਕੇ ਲਾਭਪਾਤਰੀਆਂ ਨੂੰ ਅਨਾਜ ਮਿਲਣ ਤੱਕ ਦਾ ਰਿਕਾਰਡ ਦਰਜ ਹੋਣਾ ਸੀ।
ਉਨ•ਾਂ ਕਿਹਾ ਕਿ 2017 ਪੰਜਾਬ ਵਿੱਚ ਸੱਤਾ ਸੰਭਾਲਣ ਸਾਰ ਕੈਪਟਨ ਅਮਰਿੰਦਰ ਸਿੰਘ ਨੇ ਐਂਡ ਟੂ ਐਂਡ ਕੰਪਿਊਟਰਾਈਜੇਸ਼ਨ ਕਰਵਾਇਆ ਗਿਆ ਜ਼ੋ ਕਿ ਸਾਡੀ ਸਰਕਾਰ ਦਾ ਭ੍ਰਿਸ਼ਟਾਚਾਰ ਮੁਕਤ ਸਿਸਟਮ ਦੇਣ ਲਈ ਇਕ ਵੱਡਾ ਤੇ ਉਸਾਰੂ ਕਦਮ ਸੀ।
ਸ੍ਰੀ ਆਸ਼ੂ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਜੇਕਰ ਉਹ ਸੱਚਮੁੱਚ ਪੰਜਾਬ ਦੇ ਪ੍ਰਤੀ ਸੁਹਿਰਦ ਹਨ ਤਾਂ ਸਭ ਤੋਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਵੇਲੇ ਹੋਏ 31ਹਜਾਰ ਕਰੋੜ ਰੁਪਏ ਦੇ ਘੁਟਾਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕਰਨ ।

Post Views: 46
  • Facebook
  • Twitter
  • WhatsApp
  • Telegram
  • Facebook Messenger
  • Copy Link
Tags: carona cerfew updates in punjabchandigarh newscorona virus in punjabcorona virus latest figures news in punjabcoronavirus in punjab: Latest News & VideosCoronaVirus is easier to avoid in punjabcoronavirus rumors in punjabcrime news in punjabcriminal newscriminal storyHow To Prevent Coronavirus In punjabinternational latest news channeljust now india newsLatest News and Updates on Punjab Punjab coronavirus symptomslive updateslive viral newslive viral videoLock Down PunjabNot a single grain was rigged during the distribution of food items by end-to-end computerization.pb govt. newspress ki takatpress ki taquatpunjab congress akali dal newspunjab congress newspunjab Coronavirus Live Updatespunjab Coronavirus rumour-mongerspunjab crime newsPunjab government latest newsPunjab Live latest newspunjab politicsPunjabi khabranpunjabi latest newsSuspected Of Corona Virus Found In Punjabtop 10 newspaperstop ten patiala daily punjabi newspapers listਕੋਰੋਨਾ ਵਾਇਰਸਕੋਰੋਨਾਵਾਇਰਸ
Previous Post

ਉਮਾ ਗੁਰਬਖਸ਼ ਸਿੰਘ ਦੇ ਅਕਾਲ ਚਲਾਣੇ ਉੱਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਗਹਿਰਾ ਸ਼ੋਕ

Next Post

ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਸ਼੍ਰੀ ਰਾਮ ਸ਼ਰਣਮ ਕੇਂਦਰ, ਚੰਡੀਗੜ੍ਹ ਵੱਲੋਂ ਪੁਲਿਸ ਦੇ ਯੋਧਿਆਂ ਨੂੰ 1000 ਸੇਫਟੀ ਕਿੱਟਾਂ ਭੇਟ

Next Post
ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਸ਼੍ਰੀ ਰਾਮ ਸ਼ਰਣਮ ਕੇਂਦਰ, ਚੰਡੀਗੜ੍ਹ ਵੱਲੋਂ ਪੁਲਿਸ ਦੇ ਯੋਧਿਆਂ ਨੂੰ 1000 ਸੇਫਟੀ ਕਿੱਟਾਂ ਭੇਟ

ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਸ਼੍ਰੀ ਰਾਮ ਸ਼ਰਣਮ ਕੇਂਦਰ, ਚੰਡੀਗੜ੍ਹ ਵੱਲੋਂ ਪੁਲਿਸ ਦੇ ਯੋਧਿਆਂ ਨੂੰ 1000 ਸੇਫਟੀ ਕਿੱਟਾਂ ਭੇਟ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In