ਚੰਡੀਗੜ, 26 ਅਪ੍ਰੈਲ (ਸ਼ਿਵ ਨਾਰਾਇਣ ਜਾਂਗੜਾ) – ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਨੇ ਭਗਵਾਨ ਪਰਸ਼ੂਰਾਮ ਦੀ ਜੈਯੰਤੀ ‘ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਰਾਜ ਸਰਕਾਰ ਨੂੰ ਦਿੱਤੇ ਗਏ 4 ਲੱਖ 13 ਹਜਾਰ 111 ਰੁਪਏ ਦੇ ਯੋਗਦਾਨ ਲਈ ਉਨਾ ਦਾ ਧੰਨਗਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਵਿਸ਼ਵ ਮਹਾਮਾਰੀ ਕੋਵਿਡ-19 ਤੋਂ ਨਿਪਟਣ ਵਿਚ ਸਰਕਾਰ ਦੀ ਮਦਦ ਲਈ ਅਨੇਕ ਸਮਾਜਸੇਵੀ ਸੰਸਥਾਵਾਂ ਲਗਾਤਾਰ ਅੱਗੇ ਆ ਰਹੀਆਂ ਹਨ ਜੋ ਮੁਸੀਬਤ ਦੇ ਸਮੇਂ ਇਕ-ਦੂਜੇ ਦਾ ਸਹਿਯੋਗ ਕਰ ਦੀ ਸਾਡੀ ਗੌਰਵਸ਼ਾਲੀ ਸਭਿਆਚਾਰ ਦੀ ਦੇਣ ਹੈ|
ਕੌਰ ਕਰਨ ਵਾਲੀ ਗਲ ਹੈ ਕਿ ਅੱਜ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੂੰ ਪਲਵਲ ਸਥਿਤ ਉਨਾ ਦੇ ਦਫਤਰ ਵਿਚ ਬ੍ਰਾਹਮਣ ਸਭਾ, ਪਲਵਲ ਵੱਲੋਂ ਅੱਜ ਹਰਿਆਣਾ ਕੋਰੋਨਾ ਰਿਡੀਫ ਫੰਡ ਵਿਚ 2 ਲੱਖ 54 ਹਜਾਰ ਰੁਪਏ ਜਦੋਂ ਕਿ ਵੈਸ਼ਯ ਸਮਾਜ ਸੈਕਟਰ-28,29,30 ਤੇ 31 ਵੱਲੋਂ ਵੀ ਇਕ ਲੱਖ 11 ਹਜਾਰ 111 ਰੁਪਏ ਦਾ ਚੈਕ ਸੌਂਪਿਆ ਗਿਆ| ਇਸ ਕੜੀ ਵਿਚ ਜਿਲਾ ਕੋਟਦੁਆਰ ਪ੍ਰਵਾਸੀ ਜਨ ਸੰਗਠਨ ਫਰੀਦਾਬਾਦ ਨੇ ਵੀ 57 ਹਜਾਰ ਰੁਪਏ ਦੀ ਰਕਮ ਦਾ ਚੈਕ ਹਰਿਆਣਾ ਕੋਰੋਨਾ ਰਿਲੀਫ ਫੰਡ ਵਿਚ ਦਾਨ ਕੀਤਾ|
ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਕੋਵਿਡ-19 ਵਰਗੀ ਭਿਆਨਕ ਮਹਾਮਾਰੀ ਨਾਲ ਨਿਪਟਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਪੀਲ ‘ਤੇ ਜਨਤਾ ਨੇ ਲਾਕਡਾਊਨ ਦਾ ਪਾਲਣ ਕਰ ਸਰਕਾਰ ਦਾ ਸਾਥ ਦਿੱਤਾ ਹੈ| ਇਹੀ ਕਾਰਣ ਹੈ ਕਿ ਅੱਜ ਭਾਰਤ ਵਿਚ ਹੋਰ ਦੇਸ਼ਾਂ ਦੀ ਉਮੀਦ ਬੀਮਾਰੀ ਦਾ ਅਸਰ ਘੱਟ ਨਜਰ ਆ ਰਿਹਾ ਹੈ| ਉਨਾਂ ਨੇ ਕਿਹਾ ਕਿ ਦੇਸ਼ ਤੇ ਸਬੇ ਦੇ ਡਾਕਟਰਾਂ ਨੂੰ ਇਸ ਸਮਸਿਆ ਨਾਲ ਨਿਪਟਣ ਵਿਚ ਸਫਲਤਾ ਲਗਾਤਾਰ ਮਿਲ ਰਹੀ ਹੈ|
ਸ੍ਰੀ ਮੂਲਚੰਦ ਸ਼ਰਮਾ ਨੇ ਇਸ ਮੌਕੇ ‘ਤੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਰੇ ਧੀਰਜ ਰੱਖਣ ਅਤੇ ਬਾਜਾਰ ਜਾਂਦੇ ਸਮੇਂ ਸੋਸ਼ਲ ਡਿਸਟੈਂਸਿੰਗ ਦਾ ਵਿਸ਼ੇਸ਼ ਧਿਆਨ ਰੱਖਣ ਤਾਂ ਜੋ ਕੋਰੋਨਾ ਦੀ ਚੇਨ ਨੂੰ ਤੋੜਿਆ ਜਾ ਸਕੇ| ਉਨਾਂ ਨੇ ਕਿਹਾ ਕਿ ਰਾਜ ਸਰਕਾਰ ਦੀ ਵੱਧ ਸਰਗਰਮੀ ਦੇ ਚੱਲਦੇ ਸੂਬੇ ਵਿਚ ਕੋਰੋਨਾ ਦੇ ਸੰਕ੍ਰਮਣ ‘ਤੇ ਕਾਫੀ ਹੱਦ ਤਕ ਰੋਕ ਲੱਗੀ ਹੈ ਅਤੇ ਸਰਕਾਰ ਸੂਬੇ ਦੀ ਜਨਤਾ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ|