ਪਟਿਆਲਾ, 17 ਨਵੰਬਰ (ਅਮਰੀਕ ਇੰਦਰ ਸਿੰਘ ਬੇਦੀ) ਪੈ੍ਰਸ ਕੀ ਤਾਕਤ : ਕਾਂਗਰਸ ਦੀ ਆਪਸੀ ਖਾਨਾ ਜੰਗੀ ਦੇ ਚਲਦਿਆਂ ਮਹਾਰਾਣੀ ਪਰਨੀਤ ਕੋਰ ਨੂੰ ਉਸ ਸਮੇਂ ਝਟਕਾ ਲਗਿਆ ਜਦੋਂ ਉਹਨਾਂ ਦੇ ਸਭ ਤੋਂ ਕਰੀਬੀ ਸਾਥੀ ਟਕਸਾਲੀ ਕਾਂਗਰਸੀ ਕੇ ਕੇ ਸ਼ਰਮਾ ਨੂੰ ਪੀ ਆਰ ਟੀ ਸੀ ਦੀ ਚੈਅਰਮੈਨੀ ਤੋਂ ਪੰਜਾਬ ਸਰਕਾਰ ਨੇ ਵਿਹਲਾ ਕਰ ਦਿਤਾ ਹੈ। ਇਸ ਦੀ ਪੁਸ਼ਟੀ ਪੰਜਾਬ ਸਰਕਾਰ ਦੀ ਜਾਰੀ ਹੋਈ ਨੋਟੀਫਿਕੇਸ਼ਨ ਤੋਂ ਸਾਹਮਣੇ ਆਈ ਖਬਰ ਤੋਂ ਸਪਸ਼ਟ ਹੋਇਆ ਕਿ ਹੁਣ ਪੀ ਆਰ ਟੀ ਸੀ ਦੇ ਨਵੇ ਡਾਇਰੈਕਟਰ ਅਤੇ ਚੈਅਰਮੈਨ ਸਤਵਿੰਦਰ ਸਿੰਘ ਹੋਣਗੇ।
ਜਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਛੱਡਣ ਤੋਂ ਬਾਦ ਹੁਣ ਪਟਿਆਲਾ ਨੂੰ ਚੰਨੀ ਸਰਕਾਰ ਨੇ ਪਹਿਲਾਂ ਝਟਕਾ ਦਿੱਤਾ ਹੈ, ਜਦੋਂਕਿ ਮੇਅਰ ਸੰਜੀਵ ਸ਼ਰਮਾ ਬਿਟੂ ਨੂੰ ਵੀ ਮੇਅਰ ਦੇ ਅਹੁਦੇ ਤੋਂ ਹਟਾਉਣ ਦੀ ਕਵਾਇਤ ਸ਼ਹਿਰ ਵਿੱਚ ਚਲ ਰਹੀ ਹੈ।