ਚੰਡੀਗੜ੍ਹ, 20 ਦਸੰਬਰ 2021, (प्रेस की ताकत ब्यूरो)-
ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕ ਸੰਜੀਵ ਬਿੱਟੂ ਨੂੰ ਉਸ ਸਮੇ ਵੱਡੀ ਰਾਹਤ ਮਿਲੀ ਜਦੋ ਪੰਜਾਬ ਸਰਕਾਰ ਨੇ ਖੁਦ ਮੰਨ ਲਿਆ ਕਿ ਪਟਿਆਲਾ ਦੇ ਬਿੱਟੂ ਖਿਲਾਫ ਲਿਆਂਦਾ ਗਿਆ ਬੇ ਭਰੋਸ਼ਗੀ ਮਤਾ ਸਹੀ ਨਹੀਂ ਸੀ।
ਲ਼ੋਕਲ ਬਾਡੀਜ਼ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਜੋਏ ਕੁਮਾਰ ਸਿਨਹਾ ਵਲੋਂ ਜਾਰੀ ਸਪੀਕਿੰਗ ਆਡਰ ਵਿਚ ਸਾਫ ਕਿਹਾ ਗਿਆ ਹੈ ਕਿ 25 ਨਵੰਬਰ ਨੂੰ ਬਿੱਟੂ ਖਿਲਾਫ ਲਿਆਂਦਾ ਗਿਆ ਬੇਭਰੋਸ਼ਗੀ ਮਤਾ ਸਹੀ ਨਹੀਂ ਸੀ। ਸਰਕਾਰ ਨੇ ਕਿਹਾ ਕਿ ਅਗਰ ਬਿੱਟੂ ਨੂੰ ਹਟਾਉਣਾ ਹੈ ਤਾਂ ਉਸ ਖਿਲਾਫ ਦੁਬਾਰਾ ਮਤਾ ਲਿਆਉਣਾ ਪਵੇਗਾ।
ਸਰਕਾਰ ਦੇ ਇਹਨਾਂ ਆਦੇਸ਼ਾ ਤੋਂ ਬਾਅਦ ਹਾਈ ਕੋਰਟ ਨੇ, ਇਸ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। ਹਾਈ ਕੋਰਟ ਨੇ ਬਿੱਟੂ ਖਿਲਾਫ ਲਿਆਂਦੇ ਗਏ ਸਾਰੇ ਮਤੇ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਅਗਰ ਬਿੱਟੂ ਨੂੰ ਹਟਾਉਂਣਾ ਹੈ ਤਾਂ ਨਵੇਂ ਸਿਰੇ ਤੋਂ ਮਤਾ ਲਿਆਂਦਾ ਜਾਵੇ।