ਪਟਿਆਲਾ,26 ਅਗਸਤ (ਕੰਵਲਜੀਤ ਕੰਬੋਜ)- ਸ਼ਾਹੀ ਸ਼ਹਿਰ ਪਟਿਆਲਾ ਦੇ ਵਿਚ ਪਿਛਲੇ ਲੰਬੇ ਸਮੇਂ ਤੋਂ ਕਈ 2364 ਈ.ਟੀ.ਟੀ ਸਲੈਕਟ ਅਧਿਆਪਕ ਯੂਨੀਅਨ ਦੀ ਤਰਫ ਤੋਂ ਪੱਕਾ ਮੋਰਚਾ ਲਗਾਇਆ ਗਿਆ ਹੈ ਪਿਛਲੇ ਲੰਬੇ ਸਮੇਂ ਤੋਂ ਅਧਿਆਪਕ ਇੱਕੋ ਹੀ ਮੰਗ ਕਰ ਰਹੇ ਹਨ ਕਿ ਸਾਡਾ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ, ਜਿਸ ਕਰਕੇ ਅੱਜ ਅਧਿਆਪਕਾਂ ਨੇ ਪਰੇਸ਼ਾਨ ਹੋ ਕੇ ਸਰਕਾਰ ਦੇ ਖ਼ਿਲਾਫ਼ ਵੱਡਾ ਸੰਘਰਸ਼ ਕੀਤਾ। ਅਧਿਆਪਕਾਂ ਦੀ ਤਰਫ ਤੋਂ ਪਟਿਆਲਾ ਦੇ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਤੋਂ ਰੈਲੀ ਕਰ ਪਸਿਆਣਾ ਭਾਖੜਾ ਪੁਲ ਦੇ ਉਪਰ ਧਰਨਾ ਲਗਾਇਆ ਗਿਆ। ਸੰਘਰਸ਼ ਦੇ ਦੌਰਾਨ 2 ਅਧਿਆਪਕਾਂ ਨੇ ਬਹੁਤ ਹੀ ਜ਼ਿਆਦਾ ਦੁਖੀ ਹੋ ਕੇ ਭਾਖੜਾ ਦੇ ਵਿਚ ਛਲਾਂਗ ਲਗਾ ਦਿੱਤੀ। ਜਿਨ੍ਹਾਂ ਨੂੰ ਮੌਕੇ ਤੋਂ ਗੋਤਾਖੋਰਾਂ ਦੀ ਟੀਮ ਨੇ ਬਾਹਰ ਕੱਢਿਆ ਗਿਆ। ਬਾਹਰ ਨਿਕਲਦੇ ਸਾਰ ਹੀ ਅਧਿਆਪਕਾਂ ਨੇ ਗੱਲਬਾਤ ਕਰਦਿਆਂ ਆਖਿਆ ਕਿ ਅਸੀਂ ਘਰਾਂ ਦੇ ਵਿੱਚ ਵੀ ਭੁੱਖੇ ਮਰ ਰਹੇ ਹਾਂ ਇਸ ਤੋਂ ਚੰਗਾ ਹੈ ਕਿ ਅਸੀਂ ਇੱਥੇ ਡੁੱਬ ਕੇ ਮਰ ਜਾਈਏ। ਵੇਖਣਾ ਇਹ ਹੋਵੇਗਾ ਕਿ ਅਧਿਆਪਕਾਂ ਦੀਆਂ ਮੰਗਾਂ ਦਾ ਪੰਜਾਬ ਸਰਕਾਰ ਵੱਲੋਂ ਹੱਲ ਕੀਤਾ ਜਾਂਦਾ ਹੈ ਜਾ ਫਿਰ ਇਹ ਅਧਿਆਪਕ ਇਸੇ ਤਰ੍ਹਾਂ ਸੰਘਰਸ਼ ਕਰਦੇ ਰਹਿਣਗੇ।