ਪਟਿਆਲਾ (ਪ੍ਰੈਸ ਕਿ ਤਾਕਤ ਬਿਊਰੋ) ਗਣਤੰਤਰ ਦਿਵਸ ਭਾਰਤ ਦਾ ਇੱਕ ਰਾਸ਼ਟਰੀ ਤਿਉਹਾਰ ਹੈ। ਜੋ ਹਰ ਸਾਲ 26 ਜਨਵਰੀ ਨੂੰ ਮਨਾਇਆ ਜਾਂਦਾ ਹੈ। ਸਾਲ 1950 ਵਿੱਚ 26 ਜਨਵਰੀ ਨੂੰ ਭਾਰਤ ਦਾ ਸਵਿਧਾਨ ਲਾਗੂ ਕੀਤਾ ਗਿਆ ਸੀ। ਇਸ ਸਾਲ 72ਵਾਂ ਗਣਤੰਤਰ ਦਿਵਸ ਸਾਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਇਸ ਸਾਲ ਇਲੀਟ ਕਲੱਬ ਪਟਿਆਲਾ ਵੱਲੋਂ ਵੀ 26 ਜਨਵਰੀ ਦਾ ਦਿਨ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਪਹਿਲਾਂ ਸਾਰੇ ਮੈਂਬਰਾਂ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ। ਫਿਰ ਮੈਂਬਰਾਂ ਵੱਲੋਂ ਦੇਸ਼ ਭਗਤੀ ਨਾਲ ਸੰਬੰਧਿਤ ਗੀਤ, ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਕਲੱਬ ਦੇ ਮੈਂਬਰਾਂ ਵੱਲੋਂ ਵੀ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਕਿਸਾਨਾ ਦੀਆਂ ਮੁਸ਼ਕਿਲਾਂ ਦਾ ਹੱਲ ਜਲਦ ਤੋਂ ਜਲਦੀ ਕੀਤਾ ਜਾਵੇ ਤਾਂ ਕਿ ਉਹ ਸਨਮਾਨ ਪੂਰਵਕ ਆਪਣੇ—ਆਪਣੇ ਘਰਾਂ ਨੂੰ ਜਾ ਸਕਣ। ਕਲੱਬ ਦੀ ਪ੍ਰਧਾਨ ਗੁਨਪ੍ਰੀਤ ਕਾਹਲੋਂ ਕੋਹਲੀ ਨੇ ਸਾਰੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਲਈ ਕਿਹਾ। ਇਸ ਮੌਕੇ ਗੁਰਬਲ ਕੌਰ, ਪਰਮਜੀਤ ਚੱਢਾ, ਅਲਕਾ, ਰੂਚੀ ਨਰੂਲਾ, ਸਿੰਮੀ, ਮੇਘਨਾ ਚੋਪੜਾ, ਦੀਕਸ਼ਾ ਆਦਿ ਸ਼ਾਮਿਲ ਹਨ।