ਪਟਿਆਲਾ(ਪ੍ਰੈਸ ਕੀ ਤਾਕਤ ਬਿਊਰੋ):ਨਗਰ ਨਿਗਮ ਵਲੋਂ ਸਵੇਰੇ 3 ਵਜੇ ਸਬਜ਼ੀ ਮੰਡੀ ਪਟਿਆਲਾ ਵਿਖੇ ਕੀਤੀ ਕਾਰਵਾਈ ਦੇ ਵਿਰੋਧ ਚ ਅੱਜ ਆਮ ਆਦਮੀ ਪਾਰਟੀ ਪਟਿਆਲਾ ਸਹਿਰੀ ਦੇ ਆਗੂ ਕੁੰਦਨ ਗੋਗੀਆਂ ਦੀ ਅਗਵਾਈ ਹੇਠ ਪਰਦਰਸਨ ਕੀਤਾ ਗਿਆ। ਇਸ ਮੌਕੇ ਵੱਡੀ ਚ ਵਲੰਟੀਅਰ ਵੀ ਮੌਜੂਦ ਸਨ। ਆਗੂ ਗੋਗੀਆਂ ਨੇ ਕਿਹਾ ਕਿ ਇਹ ਰੇਹੜੀ ਫੜੀ ਵਾਲੇ ਇਥੇ ਸਬਜ਼ੀ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਸਨ। ਉਨ੍ਹਾਂ ਕਿਹਾ ਕਿ ਰਾਗਹੋਮਜਰਾ ਵਿਖੇ ਪਾਰਕਿੰਗ ਲਈ ਵਧੀਆ ਵਿਵਸਥਾ ਸੀ, ਪਰ ਸਥਾਨਕ ਕੁਝ ਕਾਂਗਰਸ ਆਗੂ ਜਿਨ੍ਹਾਂ ਦਾ ਘਰ ਇਸ ਮੰਡੀ ਦੇ ਬਿਲਕੁੱਲ ਨਜ਼ਦੀਕ ਹੈ, ਉਨ੍ਹਾਂ ਨੇ ਆਪਣੇ ਨਿੱਜੀ ਫਾਇਦੇ ਲਈ ਇਨ੍ਹਾਂ ਗਰੀਬਾਂ ਨਾਲ ਧੱਕਾ ਕੀਤਾ ਹੈ। ਗੋਗੀਆਂ ਨੇ ਕਿਹਾ ਕਿ ਇਸ ਧੱਕੇ ਦਾ ਜਬਾਵ ਲੋਕ ਆਉਣ ਵਾਲੀਆਂ ਚੋਣਾਂ ਚ ਦੇਣਗੇ। ਇਸ ਮੌਕੇ ਕੁੰਦਨ ਗੋਗੀਆ ਰਾਜਿੰਦਰ ਮੋਹਨ ਸੁਸ਼ੀਲ ਮਿੱਡਾ ਰਾਜਬੀਰ ਸਿੰਘ ਬਲਾਕ ਪ੍ਰਧਾਨ ,
ਸਿਮਰਨਪ੍ਰੀਤ ਸਿੰਘ ,ਕਰਮਜੀਤ ਸਿੰਘ ਤਲਵਾੜ, ਘੁੰਮਣ ਸਿੰਘ ਫੌਜੀ, ਪੁਨੀਤ ਬੁੱਧੀਰਾਜਾ,ਵਿਨੈ ਸਰਵਰੀਆ,ਪ੍ਰੇਮ ਪਾਲ ਢਿੱਲੋਂ, ਸ਼ਾਮ ਲਾਲ ਸ਼ਰਮਾ, ਰਜਤ ਜਿੰਦਲ, ਸਿਮਰਨ ਮਿੱਡਾ,ਸੂਬੇਦਾਰ ਸੁਰਜਨ ਸਿੰਘ ,ਜਗਤਾਰ ਸਿੰਘ ਤਾਰੀ ਆਦਿ ਮੌਜੂਦ ਸਨ।

