ਪਟਿਆਲਾ, 22 ਨਵੰਬਰ (ਪ੍ਰੈਸ ਕਿ ਤਾਕਤ ਬਿਊਰੋ)- ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਚਾਰ ਜ਼ਿਲ੍ਹਾ ਲੋਕ ਸੰਪਰਕ ਅਫਸਰਾਂ (ਡੀ ਪੀ ਆਰ ਓ) ਤੇ ਇਕ ਸਹਾਇਕ ਲੋਕ ਸੰਪਰਕ ਅਫਸਰ (ਏ ਪੀ ਆਰ ਓ) ਦੇ ਤਬਾਦਲੇ ਕੀਤੇ ਗਏ।ਕੀਤੇ ਗਏ ਤਬਾਦਲਿਆਂ ਦੇ ਅਨੁਸਾਰ ਰਵੀ ਇੰਦਰ ਸਿੰਘ ਮੱਕੜ ਨੂੰ ਡੀ ਪੀ ਆਰ ਓ ਸ਼ਹੀਦ ਭਗਤ ਸਿੰਘ ਨਗਰ (ਨਵਾਂਸਹਿਰ), ਹਰਦੇਵ ਸਿੰਘ ਨੂੰ ਡੀ ਪੀ ਆਰ ਓ ਪਟਿਆਲਾ, ਹਾਕਮ ਥਾਪਰ ਨੂੰ ਡੀ ਪੀ ਆਰ ਓ ਹੁਸ਼ਿਆਰਪੁਰ ਤੇ ਕਮਲਜੀਤ ਪਾਲ ਨੂੰ ਡੀ ਪੀ ਆਰ ਓ ਜਲੰਧਰ ਅਤੇ ਏ ਪੀ ਆਰ ਓ ਜਤਿੰਦਰ ਕੋਹਲੀ ਨੂੰ ਸ਼ਹੀਦ ਭਗਤ ਸਿੰਘ ਨਗਰ (ਨਵਾਂਸਹਿਰ) ਲਗਾਇਆ ਗਿਆ ਹੈ।