ਮੋਹਾਲੀ /ਧੂਰੀ (ਵਰਮਾ) ਜਿਲਾ ਸਂਗਰੂਰ ਦੇ ਕਸਬਾ ਧੂਰੀ ਦੇ ਕਮਲ ਗਰਗ ‘ਤੇ ਬਲਾਤਕਾਰ ਅਤੇ ਧੂਰੀ ਦੇ ਹੀ ਗੁਪਤਾ ਹਸਪਤਾਲ ਅਤੇ ਉਸਦੇ ਡਾਕਟਰਾਂ ਖ਼ਿਲਾਫ਼ ਨਜਾਇਜ਼ ਤੌਰ ਤੇ ਗਰਭਪਾਤ ਕਰਨ ਦੋਸ਼ਾਂ ਤਹਿਤ ਮੋਹਾਲੀ ਪੁਲਿਸ ਵਲੋਂ ਮਾਮਲਾ ਦਰਜ ਹੋਇਆ ਹੈ ਮਿਲੀ ਜਾਣਕਾਰੀ ਅਨੁਸਾਰ ਸੁਚਿਤਾ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਮੋਹਾਲੀ ਦੀ ਸ਼ਿਕਾਇਤ ਉੱਤੇ ਕਮਲ ਗਰਗ ਪੁੱਤਰ ਗਿਆਨ ਚੰਦ ਵਾਸੀ ਸੰਗਰੂਰ ਅਤੇ ਧੂਰੀ ਦੇ ਗੁਪਤਾ ਹਸਪਤਾਲ ਅਤੇ ਉਸਦੇ ਨਾਲ ਸਬੰਧਤ ਡਾਕਟਰਾਂ ਖ਼ਿਲਾਫ਼ ਮੁਕੱਦਮਾ ਨੰਬਰ 190 ਧਾਰਾ ਅਧੀਨ 376,313,120 ਮਿਤੀ 9-5-2021 ਨੂੰ ਮੋਹਾਲੀ ਪੁਲਿਸ ਵਲੋਂ ਦਰਜ ਕੀਤਾ ਗਿਆ.
ਸੁਚਿਤਾ ਕੌਰ ਦਾ ਕਹਿਣਾ ਹੈ ਕਿ ਕਮਲ ਗਰਗ ਨੇ ਉਸ ਨਾਲ ਵਿਆਹ ਦਾ ਲਾਰਾ ਲਗਾ ਕੇ ਸ਼ਰੀਰਕ ਸਬੰਧ ਬਣਾਏ ਜਿਸ ਕਾਰਨ ਉਹ ਗਰਭਵਤੀ ਹੋ ਗਈ. ਬਾਅਦ ਵਿਚ ਉਸਨੂੰ ਪਤਾ ਲਗਾ ਕਿ ਕਮਲ ਗਰਗ ਸ਼ਾਦੀ ਸ਼ੁਦਾ ਹੈ ਅਤੇ ਦੋ ਬੱਚਿਆਂ ਦਾ ਬਾਪ ਹੈ. ਸੁਚਿਤਾ ਕੌਰ ਦੇ ਬਿਆਨਾਂ ਅਨੁਸਾਰ ਮਿਤੀ 17-3-2021ਨੂੰ ਕਮਲ ਗਰਗ ਮੈਨੂੰ ਇਹ ਕਹਿ ਕੇ ਧੂਰੀ ਲੈਕੇ ਆਇਆ ਕਿ ਡਾਕਟਰ ਕੋਲੋਂ ਚੈਅਕੱਪ ਕਰਵਾ ਲੈਂਦੇ ਹਾਂ ਕਿ ਬੱਚਾ ਠੀਕ ਠਾਕ ਹੈ ਇਸ ਬਹਾਨੇ ਮੈਨੂੰ ਉਹ ਧੂਰੀ ਗੁਪਤਾ ਹਸਪਤਾਲ ਵਿੱਖੇ ਲੈ ਆਇਆ ਅਤੇ ਹਸਪਤਾਲ ਦੇ ਡਾਕਟਰਾਂ ਵਲੋਂ ਮੇਰੇ ਗਲੂਗੋਸ ਲਗਾਕੇ ਮੇਰਾ ਗਰਭਪਾਤ ਕਰਵਾ ਦਿੱਤਾ ਉਹ ਵੀ ਮੇਰੀ ਮਰਜ਼ੀ ਤੋਂ ਬਿਨਾਂ ਅਤੇ ਇਹਨਾਂ ਬਿਆਨਾਂ ਤੇ ਅਧਾਰ ਤੇ ਗੁਪਤਾ ਹਸਪਤਾਲ ਅਤੇ ਉਸਦੇ ਡਾਕਟਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਜਦੋਂ ਕਿ ਕਮਲ ਗਰਗ ਦੇ ਖਿਲਾਫ ਬਲਾਤਕਾਰ ਅਤੇ ਹੋਰ ਦੋਸ਼ਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ.
ਇਸ ਸਬੰਧੀ ਜਦੋਂ ਪੱਤਰਕਾਰਾਂ ਨੇ ਗੁਪਤਾ ਹਸਪਤਾਲ ਦੇ ਡਾਕਟਰਾਂ ਨਾਲ ਸੰਪਰਕ ਕੀਤਾ ਤਾਂ ਹਸਪਤਾਲ ਦੀ ਮਾਲਕ ਡਾਕਟਰ ਸੁਦੇਸ਼ ਗੁਪਤਾ ਨਾਲ ਸੰਪਰਕ ਨਹੀਂ ਹੋ ਸਕਿਆ ਅਤੇ ਜਦੋਂ ਦੂਜੇ ਪਾਸੇ ਡਾਕਟਰ ਨੇਹਾ ਗੋਇਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਅਤੇ ਹਸਪਤਾਲ ਵਿੱਚ ਆਪਣੀ ਰਿਹਾਇਸ਼ ਹੋਣ ਦੀ ਗੱਲ ਆਖੀ.
ਜ਼ਿਕਰਯੋਗ ਹੈ ਕਿ ਡਾਕਟਰ ਨੇਹਾ ਗੋਇਲ ਸਰਕਾਰੀ ਨੌਕਰੀ ਕਰ ਰਹੀ ਹੈ ਅਤੇ ਧੂਰੀ ਦੇ ਸਿਵਲ ਹਸਪਤਾਲ ਵਿੱਚ ਬਤੌਰ ਗਾਇਨੀ ਡਾਕਟਰ ਵਜੋਂ ਤਾਇਨਾਤ ਹੈ.
ਖੈਰ ਕੁੱਝ ਵੀ ਹੋਵੇ ਜਿੱਥੇ ਇਸ ਮਾਮਲੇ ਦੀ ਧੂਰੀ ਅੰਦਰ ਚਰਚਾ ਪੂਰੇ ਜ਼ੋਰਾਂ ਤੇ ਹੈ ਉੱਥੇ ਹੀ ਕੁੱਝ ਅਜਿਹੇ ਡਾਕਟਰਾਂ ਵੱਲੋਂ ਕਾਨੂੰਨ ਦੇ ਖਿਲਾਫ ਅਤੇ ਕੁਦਰਤ ਨਾਲ ਛੇੜਛਾੜ ਕਰਕੇ ਇੱਕ ਕਸਾਈ ਰੂਪੀ ਡਾਕਟਰ ਦੀ ਚਰਚਾ ਨਾਲ ਬਾਜ਼ਾਰ ਗਰਮ ਹੈ.
ਚਰਚਾ ਇਸ ਗੱਲ ਦੀ ਵੀ ਹੈ ਕਿ ਕਿਵੇਂ ਕੋਈ 2 ਬੱਚਿਆਂ ਦਾ ਬਾਪ ਕਿਸੇ ਦੀਆਂ ਧੀਆਂ ਨਾਲ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸ਼ਰੀਰਕ ਸ਼ੋਸ਼ਣ ਕਰ ਸਕਦਾ ਹੈ.