ਭਿੱਖੀਵਿੰਡ 21 ਅਗਸਤ (ਰਣਬੀਰ ਸਿੰਘ)- ਸਿਮਰਨ ਹਸਪਤਾਲ ਭਿੱਖੀਵਿੰਡ ਦੇ ਮਿਹਨਤੀ ਸਟਾਫ਼ ਨੇ ਇੱਕ ਸੱਪ ਲੜੇ ਵਿਅਕਤੀ ਦੀ ਜਾਨ ਬਚਾ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਸ ਵਿਅਕਤੀ ਨੂੰ ਸੱਪ ਲੜਿਆ ਸੀ ਉਸ ਦਾ ਨਾਮ ਨਰਿੰਦਰ ਸਿੰਘ ਹੈ।ਹਸਪਤਾਲ ਦੇ ਐੱਮ.ਡੀ ਡਾ. ਗੁਰਮੇਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਰਿੰਦਰ ਸਿੰਘ ਪਿੰਡ ਦੁੱਬਲੀ ਜਦ ਆਪਣੇ ਪਸ਼ੂਆਂ ਨੂੰ ਚਾਰਾ ਪਾ ਰਿਹਾ ਸੀ ਤਾ ਉਸ ਵੇਲੇ ਉਸਨੂੰ ਜ਼ਹਿਰੀਲੇ ਸੱਪ ਨੇ ਕੱਟ ਲਿਆ।ਉਹਨਾਂ ਨੇ ਦੱਸਿਆ ਕਿ ਜਦ ਮਰੀਜ਼ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਉਸ ਵੇਲੇ ਮਰੀਜ਼ ਦੀ ਹਾਲਤ ਬਹੁਤ ਨਾਜ਼ੁਕ ਸੀ।ਪਰ ਹਸਪਤਾਲ ਦੇ ਮਿਹਨਤੀ ਸਟਾਫ਼ ਨੇ 3 ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਨਰਿੰਦਰ ਸਿੰਘ ਦੀ ਜਾਨ ਬਚਾ ਲਈ ਹੈ।ਇਸ ਮੌਕੇ ਮਰੀਜ਼ ਦੀ ਪਤਨੀ ਬਲਜੀਤ ਕੌਰ ਅਤੇ ਬਾਕੀ ਪਰਿਵਾਰਿਕ ਮੈਂਬਰਾਂ ਨੇ ਸਿਮਰਨ ਹਸਪਤਾਲ ਭਿੱਖੀਵਿੰਡ ਦੇ ਡਾਕਟਰਾਂ ਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।ਇਸ ਮੌਕੇ ਹਸਪਤਾਲ ਦੇ ਐਮ.ਡੀ ਗੁਰਮੇਜ ਸਿੰਘ ਸੰਧੂ,ਅੰਗਰੇਜ ਸਿੰਘ ਗਿੱਲ,ਡਾ. ਲਵਦੀਪ ਸਿੰਘ,ਗੁਰਜੰਟ ਸਿੰਘ,ਵਿਜੇ ਸਿੰਘ ਅਤੇ ਮੈਡਮ ਬਲਜੀਤ ਕੌਰ ਆਦਿ ਹਾਜ਼ਰ ਸਨ।