ਪਟਿਆਲਾ, 19 ਜੂਨ (ਅਮਰਜੀਤ ਸਿੰਘ ਲਾਂਬਾ)- ਆਲ ਇੰਡੀਆ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਜਨਮ ਦਿਨ ਨੂੰ ਸਮਰਪਿਤ ਅਤੇ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਕਾਂਗਰਸੀ ਆਗੂ ਅਤੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਵੱਲੋਂ ਨਾਭਾ ਰੋਡ ਵਿਖੇ ਅੱਜ ਪੰਜ- ਪੰਜ ਪੌਦੇ ਲਗਾ ਕੇ ਉਨ੍ਹਾਂ ਦਾ ਜਨਮ ਦਿਵਸ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੇ.ਕੇ. ਮਲਹੌਤਰਾ ਅਤੇ ਚੁਨਿੰਦਾ ਕਾਂਗਰਸੀ ਆਗੂ ਮੌਕੇ ‘ਤੇ ਹਾਜ਼ਰ ਸਨ। ਇਸ ਮੌਕੇ ਕੇ.ਕੇ. ਸ਼ਰਮਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦਿਨ ਰਾਤ ਤਰੱਕੀ ਕਰ ਰਹੀ ਹੈ ਅਤੇ ਨਿਸ਼ਚਿਤ ਤੌਰ ‘ਤੇ 2024 ਵਿੱਚ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਦੇਸ਼ ਦੀ ਵਾਗਡੋਰ ਸੰਭਾਲਣਗੇ।
ਉਨ੍ਹਾਂ ਅੱਗੇ ਕਿਹਾ ਕਿ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਇਹ ਮੈਡੀਕੇਟਿਡ ਅਤੇ ਲਾਭਕਾਰੀ ਪੌਦੇ ਜਿਵੇਂ ਕਿ ਨਿੰਮ ਦੇ ਪੌਦੇ ਬਹੁਤ ਹੀ ਲਾਭਕਾਰੀ ਹਨ। ਜਿਸ ਨਾਲ ਇਸ ਭਿਆਨਕ ਬਿਮਾਰੀ ‘ਤੇ ਕਾਫੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ। ਨਾਲ ਹੀ ਉਨ੍ਹਾਂ ਨੇ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਵੱਲੋਂ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਕੀਤੇ ਜਾ ਰਹੇ ਰਾਜ ਵਿਆਪੀ ਕੰਮਾਂ ਦੀ ਦਿਲੋਂ ਸ਼ਲਾਂਘਾ ਕੀਤੀ। ਿ
Âਸ ਮੌਕੇ ਕੌਂਸਲਰ ਹਰੀਸ਼ ਅਗਰਵਾਲ, ਕੌਂਸਲਰ ਰਾਜੇਸ਼ ਮੰਡੌਰਾ, ਐਸ.ਸੀ.ਸੈਲ ਦੇ ਚੇਅਰਮੈਨ ਸੋਨੂੰ ਸੰਗਰ, ਕੌਂਸਲਰ ਸ਼ੰਮੀ ਡੈਂਟਰ ਅਤੇ ਸੁਖਵਿੰਦਰ ਸੋਨੂੰ, ਕੁਸ਼ ਸੇਠ, ਜਸਪਾਲ ਰਾਜ ਜਿੰਦਲ, ਸੰਜੀਵ ਸ਼ਰਮਾ ਰਾਏਪੁਰ, ਸੂਰਜ ਮਦਾਨ ਆਦਿ ਹਾਜ਼ਰ ਸਨ।