ਮਿਸ਼ਨ ਫਤਿਹ ਦੇ ਬੈਜ ਲਾ ਕੇ ਕੀਤਾ ਸਨਮਾਨਿਤ
ਬਰਨਾਲਾ,23 ਜੂਨ (ਰਾਕੇਸ਼ ਗੋਇਲ/ਰਾਹੁਲ ਬਾਲੀ):- ‘ਮਿਸ਼ਨ ਫਤਿਹ’ ਮੁਹਿੰਮ ਦਾ ਮਕਸਦ ਪੰਜਾਬ ਵਾਸੀਆਂ ਨੂੰ ਕਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਬਾਰੇ ਜਾਗਰੂਕ ਕਰਨਾ ਹੈ। ਇਹ ਮੁਹਿੰਮ ਲੋਕਾਂ ਦੀ, ਲੋਕਾਂ ਵੱਲੋਂ ਅਤੇ ਲੋਕਾਂ ਲਈ ਚਲਾਈ ਗਈ ਹੈ।
ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਵੱਲੋਂ ਅੱਜ ਸਿਵਲ ਸਰਜਨ ਦਫਤਰ ਬਰਨਾਲਾ ਵਿਖੇ ਕੋਰੋਨਾ ਮਹਾਮਾਰੀ ਦੌਰਾਨ ਮੂਹਰਲੀ ਕਤਾਰ ’ਤੇ ਕੰਮ ਕਰ ਰਹੇ ਸਿਹਤ ਵਿÎਭਾਗ ਦੇ ਅਮਲੇ ਦੀ ਬੈਜ ਲਾ ਕੇ ਹੌਸਲਾ ਅਫਜ਼ਾਈ ਮੌਕੇ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਵੱਲੋਂ ਸਿਹਤ ਵਿਭਾਗ ਦੇ ਆਈਡੀਐਸਪੀ ਵਿੰਗ, ਮਾਸ ਮੀਡੀਆ ਵਿੰਗ ਤੇ ਰੈਪਿਡ ਰਿਸਪਾਂਸ ਟੀਮ ਦਾ ਬੈਜ ਲਗਾ ਕੇ ਸਨਮਾਨ ਕੀਤਾ ਗਿਆ।
ਡਾ. ਜੀ. ਬੀ. ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਆਈ.ਈ.ਡੀ.ਐਸ.ਪੀ. ਵਿੰਗ ਕੋਵਿਡ-19 ਦੀ ਸਾਰੀ ਰਿਪੋਰਟਿੰਗ ਤੇ ਕੋਰੋਨਾ ਮੈਨੇਜਮੈਂਟ ਸਬੰਧੀ ਕੰਮਕਾਜ ਲਗਾਤਾਰ ਬਿਨਾਂ ਛੁੱਟੀ ਤੋਂ ਕਰ ਰਿਹਾ ਹੈ। ਉੁਨ੍ਹਾਂ ਵੱਲੋਂ ਡਾ. ਮੁਨੀਸ਼ ਕੁਮਾਰ ਅਤੇ ਡਾ. ਅਰਮਾਨ ਜ਼ਿਲ੍ਹਾ ਐਪੀਡੋਮੋਲੋਜਿਸਟ, ਵਿਨੋਦ ਕੁਮਾਰ ਐਸ.ਆਈ., ਰੁਪਿੰਦਰ ਸਿੰਘ ਸਿਹਤ ਵਰਕਰ, ਰਾਜਿੰਦਰ ਸਿੰਘ ਐਸ.ਐਲ.ਟੀ., ਗੁਲਾਬ ਸਿੰਘ, ਕਿਰਨਦੀਪ ਸਿੰਘ ਮਾਨ, ਵਿਪਨ ਗੁਪਤਾ ਦੇ ਮਿਸ਼ਨ ਫਤਿਹ ਦਾ ਬੈਜ ਲਗਾਇਆ ਗਿਆ।
ਸਿਵਲ ਸਰਜਨ ਬਰਨਾਲਾ ਨੇ ਵਿਸ਼ੇਸ਼ ਤੌਰ ’ਤੇ ਮਾਸ ਮੀਡੀਆ ਵਿੰਗ ਦੇ ਕੰਮਕਾਜ ਦਾ ਜ਼ਿਕਰ ਕਰਦਿਆ ਕਿਹਾ ਕਿ ਸਿਹਤ ਵਿਭਾਗ ਬਰਨਾਲਾ ਦਾ ਮਾਸ ਮੀਡੀਆ ਵਿੰਗ ਲਗਾਤਾਰ ਲੋਕਾਂ ਨੂੰ ਕਰੋਨਾ ਵਾਇਰਸ ਵਿਰੁੱਧ ਅਤੇ ਸਿਹਤ ਸਬੰਧੀ ਜਾਗਰੂਕ ਕਰ ਰਿਹਾ ਹੈ। ਇਸ ਮੌਕੇ ਮਾਸ ਮੀਡੀਆ ਵਿੰਗ ਦੇ ਪਵਨ ਕੁਮਾਰ ਮਾਸ ਮੀਡੀਆ ਅਫਸਰ , ਕੁਲਦੀਪ ਸਿੰਘ ਡਿਪਟੀ ਮਾਸ ਮਾਸ ਮੀਡੀਆ ਅਫਸਰ, ਹਰਜੀਤ ਸਿੰਘ ਜਿਲਾ ਬੀ.ਸੀ.ਸੀ. ਕੋਆਰਡੀਨੇਟਰ ਦੀ ਹੌਸਲਾ ਅਫਜ਼ਾਈ ਕੀਤੀ ਗਈ।