ਨਵੀਂ ਦਿੱਲੀ, 20 ਅਪ੍ਰੈਲ (ਪ੍ਰੈਸ ਕੀ ਤਾਕਤ ਬਿਊਰੋ) : ਦੇਸ਼ ਵਿੱਚ ਕੋਰੋਨਾ ਨਾਲ ਵਿਗੜਦੇ ਹਾਲਾਤ ਵਿਚਾਲੇ ਪੀ.ਐੱਮ. ਮੋਦੀ ਅੱਜ ਦੇਸ਼ ਨੂੰ ਸੰਬੋਧਨ ਕੀਤਾ, ਕਿਹਾ ਕਿ ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਚੱਲ ਰਹੀ ਹੈ। ਪੀ.ਐੱਮ. ਮੋਦੀ ਦੇਸ਼ ਵਿੱਚ ਕੋਰੋਨਾ ਨਾਲ ਵਿਗੜੇ ਹਾਲਾਤ ਤੇ ਗੱਲ ਕੀਤੀ।
ਪੀ.ਐੱਮ. ਮੋਦੀ ਨੇ ਕਿਹਾ ਕਿ ਕੋਰੋਨਾ ਖਿਲਾਫ ਦੇਸ਼ ਵੱਡੀ ਲੜਾਈ ਲੜ ਰਿਹਾ ਹੈ। ਕੋਰੋਨਾ ਦੀ ਦੂਜੀ ਲਹਿਰ ਤੂਫਾਨ ਬਣਕੇ ਆਈ ਹੈ। ਪੀ.ਐੱਮ. ਮੋਦੀ ਨੇ ਦੇਸ਼ਵਾਸੀਆਂ ਨੂੰ ਕਿਹਾ ਹੈ ਕਿ ਜੋ ਦਰਦ ਤੁਸੀਂ ਝੱਲ ਰਹੇ ਹੋ, ਉਸਦਾ ਮੈਨੂੰ ਅਹਿਸਾਸ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਪਣਿਆਂ ਨੂੰ ਗੁਆਇਆ ਹੈ, ਮੈਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਪ੍ਰਤੀ ਸੰਵੇਦਨਾ ਜ਼ਾਹਿਰ ਕਰਦਾ ਹਾਂ। ਚੁਣੌਤੀ ਵੱਡੀ ਹੈ ਪਰ ਸਾਨੂੰ ਮਿਲ ਕੇ ਆਪਣੇ ਸੰਕਲਪ ਅਤੇ ਹੌਸਲੇ ਨਾਲ ਇਸ ਨੂੰ ਪਾਰ ਕਰਣਾ ਹੈ।
ਪੀਐੱਮ ਮੋਦੀ ਦੀਆਂ ਵੱਡੀਆਂ ਗੱਲਾਂ….
* ਸੂਬਾ ਸਰਕਾਰਾਂ ਲੌਕਡਾਊਨ ਨੂੰ ਆਖਿਰੀ ਵਿਕਲਪ ਰੱਖਣ
* ਸਾਨੂੰ ਦੇਸ਼ ਨੂੰ ਲੌਕਡਾਊਨ ਤੋਂ ਬਚਾਉਣਾ ਹੈ
* ਜਾਗਰੂਕਤਾ ਨਾਲ ਲੌਕਡਾਊਨ ਦੇ ਹਾਲਾਤਾਂ ਤੋਂ ਬਚਿਆ ਜਾ ਸਕਦਾ
* ਮਜ਼ਦੂਰਾਂ ਨੂੰ ਸੂਬਾ ਸਰਕਾਰਾਂ ਰੋਕ ਕੇ ਰੱਖਣ
* ਮਜ਼ਦੂਰ ਜਿੱਥੇ ਹੈ, ਉੱਥੇ ਹੀ ਰਹਿਣ
* 1 ਮਈ ਤੋਂ 18 ਸਾਲ ਤੋਂ ਉਪਰ ਲੋਕਾਂ ਨੂੰ ਵੈਕਸੀਨ
* ਲੋੜਵੰਦ ਲੋਕਾਂ ਤੱਕ ਵੈਕਸੀਨ ਪਹੁੰਚਾਈ
* ਸਰਕਾਰੀ ਹਸਪਤਾਲਾਂ ‘ਚ ਮੁਫ਼ਤ ਵੈਕਸੀਨ ਰਹੇਗੀ
* ਦੇਸ਼ ਵਿੱਚ ਵੈਕਸੀਨ ਦਾ ਅੱਧਾ ਹਿੱਸਾ ਸੂਬਿਆਂ ਨੂੰ ਮਿਲੇਗਾ
* ਦੇਸ਼ ‘ਚ 12 ਕਰੋੜ ਵੈਕਸੀਨ ਡੋਜ਼ ਦਿੱਤੇ ਗਏ
* ਗਰੀਬ ਲੋਕਾਂ ਨੂੰ ਵੈਕਸੀਨ ਦਾ ਫਾਇਦਾ ਮਿਲੇਗਾ
* ਦੇਸ਼ ਕੋਲ ਵੱਡੀ ਗਿਣਤੀ ਵਿੱਚ PPE ਕਿੱਟ ਮੌਜੂਦ