ਬਰਨਾਲਾ, 3 ਜੁਲਾਈ (ਰਾਕੇਸ਼ ਗੋਇਲ/ਰਾਹੁਲ ਬਾਲੀ):- ਥਾਣਾ ਸਿਟੀ 2 ਬਰਨਾਲਾ ਦੇ ਮੁੱਖ ਅਫਸਰ ਇਕਬਾਲ ਸਿੰਘ ਨੇ ਦੱਸਿਆ ਕਿ ਅੱੱਜ ਮਿਤੀ 3 ਜੁਲਾਈ 2020 ਨੂੰ ਕੰਟਰੋਲ ਰੂਮ ’ਤੇ ਸੂਚਨਾ ਪ੍ਰਾਪਤ ਹੋਣ ’ਤੇ ਤਾਜ ਪੈਲੇਸ ਵਾਲੀ ਗਲੀ, ਬੈਕਸਾਈਡ ਐਫਸੀਆਈ ਗੋਦਾਮ, ਸੇਖਾ ਰੋਡ, ਬਰਨਾਲਾ ਵਿਖੇ ਇਕ ਮਕਾਨ ’ਚੋਂ ਔਰਤ ਦੀ ਲਾਸ਼ ਮਿਲੀ ਹੈ। ਮ੍ਰਿਤਕ ਔਰਤ ਦਾ ਨਾਮ ਮਨਪ੍ਰੀਤ ਕੌਰ, ਉਮਰ ਕਰੀਬ 40 ਸਾਲ ਦੱਸੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਕੱੱਤਰ ਸੂਚਨਾ ਮੁਤਾਬਕ ਜਿਸ ਮਕਾਨ ’ਚੋਂ ਔਰਤ ਦੀ ਲਾਸ਼ ਮਿਲੀ ਹੈ, ਉਹ ਉਸ ਵੱਲੋਂ ਗਹਿਣੇ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਆਂਢੀਆਂ-ਗੁਆਂਢੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਹਿਲਾ ਦਾ ਨਾਮ ਮਨਪ੍ਰੀਤ ਕੌਰ ਹੈ। ਮ੍ਰਿਕਤ ਦੇ ਅਸਲ ਪਿੰਡ ਬਾਰੇ ਅਜੇ ਪਤਾ ਨਹੀਂ ਲੱਗਿਆ ਹੈ ਅਤੇ ਵਾਰਸਾਂ ਦੀ ਭਾਲ ਜਾਰੀ ਹੈ।