ਪਟਿਆਲਾ, 29 ਅਗਸਤ (ਕੰਵਲਜੀਤ ਕੰਬੋਜ)- ਪਟਿਆਲਾ ਚ 2 ਥਾਵਾਂ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਕੀਤਾ ਰੋਡ ਜਾਮ ਜਿਨ੍ਹਾਂ ਵਿੱਚ ਬਹਾਦਰਗੜ੍ਹ ਸਥਿਤ ਰਿਲਾਇੰਸ ਮਾਲ ਦੇ ਬਾਹਰ ਕਿਸਾਨਾਂ ਨੇ ਲਗਾਇਆ ਚੱਕਾ ਜਾਮ ਦੂਜੇ ਪਾਸੇ ਰਾਜਪੁਰਾ ਰੋਡ ਸਥਿਤ ਧਰੇੜੀ ਜੱਟਾ ਟੋਲ ਪਲਾਜ਼ਾ ਤੇ ਵੀ ਕਿਸਾਨਾਂ ਨੇ ਲਾਇਆ 2 ਘੰਟੇ ਲਈ ਚੱਕਾ ਜਾਮ ਕੱਲ ਜੋ ਕਰਨਾਲ ਵਿਖੇ ਕਿਸਾਨਾਂ ਦੇ ਉੱਪਰ ਲਾਠੀਚਾਰਜ ਕੀਤਾ ਗਿਆ ਸੀ ਉਸ ਵਿਚ ਤੈਨਾਤ SDM ਅਫਸਰ ਨੂੰ ਨੌਕਰੀ ਤੋਂ ਹਟਾਉਣ ਦੇ ਲਈ ਲਗਾਇਆ ਗਿਆ ਰੋਡ ਜਾਮ |
ਕੱਲ ਕਰਨਾਲ ਵਿਖੇ ਸ਼ਾਂਤਮਈ ਢੰਗ ਦੇ ਨਾਲ ਬੀਜੇਪੀ ਆਗੂਆਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਉੱਪਰ ਕਰਨਾਲ ਪੁਲਿਸ ਦੀ ਤਰਫ ਤੋਂ ਲਾਠੀਚਾਰਜ ਕੀਤਾ ਗਿਆ ਸੀ ਜਿਸ ਵਿੱਚ ਕਈ ਅਨੇਕਾਂ ਹੀ ਕਿਸਾਨ ਬੁਰੀ ਤਰ੍ਹਾਂ ਜ਼ਖਮੀ ਹੋਏ ਸਨ ਜਿਨ੍ਹਾਂ ਦਾ ਇਲਾਜ ਹਸਪਤਾਲਾਂ ਦੇ ਵਿਚ ਜਾਰੀ ਹੈ ਇਸੇ ਹੀ ਗੁੱਸੇ ਦੇ ਵਿੱਚ ਭੜਕੇ ਕਿਸਾਨਾਂ ਦੀ ਤਰਫ ਤੋਂ ਕਲ ਵੀ ਮੇਨ ਹਾਈਵੇ ਜਾਮ ਕੀਤੇ ਗਏ ਸਨ ਅਤੇ ਅੱਜ ਵੀ ਸੀ ਸਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਪੰਜਾਬ ਭਰ ਦੇ ਵਿੱਚ ਕਿਸਾਨਾਂ ਦੀ ਤਰਫ ਤੋਂ 12 ਵਜੇ ਤੋਂ 2 ਵਜੇ ਤੱਕ ਕੀਤਾ ਗਿਆ ਚੱਕਾ ਜਾਮ ਕਿਸਾਨਾ ਨੇ ਆਖਿਆ ਕਿ ਜਲਦੀ ਤੋਂ ਜਲਦੀ ਐਸ.ਡੀ.ਐਮ ਅਫ਼ਸਰ ਨੂੰ ਨੌਕਰੀ ਤੋਂ ਕੱਢਿਆ ਜਾਵੇ ਅਤੇ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਕਿਉਂਕਿ ਉਸ ਦੀ ਤਰਫ ਤੋਂ ਸਰਕਾਰ ਦੇ ਕਹਿਣ ਤੇ ਉੱਪਰ ਇਹ ਹੁਕਮ ਜਾਰੀ ਕੀਤੇ ਗਏ ਸਨ ਕਿ ਇਨ੍ਹਾਂ ਕਿਸਾਨਾਂ ਦੇ ਸਿਰ ਪਾੜ ਦੋ ਅਤੇ ਲੱਤਾਂ ਬਾਹਾਂ ਦੇ ਉੱਪਰ ਡੰਡੇ ਮਾਰੋ ਜਿਸ ਤੋਂ ਬਾਅਦ ਪੁਲਿਸ ਵੱਲੋਂ ਅੰਨ੍ਹੇਵਾਹ ਕਿਸਾਨਾਂ ਉੱਪਰ ਡੰਡੇ ਪਾਏ ਗਏ ਜਿਸ ਵਿੱਚ ਕਈ ਕਿਸਾਨ ਬਜ਼ੁਰਗ ਜ਼ਖ਼ਮੀ ਹੋਏ ਇਸ ਕਰਕੇ ਅਸੀਂ ਅੱਜ ਇਹ 2 ਘੰਟੇ ਦੇ ਲਈ ਸੜਕ ਜਾਮ ਕੀਤੀ ਹੈ ਫਿਰ ਵੀ ਅਸੀਂ ਜਿਨ੍ਹਾਂ ਵਿਦਿਆਰਥੀਆਂ ਦੇ ਪੇਪਰ ਹੋ ਰਹੇ ਹਨ ਉਨ੍ਹਾਂ ਵਿਦਿਆਰਥੀਆਂ ਨੂੰ ਅਸੀਂ ਖੁਦ ਜਾਨ ਦੇ ਰਹੇ ਹਾਂ ਅਤੇ ਐਂਬੂਲੈਂਸ ਨੂੰ ਵੀ ਇੱਥੋਂ ਦੀ ਨਿਕਲ ਰਹੇ ਹਾਂ |