Notice: Function _load_textdomain_just_in_time was called incorrectly. Translation loading for the jnews domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/u902433967/domains/ozinews.in/public_html/english/wp-includes/functions.php on line 6114
ਜੌਨ੍ਹ ਬੁੱਟਰ 5 ਖਤਰਨਾਕ ਅਪਰਾਧੀਆਂ ਸਮੇਤ ਗ੍ਰਿਫ਼ਤਾਰ - Ozi News
  • Login
Thursday, October 30, 2025
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home INDIA

ਜੌਨ੍ਹ ਬੁੱਟਰ 5 ਖਤਰਨਾਕ ਅਪਰਾਧੀਆਂ ਸਮੇਤ ਗ੍ਰਿਫ਼ਤਾਰ

admin by admin
July 24, 2020
in INDIA, PUNJAB
0
ਜੌਨ੍ਹ ਬੁੱਟਰ 5 ਖਤਰਨਾਕ ਅਪਰਾਧੀਆਂ ਸਮੇਤ ਗ੍ਰਿਫ਼ਤਾਰ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਖਰੜ/ਮੁਹਾਲੀ, 24 ਜੁਲਾਈ (ਸੁਰਿੰਦਰ ਸ਼ਰਮਾ / ਗੁਰਨਾਮ ਸਾਗਰ) : ਇੱਕ ਵੱਡੀ ਸਫਲਤਾ ਦਰਜ ਕਰਦਿਆਂ ਪੰਜਾਬ ਪੁਲਿਸ ਦੀ ਸੰਗਠਿਤ ਅਪਰਾਧ ਰੋਕੂ ਇਕਾਈ (ਓ.ਸੀ.ਸੀ.ਯੂ.) ਨੇ ਸ਼ੁੱਕਰਵਾਰ ਨੂੰ ਇੱਕ ਸੰਖੇਪ ਮੁਠਭੇੜ ਤੋਂ ਬਾਅਦ ਪੰਜ ਖਤਰਨਾਕ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਹਥਿਆਰ ਜ਼ਬਤ ਕੀਤੇ ਹਨ। ਇਸ ਮੁੱਠਭੇੜ ਦੌਰਾਨ ਖਰੜ ਦੇ ਸਨੀ ਇਨਕਲੇਵ ਵਿੱਚ ਇੱਕ ਲੋੜੀਂਦਾ ਅਪਰਾਧੀ ਜੌਨ੍ਹ ਬੁੱਟਰ ਜ਼ਖਮੀ ਹੋ ਗਿਆ।
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਅਨੁਸਾਰ ਇਨ੍ਹਾਂ ਅਪਰਾਧੀਆਂ ਪਾਸੋਂ 9 ਐਮ.ਐਮ ਦੀ ਪਿਸਤੌਲ, ਇੱਕ .30 ਬੋਰ, ਇੱਕ 32 ਬੋਰ ਅਤੇ ਦੋ .315 ਬੋਰ ਪਿਸਤੌਲ ਅਤੇ 20 ਕਾਰਤੂਸ ਬਰਾਮਦ ਕੀਤੇ ਗਏ ਹਨ। ਗੁਪਤਾ ਨੇ ਦੱਸਿਆ ਕਿ ਬੁੱਟਰ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ ਅਤੇ ਜਬਰਨ ਵਸੂਲੀ ਦੇ 18 ਤੋਂ ਵੱਧ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ ਅਤੇ ਇਹ ਭਗੌੜਾ ਅਪਰਾਧੀ ਸੀ।

ਗੁਪਤਾ ਨੇ ਕਿਹਾ ਕਿ ਸਨੀ ਇਨਕਲੇਵ ਵਿੱਚ ਲੁਕੇ ਹੋਏ ਸ਼ੱਕੀ ਵਿਅਕਤੀਆਂ ਵੱਲੋਂ ਓਸੀਸੀਯੂ ਦੀ ਛਾਪਾ ਮਾਰਨ ਗਈ ਟੀਮ ‘ਤੇ ਗੋਲੀਆਂ ਚਲਾਉਣ ਤੋਂ ਬਾਅਦ ਪੁਲਿਸ ਨੂੰ ਜਵਾਬੀ ਫਾਇਰਿੰਗ ਕਰਨੀ ਪਈ। ਬੁੱਟਰ, ਜੋ ਗੈਂਗਸਟਰ ਕੁਲਦੀਪ ਸਿੰਘ ਉਰਫ ਕੀਪਾ ਦੀ ਹੱਤਿਆ ਦਾ ਮੁੱਖ ਦੋਸ਼ੀ ਹੈ, ਜਵਾਬੀ ਫਾਇਰਿੰਗ ਵਿੱਚ ਜ਼ਖਮੀ ਹੋ ਗਿਆ ਸੀ ਅਤੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਕਾਰਵਾਈ ਦੌਰਾਨ ਕੋਈ ਵੀ ਪੁਲਿਸ ਮੁਲਾਜ਼ਮ ਜਖ਼ਮੀ ਨਹੀਂ ਹੋਇਆ। ਗੁਪਤਾ ਨੇ ਦੱਸਿਆ ਕਿ ਏਆਈਜੀ ਓਸੀਸੀ ਗੁਰਮੀਤ ਚੌਹਾਨ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਆਪ੍ਰੇਸ਼ਨ ਟੀਮ ਨੇ ਸੂਚਨਾ ਮਿਲਣ `ਤੇ ਸਨੀ ਇਨਕਲੇਵ ਵਿੱਚ ਲੁਕੇ ਸ਼ੱਕੀ ਵਿਅਕਤੀਆਂ ਦੇ ਟਿਕਾਣੇ `ਤੇ ਛਾਪਾ ਮਾਰਿਆ।ਸ਼ੱਕੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਪਾਰਟੀ `ਤੇ ਗੋਲੀਆਂ ਚਲਾ ਦਿੱਤੀਆਂ ਪਰ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ।

ਥਾਣਾ ਸਦਰ ਖਰੜ, ਮੁਹਾਲੀ ਵਿਖੇ ਆਈ.ਪੀ.ਸੀ. ਦੀ ਧਾਰਾ 307, 353, 186, 120 ਬੀ ਅਤੇ ਆਰਮਜ਼ ਐਕਟ ਦੀ ਧਾਰਾ 25 ਤਹਿਤ ਗ੍ਰਿਫਤਾਰ ਕੀਤੇ ਗਏ 5 ਅਪਰਾਧੀਆਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਨਵਦੀਪ ਸਿੰਘ ਉਰਫ ਜੌਨ੍ਹ ਬੁੱਟਰ ਪੁੱਤਰ ਟੇਕ ਸਿੰਘ ਵਾਸੀ ਬੁੱਟਰ ਕਲਾਂ, ਮੋਗਾ; ਕੁਲਵਿੰਦਰ ਉਰਫ ਕਿੰਦਾ ਪੁੱਤਰ ਬਲਦੇਵ ਸਿੰਘ ਵਾਸੀ ਬੁੱਟਰ ਕਲਾਂ, ਮੋਗਾ; ਅਮ੍ਰਿਤਪਾਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮਾਨੁਪੁਰ, ਸਮਰਾਲਾ, ਖੰਨਾ; ਪਲਵਿੰਦਰ ਸਿੰਘ ਉਰਫ ਪਿੰਦਾ ਪੁੱਤਰ ਦਰਸ਼ਨ ਸਿੰਘ ਵਾਸੀ ਬੁੱਟਰ ਕਲਾਂ, ਮੋਗਾ ਅਤੇ ਅਮਰੀਕ ਸਿੰਘ ਉਰਫ ਅੰਗਰੇਜ਼ ਸਿੰਘ ਪੁੱਤਰ ਮਦਨ ਲਾਲ ਵਾਸੀ ਲੋਪਨ, ਸਮਰਾਲਾ, ਖੰਨਾ ਵਜੋਂ ਹੋਈ ਹੈ।
ਗੁਪਤਾ ਨੇ ਦੱਸਿਆ ਕਿ ਬੁੱਟਰ ਸਾਬਕਾ ਸਰਪੰਚ ਸ਼ਿੰਦਰ ਸਿੰਘ ਦੇ ਸਾਥੀਆਂ ‘ਤੇ ਹੋਈ ਗੋਲੀਬਾਰੀ ਦੀ ਘਟਨਾ ਦਾ ਮੁੱਖ ਮੁਲਜ਼ਮ ਵੀ ਹੈ। ਉਸਨੇ ਫੇਸਬੁੱਕ `ਤੇ ਵੀ ਉਕਤ ਘਟਨਾ ਦੀ ਜ਼ਿੰਮੇਵਾਰੀ ਦਾ ਦਾਅਵਾ ਕਰਦਿਆਂ ਵੀਡੀਓ ਅਪਲੋਡ ਕੀਤੇ ਸਨ ਅਤੇ ਸਾਬਕਾ ਸਰਪੰਚ ਸ਼ਿੰਦਰ ਸਿੰਘ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਸੀ।

ਡੀ.ਜੀ.ਪੀ. ਨੇ ਅੱਗੇ ਦੱਸਿਆ ਕਿ ਪਲਵਿੰਦਰ ਸਿੰਘ ਉਰਫ ਪਿੰਦਾ, ਮੋਗਾ ਦੇ ਬਦਨੀ ਕਲਾਂ ਪੁਲੀਸ ਥਾਣੇ ਵਿਖੇ ਦਰਜ ਗੈਂਗਸਟਰ ਕੁਲਦੀਪ ਸਿੰਘ ਉਰਫ ਕੀਪਾ ਦੇ ਕਤਲ ਕੇਸ ਵਿੱਚ ਭਗੌੜਾ ਅਪਰਾਧੀ ਹੈ। ਅਮਰੀਕ ਸਿੰਘ ਖਿਲਾਫ ਨਸ਼ੀਲੇ ਪਦਾਰਥਾਂ ਅਤੇ ਸ਼ਰਾਬ ਤਸਕਰੀ ਦੇ ਕੇਸ ਦਰਜ ਹਨ। ਇਸੇ ਤਰ੍ਹਾਂ ਅਮ੍ਰਿਤਪਾਲ ਸਿੰਘ `ਤੇ ਪਹਿਲਾਂ ਵੀ ਸ਼ਰਾਬ ਤਸਕਰੀ ਦੇ ਕੇਸ ਦਰਜ ਹਨ।

Post Views: 42
  • Facebook
  • Twitter
  • WhatsApp
  • Telegram
  • Facebook Messenger
  • Copy Link
Tags: 120B IPC and 25 Arms Act against the 5 arrested criminals. The arrested accused have been identified as Navdeep Singh @ John Buttar s/o Tek Singh186353a .30 borea 32 bore and two .315 bore pistols and 20 cartridges of different calibre were recovered from them. Gupta said Buttar was wanted in over 18 criminal cases of murdera proclaimed offender. Gupta said the police had to resort to retaliatory firing after the suspectsattempt to murderbesides two 9 mm pistolsBUTTAR AMONG FIVE HARDCORE CRIMINALS ARRESTED AFTER ENCOUNTER IN KHARARdacoity and extortion and wasDinkar GuptaIn a major breakthroughin Sunny EnclaveJohn Buttar injuredKhanna; Palwinder Singh @ Pinda s/o Darshan Singh r/o Buttar KalanKhanna. Gupta said that Buttar is also the main accused in the firing incident on the associates of Shinder SinghKhararKharar. According to Punjab DGPled by AIG OCC Gurmeet ChauhanMoga and Amrik Singh @ Angrez Singh s/o Madan Lal r/o LoponMoga; Amritpal Singh s/o Jarnail Singh r/o ManupurMoga; Kulwinder @ Kinda s/o Baldev Singh r/o Buttar KalanMohali u/s 307opened fire at the OCCU’s raiding team. Buttarr/o Buttar Kalanraided the hide out of the suspects in Sunny Enclave after a tip off. CorneredSamralathe Organized Crime Control Unit (OCCU) of the Punjab Police on Friday arrested five hardcore criminals and seized weapons from their possession after a brief encounterthe suspects tried to flee and opened fire at the police party but were overpowered soon. A FIR has was registered at PS Sadarwas injured in the retaliatory firing and was admitted to hospital. No policeman sustained any injuries. Gupta said a special operation teamwhich left one of the wanted criminalswho is the key accused in the killing of gangster Kuldeep Singh @ Keepawho were hiding in Sunny Enclave
Previous Post

ਰਾਈਸ ਮਿੱਲਰਾਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਲਈ ਜ਼ਿਲ੍ਹਾ ਜਾਂ ਫੀਲਡ ਫੂਡ ਸਪਲਾਈ ਦਫ਼ਤਰ ਆਉਣ ਦੀ ਲੋੜ ਨਹੀਂ: ਆਸ਼ੂ

Next Post

ਮੁਹਾਲੀ ਦੀ ਆਬਕਾਰੀ ਟੀਮ ਨੇ ਸਪਿਰਿਟ ਦੀ 5500 ਲੀਟਰ ਦੀ ਵੱਡੀ ਖੇਪ ਫੜੀ

Next Post
ਮੁਹਾਲੀ ਦੀ ਆਬਕਾਰੀ ਟੀਮ ਨੇ ਸਪਿਰਿਟ ਦੀ 5500 ਲੀਟਰ ਦੀ ਵੱਡੀ ਖੇਪ ਫੜੀ

ਮੁਹਾਲੀ ਦੀ ਆਬਕਾਰੀ ਟੀਮ ਨੇ ਸਪਿਰਿਟ ਦੀ 5500 ਲੀਟਰ ਦੀ ਵੱਡੀ ਖੇਪ ਫੜੀ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In