ਨਵੀਂ ਦਿੱਲੀ, 18 ਅਪ੍ਰੈਲ (ਪ੍ਰੈਸ ਕੀ ਤਾਕਤ ਬਿਊਰੋ) : ਕੋਰੋਨਾ ਦੇ ਕਾਰਨ ਹਾਲਾਤ ਦਿਨੋਂ ਦਿਨ ਵਿਗੜਦੇ ਜਾ ਰਹੇ ਹਨ। ਕੋਰੋਨਾ ਦੇ ਵੱਧਦੇ ਕੇਸਾਂ ਕਾਰਨ ਸਿਹਤ ਵਿਵਸਥਾ ਵੀ ਬੁਰੀ ਤਰ੍ਹਾਂ ਚਰਮਰਾ ਗਈ ਹੈ। ਹਾਲਾਤ ਅਜਿਹੇ ਹੋ ਗਏ ਹਨ ਕਿ ਹਸਪਤਾਲਾਂ ’ਚ ਬੈੱਡਾਂ ਦੀ ਭਾਰੀ ਕਿੱਲਤ ਹੋ ਗਈ ਹੈ।
ਵੱਡੇ ਵੱਡੇ ਅਫਸਰਾਂ ਦੀ ਤਾਂ ਛਡੋ। ਭਾਜਪਾ ਦੇ ਮੋਜੂਦਾ ਕੇਂਦਰੀ ਮੰਤਰੀ ਵੀ. ਕੇ. ਸਿੰਘ ਨੇ ਇਕ ਟਵੀਟ ਕੀਤਾ, ਜਿਸ ’ਚ ਉਨ੍ਹਾਂ ਨੇ ਕੋਰੋਨਾ ਪੀੜਤ ਆਪਣੇ ਭਰਾ ਦੇ ਇਲਾਜ ਲਈ ਮਦਦ ਮੰਗੀ।
ਵੀ. ਕੇ. ਸਿੰਘ ਨੇ ਟਵੀਟ ਕਰਕੇ ਲਿਿਖਆ ਕਿ ਕ੍ਰਿਪਾ ਕਰ ਕੇ ਮੇਰੀ ਮਦਦ ਕਰੋ, ਮੇਰੇ ਭਰਾ ਨੂੰ ਕੋਰੋਨਾ ਦੇ ਇਲਾਜ ਲਈ ਗਾਜ਼ੀਆਬਾਦ ਵਿੱਚ ਬੈੱਡ ਦੀ ਲੋੜ ਹੈ। ਆਪਣੇ ਟਵੀਟ ’ਚ ਵੀH ਕੇH ਸਿੰਘ ਨੇ ਗਾਜ਼ੀਆਬਾਦ ਦੇ ਜ਼ਿਲ੍ਹਾ ਮੈਜਿਸਟ੍ਰੇਟ, ਮੁੱਖ ਮੰਤਰੀ ਯੋਗੀ ਆਦਿਿਤਆਨਾਥ ਦੇ ਸੂਚਨਾ ਸਲਾਹਕਾਰ ਸ਼ਲਭ ਮਣੀ ਤ੍ਰਿਪਾਠੀ ਆਦਿ ਨੂੰ ਟੈਗ ਕੀਤਾ।
ਦੱਸ ਦੇਈਏ ਕਿ ਵੀ. ਕੇ. ਸਿੰਘ ਕੇਂਦਰ ਸਰਕਾਰ ਵਿਚ ਸੂਬਾ ਸੜਕ ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਹਨ। ਉਨ੍ਹਾਂ ਦੇ ਟਵੀਟ ਤੋਂ ਬਾਅਦ ਲੋਕਾਂ ਨੇ ਲਿਿਖਆ ਕਿ ਜਦੋਂ ਤੁਹਾਨੂੰ ਮੰਤਰੀ ਹੋਣ ਮਗਰੋਂ ਵੀ ਬੈੱਡ ਲਈ ਗੁਹਾਰ ਲਾਉਣੀ ਪੈ ਰਹੀ ਹੈ ਤਾਂ ਸੋਚੋ ਆਮ ਆਦਮੀ ਦੀ ਕੀ ਹਾਲਤ ਹੋਵੇਗੀ।
ਇਸ ਕਾਰਨ ਪ੍ਰੈਸ ਕੀ ਤਾਕਤ ਦੀ ਵੀ ਇਹੀ ਬੇਨਤੀ ਹੈ ਕਿ ਸੱਚਾਈ ਤੋਂ ਜਾਣੂ ਹੋਵੋ, ਘੱਰ ਵਿੱਚ ਹੀ ਰਹੋ, ਸੁਰਖਿੱਅਤ ਰਹੋ।