ਚੰਡੀਗੜ•, 6 ਮਈ  (ਸ਼ਿਵ ਨਾਰਾਇਣ ਜਾਂਗੜਾ) :- ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਸੂਬੇ ਦੇ ਸਮੂਹ ਜ਼ਿਲ•ਾ ਪ੍ਰਸ਼ਾਸਨ ਨੂੰ  ਆਦੇਸ਼ ਜਾਰੀ ਕਰਦਿਆਂ ਸਰਕਾਰੀ ਕਣਕ ਵੰਡ ਮੌਕੇ ਸੁਰੱਖਿਆ ਇੰਤਜ਼ਾਮਾਂ ਪੁਖਤਾ ਕਰਨ ਲਈ ਕਿਹਾ ਹੈ।
ਬੀਤੇ ਕੱਲ• ਕਪੂਰਥਲਾ ਵਿਖੇ ਸਰਕਾਰੀ  ਕਣਕ ਦੀ ਵੰਡ ਮੌਕੇ ਡੀਪੂ ਹੋਲਡਰ ਦੇ ਭਰਾ ਅਨਿਲ ਮਹਾਜਨ ਦੀ ਕੁੱਟਮਾਰ  ਕਾਰਨ ਹੋਈ ਮੌਤ ਤੇ ਡੂੰਘਾ ਦੁਖ ਪ੍ਰਗਟਾਉਂਦਿਆਂ ਸ੍ਰੀ ਆਸ਼ੂ ਨੇ ਕਿਹਾ ਕਿ ਕੋਵਿਡ 19 ਕਾਰਨ ਜਦੋਂ ਲੋਕ  ਕਰੋਨਾ ਨਾਮੀ ਅਦਿੱਖ ਖ਼ਤਰੇ ਤੋਂ ਬਚਣ ਲਈ ਆਪਣੇ ਘਰਾਂ ਵਿੱਚ ਬੰਦ ਹੋ ਕੇ ਬੈਠ ਹਨ । ਉਸ ਸਮੇਂ ਲੋਕਾਂ ਨੂੰ ਕੀਤੀ ਜਾਣ ਵਾਲੀ ਸਰਕਾਰੀ ਕਣਕ ਦੀ ਵੰਡ ਨੂੰ ਜਲਦ ਕਰਨ  ਲਈ ਆਪਣੇ ਡੀਪੂ ਹੋਲਡਰ ਭਰਾ ਦੀ ਮਦਦ ਕਰ ਰਹੇ ਅਨਿਲ ਮਹਾਜਨ ਨੂੰ ਕੁੱਟ-ਕੁੱਟ ਕੇ ਮਾਰਨ  ਬਹੁਤ ਜ਼ਿਆਦਾ ਨਿੰਦਣਯੋਗ ਅਤੇ ਕਾਇਰਾਨਾ ਕਦਮ ਹੈ।
ਸ੍ਰੀ ਆਸ਼ੂ ਨੇ ਸੂਬੇ ਵਿਚ ਭਵਿੱਖ ਵਿੱਚ ਆਜਿਹੀ  ਘਟਨਾ ਨਾ ਮੁੜ ਵਾਪਰੇ ਇਸ ਲਈ ਪੰਜਾਬ ਰਾਜ ਦੇ ਸਮੂਹ ਜ਼ਿਲਿ•ਆਂ ਦੇ ਪ੍ਰਸ਼ਾਸਨ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਸਰਕਾਰੀ ਕਣਕ ਦੀ ਵੰਡ ਮੌਕੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ ਅਤੇ  ਸਿਹਤ ਵਿਭਾਗ ਵੱਲੋਂ ਸਮਾਜਿਕ ਦੂਰੀ ਸਬੰਧੀ ਜਾਰੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।
   ਉਨ•ਾਂ ਸਮੂਹ ਜ਼ਿਲ•ਾ ਖੁਰਾਕ ਤੇ ਸਿਵਲ ਸਪਲਾਈ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰੀ ਕਣਕ ਵੰਡ ਮੌਕੇ ਵਿਜੀਲੈਂਸ ਕਮੇਟੀ ਦੀ ਮੌਜੂਦਗੀ ਨੂੰ ਯਕੀਨੀ ਬਣਾਉਣ। ਮੌਜੂਦਾ ਸਮੇਂ ਸੂਬੇ ਵਿਚ ਪੀ.ਐਮ.ਜੀ.ਕੇ.ਵਾਈ. ਯੋਜਨਾ ਤਹਿਤ ਸੂਬੇ ਦੇ ਕੌਮੀ ਖੁਰਾਕ ਸੁਰੱਖਿਆ ਐਕਟ ਅਧੀਨ ਆਉਂਦੇ ਲਾਭਪਾਤਰੀਆਂ ਨੂੰ ਪ੍ਰਤੀ ਵਿਅਕਤੀ 15 ਕਿਲੋ ਕਣਕ ਅਤੇ 3 ਕਿਲੋ ਦਾਲ ਪ੍ਰਤੀ ਪਰਿਵਾਰ ਦੀ ਵੰਡ ਕੀਤੀ ਜਾ ਰਹੀ ਹੈ।
 
                                 
		    