ਪਟਿਆਲਾ, 11 ਜੂਨ (ਪ੍ਰੈਸ ਕੀ ਤਾਕਤ ਬਿਊਰੋ) : – ਰਾਜਪੁਰਾ ਦੇ ਇਕ ਵਿਅਕਤੀ ਵਲੋਂ ਆਪਣੀ ਗਰਭਵਤੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ | ਇਸ ਦੌਰਾਨ ਪਤਨੀ ਦੇ ਪੇਟ ‘ਚ ਪਲ ਰਿਹਾ 8 ਮਹੀਨੇ ਦਾ ਬੱਚਾ ਵੀ ਮਰ ਗਿਆ | ਖੇੜੀ ਗੰਡਿਆਂ ਪੁਲਿਸ ਨੇ ਵਿਅਕਤੀ ਿਖ਼ਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ | ਪੁਲਿਸ ਨੂੰ ਮੁਹਾਲੀ ਵਾਸੀ ਜੈਪਾਲ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਲੜਕੀ ਸਰੋਜ ਰਾਣੀ ਉਮਰ ਕਰੀਬ 24 ਸਾਲ ਦਾ ਵਿਆਹ ਕਰੀਬ 2 ਸਾਲ ਪਹਿਲਾਂ ਗੰਗਾ ਕੁਮਾਰ ਨਾਲ ਹੋਇਆ ਸੀ | ਗੰਗਾ ਕੁਮਾਰ ਆਪਣੀ ਘਰ ਵਾਲੀ ਸਰੋਜ ਰਾਣੀ ਨੂੰ ਅਕਸਰ ਹੀ ਕੁੱਟਦਾ ਮਾਰਦਾ ਰਹਿੰਦਾ ਸੀ |
ਗੰਗਾ ਕੁਮਾਰ ਨੇ ਆਪਣੀ ਘਰਵਾਲੀ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੇ ਪੇਟ ਤੇ ਪਿੱਠ ‘ਤੇ ਕਈ ਵਾਰ ਕੀਤੇ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਰਜਿੰਦਰਾ ਹਸਪਤਾਲ ਭੇਜ ਦਿੱਤਾ ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਸਰੋਜ ਰਾਣੀ ਦੀ ਮੌਤ ਹੋ ਗਈ ਅਤੇ ਉਸ ਦੇ ਪੇਟ ‘ਚ ਪਲ ਰਹੇ ਅੱਠ ਮਹੀਨੇ ਦੇ ਬੱਚੇ ਦੀ ਵੀ ਮੌਤ ਹੋ ਗਈ |
ਥਾਣਾ ਮੁਖੀ ਖੇੜੀ ਗੰਡਿਆਂ ਮਹਿਮਾ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੰਗਾ ਕੁਮਾਰ ਿਖ਼ਲਾਫ਼ ਆਪਣੀ ਪਤਨੀ ਅਤੇ ਬੱਚੇ ਦਾ ਕਤਲ ਕਰਨ ਦੇ ਦੋਸ਼ ‘ਚ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |