ਤਰਨ-ਤਾਰਨ/ਭਿੱਖੀਵਿੰਡ 08 ਸਤੰਬਰ(ਰਣਬੀਰ ਸਿੰਘ)- ਹਲਕਾ ਖੇਮਕਰਨ ਦੇ ਸਮੂਹ ਪੱਤਰਕਾਰ ਭਾਈਚਾਰੇ ਦੀ ਮਿਤੀ 08 ਸਤੰਬਰ ਨੂੰ ਹੰਗਾਮੀ ਮੀਟਿੰਗ ਹੋਈ। ਮੀਟਿੰਗ ਵਿੱਚ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੀਟਿੰਗ ਵਿੱਚ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਵੀ ਮੌਜੂਦ ਸਨ।ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੱਤਰਕਾਰ ਭਾਈਚਾਰੇ ਦੇ ਸੀਨੀਅਰ ਆਗੂ ਰਾਣਾ ਬੁੱਗ,ਲਖਵਿੰਦਰ ਸਿੰਘ ਗੋਲਣ ਅਤੇ ਗੁਰਮੀਤ ਸਿੰਘ ਵਲਟੋਹਾ ਨੇ ਕਿਹਾ ਕਿ ਬੀਤੇ ਦਿਨੀਂ ਪੱਤਰਕਾਰ ਬਲਜੀਤ ਸਿੰਘ ਦੇ ਪਰਿਵਾਰ ਤੇ ਹੋਏ ਹਮਲੇ ਨੂੰ ਲੈ ਕੇ ਜਿੱਥੇ ਪੁਲਿਸ ਪ੍ਰਸ਼ਾਸਨ ਵਲੋਂ ਦੋਸ਼ੀਆਂ ਨੂੰ ਫੜਨ ਵਿੱਚ ਆਨਾਕਾਨੀ ਕੀਤੀ ਜਾ ਰਹੀ ਹੈ ਉਥੇ ਹੀ ਪੱਤਰਕਾਰ ਭਾਈਚਾਰੇ ਵੱਲੋਂ ਵਾਰ ਵਾਰ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨ ਦੇ ਬਾਵਜੂਦ ਵੀ ਪੁਲਿਸ ਚੌਕੀ ਅਲਗੋਂ ਕੋਠੀ ਦੇ ਇੰਚਾਰਜ ਦੇ ਸਿਰ ਤੇ ਜੂੰ ਨਹੀਂ ਸਰਕ ਰਹੀ। ਦਰਅਸਲ ਡੀ.ਐਸ.ਪੀ ਭਿੱਖੀਵਿੰਡ ਵਲੋਂ ਵਾਰ ਵਾਰ ਚੌਂਕੀ ਇੰਚਾਰਜ ਅਲਗੋਂ ਕੋਠੀ ਚਰਨ ਸਿੰਘ ਨੂੰ ਸੱਦ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਹੁਕਮ ਦਿੱਤੇ ਜਾ ਚੁੱਕੇ ਹਨ। ਪਰ ਡੀ.ਐਸ.ਪੀ ਦੇ ਹੁਕਮਾਂ ਨੂੰ ਅਲਗੋਂ ਕੋਠੀ ਦਾ ਇੰਚਾਰਜ ਟਿੱਚ ਜਾਣਦਾ ਹੈ। ਪੁਲਿਸ ਦੀ ਇਸ ਢਿੱਲੀ ਕਾਰਗੁਜਾਰੀ ਦੇ ਚਲਦਿਆਂ ਪੱਤਰਕਾਰ ਭਾਈਚਾਰੇ ਵਿੱਚ ਰੋਸ ਦੀ ਲਹਿਰ ਵਧਦੀ ਜਾ ਰਹੀ ਹੈ।ਜਿਸ ਨੂੰ ਲੈ ਕੇ ਪੰਜਾਬ ਦੇ ਸਮੂਹ ਪੱਤਰਕਾਰ ਭਾਈਚਾਰੇ ਨਾਲ ਵਿਚਾਰ ਵਟਾਂਦਰਾ ਕਰਕੇ ਅਗਲੇ ਐਕਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਨੀਅਰ ਪੱਤਰਕਾਰਾਂ ਨੇ ਇਹ ਐਲਾਨ ਕੀਤਾ ਕਿ ਜਿੰਨੀ ਦੇਰ ਪੁਲਿਸ ਦੋਸ਼ੀਆਂ ਨੂੰ ਕਾਬੂ ਨਹੀ ਕਰਦੀ ਉਦੋਂ ਤੱਕ ਹਲਕਾ ਖੇਮਕਰਨ ਦਾ ਸਮੂਹ ਪੱਤਰਕਾਰ ਭਾਈਚਾਰਾ ਕਾਂਗਰਸ ਪਾਰਟੀ ਅਤੇ ਸਮੂਹ ਪੁਲਿਸ ਪ੍ਰਸ਼ਾਸਨ ਦੀਆਂ ਖਬਰਾਂ ਦਾ ਬਾਈਕਾਟ ਕਰੇਗਾ।ਇਸ ਮੌਕੇ ਪੱਤਰਕਾਰ ਭਾਈਚਾਰੇ ਨੇ ਜ਼ਿਲ੍ਹਾ ਤਰਨਤਾਰਨ ਦੇ ਐਸ.ਐਸ.ਪੀ ਅਤੇ ਡੀ.ਜੀ.ਪੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਇਸ ਮਸਲੇ ਵੱਲ ਧਿਆਨ ਦੇ ਕੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਇਸਦੇ ਨਾਲ ਹੀ ਸਮੂਹ ਪੱਤਰਕਾਰ ਭਾਈਚਾਰੇ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ‘ਚ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੱਤਰਕਾਰ ਭਾਈਚਾਰੇ ਦੇ ਸੀਨੀਅਰ ਪੱਤਰਕਾਰ ਗੁਰਦੇਵ ਸਿੰਘ ਭੂਰਾ,ਰਿੰਪਲ ਗੋਲਣ,ਪਲਵਿੰਦਰ ਸਿੰਘ ਕੰਡਾ,ਹਰਮਨ ਵਾਂ,ਹਰਵਿੰਦਰ ਸਿੰਘ ਭਾਟੀਆ,ਦਲਬੀਰ ਉਦੋਕੇ,ਗੁਰਬਾਜ਼ ਸਿੰਘ ਵਲਟੋਹਾ, ਬੋਬੀ ਭਿੱਖੀਵਿੰਡ,ਰਾਜਨ ਚੋਪੜਾ,ਹਰਦਿਆਲ ਭੈਣੀ,ਰਾਜੂ ਘਰਿਆਲਾ,ਰਛਪਾਲ ਪੰਨੂੰ ਘਰਿਆਲਾ,ਦਰਸ਼ਨ ਘਰਿਆਲਾ,ਬਲਵੀਰ ਸਿੰਘ ਖ਼ਾਲਸਾ,ਅਮਰਗੌਰ ਭਗਵਾਨਪੁਰਾ,ਮਨੀ ਭਿੱਖੀਵਿੰਡ,ਕੁਲਦੀਪ ਦੀਪਾ ਤਰਨਤਾਰਨ,ਪਰਦੀਪ ਬੇਗੇਪੁਰ,ਹੈਪੀ ਸਭਰਾ,ਜਸਬੀਰ ਛੀਨਾ, ਭੁਪਿੰਦਰ ਭਿੱਖੀਵਿੰਡ ਅਤੇ ਹਰਜਿੰਦਰ ਕਲਸੀਆਂ,ਦਿਲਬਾਗ ਦੋਦੇ,ਮਹਿਲ ਸਿੰਘ ਮਾੜੀ-ਮੇਘਾ,ਮਨਦੀਪ ਮਾੜੀ-ਮੇਘਾ,ਹਰਜੀਤ ਸਿੰਘ,ਸੁਠਪਾਲ ਦੋਦੇ,ਪਾਲ ਮਨਾਵਾਂ,ਗੌਰੀ ਆਦਿ ਕਿਸਾਨ ਸੰਘਰਸ਼ ਕਮੇਟੀ ਆਗੂ ਹਾਜ਼ਰ ਸਨ।