ਪਟਿਆਲਾ (ਪ੍ਰੈਸ ਕਿ ਤਾਕਤ ਬਯੂਰੋ) ਨੇਤਾਜੀ ਸੁਭਾਸ਼ ਚੰਦਰ ਬੋਸ ਜੀ ਦੀ ਮਹਾਨ ਭਾਵਨਾਵਾਂ ਰਾਸ਼ਟਰੀ ਲਈ ਸੱਚੀ ਦੇਸ ਭਗਤੀ, ਸੁੱਰਖਿਆ ਖੁਸ਼ਹਾਲੀ ਉਨੱਤੀ ਦੇ ਸਪਨਿਆ ਬਾਰੇ ਅੱਜ ਦੀ ਨੌਜਵਾਨ ਪੀੜ੍ਹੀ ਅਤੇ ਬਚਿਆ ਨੂੰ ਜਾਣਕਾਰੀ ਜਰੂਰ ਦੇਣੀ ਚਾਹੀਦੀ ਹੈ ਤਾਜੋ ਹਰੇਕ ਬੱਚਾ ਨੋਜਵਾਨ ਅਤੇ ਨਾਗਰਿਕ ਆਪਣੇ ਦੇਸ ਮਾਤਰਭੂਮੀ ਨਾਗਰਿਕਾਂ ਵਾਤਾਵਰਣ ਦੀ ਸੁਰੱਖਿਆ ਉੱਨਤੀ ਖੁਸ਼ਹਾਲੀ ਹਿਤ ਵਫਾਦਾਰ ਮਦਦਗਾਰ ਅਤੇ ਵਿਸ਼ਵਾਸ ਪਾਤਰ ਰਹੇ, ਅਤੇ ਸਾਡਾ ਦੇਸ ਖੁਸ਼ਹਾਲ ਰਹੇ, ਇਹ ਵਿਚਾਰ ਕਰਨਲ ਕਰਮਿੰਦਰ ਸਿੰਘ ਰਾਸ਼ਟਰਪਤੀ ਅਵਾਰਡੀ ਅਤੇ ਸ੍ਰੀਮਤੀ ਰਾਵਿੰਦਰ ਕੋਰ ਰਾਣਾ ਭਾਰਤ ਸਕਾਊਟ ਗਾਈਡਜ ਪੰਜਾਬ ਦੇ ਸਾਬਕਾ ਚੀਫ ਕਮਿਸ਼ਨਰ ਨੇ ਵੀਰ ਹਕੀਕਤ ਰਾਏ ਮਾਡਲ ਸੈਕੰਡਰੀ ਸਕੂਲ ਵਿਖੇ ਭਾਈ ਘਨੱਈਆ ਮੈਡੀਕਲ ਇੰਸਟੀਚਿਊਟ ਦੇ ਪ੍ਰਿੰਸੀਪਲ ਡਾ ਨੀਰਜ ਭਾਰਦਵਾਜ ਅਤੇ ਫਸਟ ਏਡ ਸਿਹਤ ਸੇਫਟੀ ਮਿਸ਼ਨ ਦੇ ਚੀਫ ਟਰੇਨਰ ਸ੍ਰੀ ਕਾਕਾ ਰਾਮ ਵਰਮਾ ਵਲੋ ਕਰਵਾਏ ਅੰਤਰ ਸਕੂਲ ਮੁਕਾਬਲਿਆਂ ਵਿਖੇ ਵਿਦਿਆਰਥੀਆਂ ਨੂੰ ਇਨਾਮ ਵੰਡਦੇ ਹੋਏ ਪ੍ਰਗਟ ਕੀਤੇ। ਸਕੂਲ ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ ਅਤੇ ਮਨਜੀਤ ਕੌਰ ਆਜਾਦ ਨੇ ਦੱਸਿਆ ਕਿ ਇਨਾ ਮੁਕਾਬਲਿਆਂ ਵਿੱਚ 18 ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੇ ਘਰ, ਰਾਸ਼ਟਰ, ਵਾਤਾਵਰਣ ਦੀ ਸੁਰੱਖਿਆ ਬਚਾਓ ਸੇਵਾ ਸੰਭਾਲ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ। ਸ੍ਰੀ ਹਰਦੀਪ ਸਿੰਘ ਸਨੋਰ, ਹਰਿੰਦਰ ਸਿੰਘ ਕਰੀਰ, ਪਵਨ ਗੋਇਲ ਅਤੇ ਉਪਕਾਰ ਸਿੰਘ ਨੇ ਜੱਜਮੈਂਟ ਕੀਤੀ। ਡਾ ਨੀਰਜ ਭਾਰਦਵਾਜ ਅਤੇ ਜਤਿੰਦਰ ਪਾਲ ਸਿੰਘ ਨੇ ਦਸਿਆ ਕਿ ਵੀਰ ਹਕੀਕਤ ਰਾਏ ਮਾਡਲ ਸਕੂਲ ਅਤੇ ਗਰੀਨ ਵੱਲ ਹਾਈ ਸਕੂਲ ਪਹਿਲੇ ਨੰਬਰ ਤੇ, ਅੈਸ ਡੀ ਕੁਮਾਰ ਸਭਾ ਸਕੁੰਤਲਾ ਗਰਲਜ ਸਕੂਲ ਅਤੇ ਸ੍ਰੀ ਅੰਰਬਿੰਦੋ ਇੰਟਰਨੈਸ਼ਨਲ ਸਕੂਲ ਦੂਸਰੇ ਨੰਬਰ ਅਤੇ ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ, ਦਿੱਲੀ ਪਬਲਿਕ ਸਕੂਲ, ਮਹਿੰਦਰਾ ਕੰਨਿਆ ਮਹਾ ਵਿਦਿਆਲਿਆ ਦੀਆ ਟੀਮਾ ਤੀਸਰੇ ਸਥਾਨ ਤੇ ਰਹੀਆ। ਪ੍ਰਿੰਸੀਪਲ ਸਰਲਾ ਭਟਨਾਗਰ ਅਤੇ ਡਾ ਨੀਰਜ ਭਾਰਦਵਾਜ ਅਤੇ ਸੱਭ ਨੇ ਸ੍ਰੀ ਕਾਕਾ ਰਾਮ ਵਰਮਾ ਦੇ ਉੱਦਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨਾਂ ਵਲੋ ਯਤਨ ਕਰਕੇ ਹਰ ਮਹੀਨੇ ਜਾਗਰਿਤੀ ਮੁਕਾਬਲੇ ਕਰਵਾਏ ਜਾ ਰਹੇ ਹਨ। ਸ੍ਰੀ ਕਾਕਾ ਰਾਮ ਵਰਮਾ ਨੇ ਰਾਸ਼ਟਰੀ ਸੜ੍ਹਕ ਸੁਰੱਖਿਆ ਸਪਤਾਹ ਦੇ ਸਬੰਧ ਵਿੱਚ ਆਪਣੇ ਬਚਾਓ, ਰਾਈਟ ਆਫ ਵੇ, ਪੀੜਤਾਂ ਦੀ ਮਦਦ ਕਰਨ ਬਾਰੇ ਜਾਣਕਾਰੀ ਦਿੱਤੀ। ।