ਪਟਿਆਲਾ, 4 ਅਪ੍ਰੈਲ (ਪ੍ਰੈਸ ਕੀ ਤਾਕਤ ਬਿਊਰੋ): ਸੰਤ ਨਿਰੰਕਾਰੀ ਮੰਡਲ ਬ੍ਰਾਂਚ ਪਟਿਆਲਾ ਦੀ ‘ਨਿਰੰਕਾਰੀ ਵਨਨੈਸ ਕ੍ਰਿਕਟ ਟੀਮ’ਪਟਿਆਲਾ ਦੀ 15 ਮੈਂਬਰੀ ਕ੍ਰਿਕਟ ਟੀਮ ਅੱਜਭੈਣ ਗੋਬਿੰਦ ਓਬਰਾਏ ਸੰਯੋਜਕ ਬ੍ਰਾਂਚ ਪਟਿਆਲਾ ਦੀ ਅਸ਼ੀਰਵਾਦ ਨਾਲਕੈਪਟਨ ਰਵੀ ਜੀ, ਮਨੇਜਰ ਅਮਨ ਜੱਗੀ ਜੀ ਅਤੇ ਕੋਚ ਰਮਨੀਕ ਜੀ ਦੀ ਅਗਵਾਈ ਵਿਚ “ਨਿਰੰਕਾਰੀ ਅਧਿਆਤਮਕ ਸਥੱਲ” ਸਮਾਲਖਾ ਗਰਾਊਂਡ ਹਰਿਆਣਾ ਵਿਖੇ ਚਲ ਰਹੇ‘ਬਾਬਾ ਗੁਰਬਚਨ ਸਿੰਘ ਮੈਮੋਰੀਅਲ 21ਵੇਂ ਕ੍ਰਿਕਟ ਟੂਰਨਾਮੈਂਟ’ ਵਿਚ ਭਾਗ ਲੈਣ ਲਈ ਰਵਾਨਾ ਹੋ ਗਈ ਹੈ।
ਵਰਣਨਯੋਗ ਹੈ ਕਿਿਨਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਕ੍ਰਿਪਾ ਅਤੇ ਅਸ਼ੀਰਵਾਦ ਨਾਲ ‘ਬਾਬਾ ਗੁਰਬਚਨ ਸਿੰਘ ਮੈਮੋਰੀਅਲ 21ਵੇਂ ਕ੍ਰਿਕਟ ਟੂਰਨਾਮੈਂਟ’ ਦਾ ਸ਼ੁਭ ਆਰੰਭ “ਸੰਤ ਨਿਰੰਕਾਰੀ ਅਧਿਆਤਮਕ ਸਥੱਲ” ਸਮਾਲਖਾ ਗਰਾਊਂਡ ਹਰਿਆਣਾ ਵਿਖੇ ਮਿਤੀ 02 ਅਪ੍ਰੈਲ 2021 ਨੂੰ ਕੀਤਾ ਗਿਆ। ਇਸ ਸਾਲ ਕ੍ਰਿਕਟ ਟੂਰਨਾਮੈਂਟ ਦਾ ਮੁੱਖ ਵਿਸ਼ਾ “ਸਥਿਰ ਮਨ, ਸਹਿਜ ਜੀਵਨ” ਰੱਖਿਆ ਗਿਆ। ਇਹ ਕ੍ਰਿਕਟ ਟੂਰਨਾਮੈਂਟ ਮਿਤੀ 02 ਅਪ੍ਰੈਲ ਤੋਂ 25 ਅਪ੍ਰੈਲ 2021 ਤੱਕ ਚਲੇਗਾ। ਇਸ ਪ੍ਰਤੀਯੋਗਤਾ ਵਿਚ ਦੇਸ਼ ਦੇ ਅਨੇਕਾਂ ਰਾਜਾਂ ਜਿਵੇਂ ਦਿੱਲੀ, ਹਰਿਆਣਾ, ਪੰਜਾਬ, ਉਤਰ ਪ੍ਰਦੇਸ਼, ਰਾਜਸਥਾਨ, ਕਰਨਾਟਕ, ਉਤਰਾਖੰਡ, ਮਹਾਰਾਸ਼ਟਰ, ਗੁਜਰਾਤ, ਜੰਮੂ ਕਸ਼ਮੀਰ ਅਤੇ ਮੱਧ ਪ੍ਰਦੇਸ਼ ਆਦਿ ਰਾਜਾਂ ਤੋਂ 48 ਕ੍ਰਿਕਟ ਟੀਮਾਂ ਦੀ ਚੋਣ ਕੀਤੀ ਗਈ। ਜਿਸ ਵਿਚ ਪਟਿਆਲਾ ਬ੍ਰਾਂਚ ਦੀ ਕ੍ਰਿਕਟ ਟੀਮ ਵੀ ਸ਼ਾਮਲ ਹੈ। ਇਸ ਟੂਰਨਾਂਮੈਂਟ ਦਾ ਉਦਘਾਟਨ ਸੰਤ ਨਿਰੰਕਾਰੀ ਮੰਡਲ, ਦਿੱਲੀ ਦੇ ਪ੍ਰਧਾਨ ਸ਼੍ਰੀ ਗੋਬਿੰਦ ਸਿੰਘ ਜੀ ਨੇ ਮਿਤੀ 02 ਅਪ੍ਰੈਲ 2021 ਨੂੰ ਆਪਣੇ ਕਰ ਕਮਲਾ ਨਾਲ ਅਤੇ ਸ਼੍ਰੀ ਸੁਖਦੇਵ ਸਿੰਘ ਜੀ ਚੇਅਰਮੈਨ ਕੇਂਦਰੀ ਯੋਜਨਾ ਅਤੇ ਸਲਾਹਕਾਰ ਬੋਰਡ ਵੱਲੋਂ ਸ਼ਾਂਤੀ ਦਾ ਪ੍ਰਤੀਕ ਰੂਪ ਗੁਬ਼ਾਰੇ ਅਸਮਾਨ ਵਿਚ ਛੱਡ ਕੇ ਕੀਤਾ ਗਿਆ ਸੀ।
ਇਸ ਕ੍ਰਿਕਟ ਟੂਰਨਾਮੈਂਟ ਦਾ ਆਰੰਭ ਬਾਬਾ ਹਰਦੇਵ ਸਿੰਘ ਜੀ ਦੁਆਰਾ ਬਾਬਾ ਗੁਰਬਚਨ ਸਿੰਘ ਜੀ ਦੀ ਸਮਿਰਤੀ ਵਿਚ ਕੀਤਾ ਗਿਆ ਸੀ। ਬਾਬਾ ਗੁਰਬਚਨ ਸਿੰਘ ਜੀ ਨੇ ਨੌਜਵਾਨਾਂ ਦੀ ਊਰਜਾ ਨੂੰ ਨਵਾਂ ਜੋਸ਼ ਦੇਣ ਦੇ ਲਈ ਉਨ੍ਹਾਂ ਨੂੰ ਸਦੈਵ ਹੀ ਖੇਡਾਂ ਦੇ ਲਈ ਪ੍ਰੇਰਿਤ ਕੀਤਾ ਤਾਂਕਿ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇ ਕੇ, ਦੇਸ਼ ਅਤੇ ਸਮਾਜ਼ ਦਾ ਸੁੰਦਰ ਨਿਰਮਾਣ ਅਤੇ ਸਮੁਚਿਤ ਵਿਕਾਸ ਕੀਤਾ ਜਾ ਸਕੇ। ਵਰਤਮਾਨ ਸਮੇਂ ਵਿਚ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਵੀ ਸਮੇਂ^ਸਮੇਂ ਤੇ ਇਕ ਨਵੀਂ ਊਰਜਾ ਦੇ ਨਾਲ ਵਿਿਭੰਨ ਖੇਡਾਂ ਦਾ ਆਯੋਜਨ ਕਰਕੇ ਨੌਜਵਾਨਾਂ ਨੂੰ ਉਤਸ਼ਾਹਿਤ ਕਰ ਰਹੇ ਹਨ। ਜਿਸ ਵਿਚ ‘ਨਿਰੰਕਾਰੀ ਯੂਥ ਸਿੰਮਪੋਜੀਅਮ’ (ਐਨ ਼ਵਾਈ ਼ਐਸ) ਅਤੇ ‘ਨਿਰੰਕਾਰੀ ਸੇਵਾਦਲ ਸਿੰਮਪੋਜੀਅਮ’(ਐਨ ਼ਐਸ ਼ਐਸ) ਆਦਿ ਈਵੈਂਟਸ ਦੀ ਮਹੱਤਵਪੂਰਣ ਭੂਮਿਕਾ ਰਹੀ ਹੈ। ਸਤਿਗੁਰੂ ਮਾਤਾ ਜੀ ਸਦੈਵ ਵੀ ਸਰੀਰਕ ਵਿਆਯਾਮ ਅਤੇ ਖੇਡਾਂ ਦੇ ਪ੍ਰਤੀ ਉਤਸ਼ਾਹਤ ਤੇ ਬਲ ਦਿੰਦੇ ਆ ਰਹੇ ਹਨ। ਇਨ੍ਹਾਂ ਖੇਡਾਂ ਦਾ ਮੁਖ ਮੰਤਵ ਇਹੀ ਹੈ ਕਿ ਸਾਰੇ ਲੋਕਾਂ ਨੂੰ ਇਕ^ਜੁਟ ਕਰਕੇ ਵਿਵਹਾਰਕ ਅਤੇ ਸਤਿਕਾਰ ਰੂਪ ਵਿਚ ਵਿਸ਼ਵਬੰਧੂ(ਓਅਜਡਕਗਤ਼; ਨਗਰਵੀਕਗੀਰਰਦ) ਏਕਤਾ ਦੇ ਸੰਦੇਸ਼ ਨੂੰ ਸੰਸਾਰ ਵਿਚ ਸਥਾਪਿਤ ਕੀਤਾ ਜਾ ਸਕੇ।