ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ) ਅੱਜ ਮਿਤੀ 27—01—2021 ਨੂੰ ਕਰਮਚਾਰੀ ਦਲ ਪੰਜਾਬ ਭਗੜਾਣਾ ਦੇ ਸਕੱਤਰ ਜਨਰਲ ਪੰਜਾਬ ਸੁਸ਼ੀਲ ਕੁਮਾਰ ਚੋਪੜਾ ਦੀ ਅਗਵਾਈ ਵਿੱਚ ਮਕੈਨੀਕਲ ਬ੍ਰਾਂਚ ਪਟਿਆਲਾ ਦੀ ਚੋਣ ਕੀਤੀ ਗਈ। ਜਿਸ ਵਿੱਚ ਸਰਵ ਸ੍ਰੀ ਅਨੂਪ ਸਿੰਘ ਬਾਵਾ ਨੂੰ ਬ੍ਰਾਂਚ (ਪ੍ਰਧਾਨ) ਚੁਣਿਆ ਗਿਆ। ਇਸ ਮੌਕੇ ਪ੍ਰਧਾਨ ਅਨੂਪ ਸਿੰਘ ਬਾਵਾ ਵੱਲੋਂ ਆਪਣੀ ਟੀਮ ਤਿਆਰ ਕਰਦੇ ਹੋਏ ਸਰੂਪ ਸਿੰਘ ਜਨਰਲ ਸਕੱਤਰ, ਭਾਈ ਲਾਲ ਸੀਨੀਅਰ ਮੀਤ ਪ੍ਰਧਾਨ, ਛੋਟੇ ਲਾਲ ਮੀਤ ਪ੍ਰਧਾਨ, ਸ਼ਿਵ ਪ੍ਰਸਾਦ ਕੈਸ਼ੀਅਰ, ਸੁਨੀਲ ਕੁਮਾਰ ਸਬ ਕੈਸ਼ੀਅਰ, ਗਿਆਨ ਚੰਦ ਪ੍ਰਚਾਰ ਸਕੱਤਰ ਚੁਣਿਆ ਗਿਆ। ਮੀਟਿੰਗ ਵਿੱਚ ਬੋਲਦਿਆਂ ਜਥੇਬੰਦੀ ਦੇ ਸਕੱਤਰ ਜਨਰਲ ਸੁਸ਼ੀਲ ਕੁਮਾਰ ਚੌਪੜਾ ਜੀ ਨੇ ਕਿਹਾ ਕਿ ਸਰਕਾਰ ਨੂੰ ਮੁਲਾਜਮਾਂ ਦੀਆਂ ਭੱਖਦੀਆਂ ਮੰਗਾਂ ਜਿਵੇਂ 2016 ਤੋਂ ਪੇ ਕਮਿਸ਼ਨ ਦੀ ਰਿਪੋਰਟ ਦੇਣ ਅਤੇ ਹੁਣ ਤੱਕ ਦੀਆਂ ਬਕਾਇਆ ਕਿਸ਼ਤਾਂ ਤੁਰੰਤ ਦਿੱਤੀਆ ਜਾਣ, ਮੀਟਿੰਗ ਵਿੱਚ ਵਰਿੰਦਰ ਸਿੰਘ ਸੈਣੀ ਜਨਰਲ ਸਕੱਤਰ ਪਟਿਆਲਾ, ਪੱਪੂ ਪ੍ਰਿਥੀ ਬ੍ਰਾਂਚ ਪ੍ਰਧਾਨ ਪਟਿਆਲਾ, ਹੀਰਾ ਲਾਲ ਅਤੇ ਕਿਸ਼ਨ, ਸਾਹਿਬ ਲਾਲ, ਇਸ਼ਰ ਦੇਵ, ਗਨੀ ਰਾਮ, ਹੀਰਾ ਲਾਲ, ਰਾਧੇ ਸ਼ਾਮ, ਰਾਮ ਸਰੂਪ, ਬਲਦੇਵ ਸਿੰਘ, ਸ਼ਾਹਿਦ ਹੁਸੈਨ ਆਦਿ ਸ਼ਾਮਲ ਹੋਏ ਜਿਨ੍ਹਾਂ ਨੇ ਪ੍ਰਧਾਨ ਅਨੂਪ ਸਿੰਘ ਨੂੰ ਲਗਾਤਾਰ 42ਵੀ ਵਾਰ ਮਕੈਨੀਕਲ ਬਰਾਂਚ ਦਾ ਪ੍ਰਧਾਨ ਬਣਨ ਤੇ ਵਧਾਈ ਦਿੱਤੀ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ।