ਚੰਡੀਗੜ੍ਹ, 17 ਅਗਸਤ (ਨਾਗਪਾਲ) – ਪੰਜਾਬੀ ਲੇਖਕ ਸੱਭਾ (ਰਜਿ) 10.30 ਵਜੇ, ਸਵੇਰੇ, ਪੰਜਾਬ ਕਲਾ ਭਵਨ, ਸੈਕਟਰ-16 ,ਰੋਜ਼ ਗਾਰਡਨ) ਚੰਡੀਗੜ੍ਹ ਵਿਖੇ ਕੀਤਾ ਜਾ ਰਿਹਾ ਹੈ।ਇਨ੍ਹਾਂ ਪੁਸਤਕਾਂ ਵਿਚ ਸ੍ਰੀ ਰਿਪੁਦਮਨ ਸਿੰਘ ਰੂਪ ਦਾ ਕਹਾਣੀ ਸੰਗ੍ਰਹਿ ‘ਪਹੁ ਫੁਟਾਲੇ ਤੱਕ’ ੳੇਨਾਂ ਦੇ ਪੁੱਤਰ ਨਾਟਕਕਾਰ ਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਦੀ ਨਾਟ-ਪੁਸਤਕ ‘ਦਫਤਰ’ ਅਤੇ ਸ੍ਰੀ ਰੂਪ ਦੀ ਪੋਤਰੀ ਰਿੱਤੂ ਰਾਗ ਦਾ ਕਵਿ-ਸੰਗ੍ਰਹਿ ‘ਯੂ ਐਂਡ ਆਈ’ ਸ਼ਾਮਿਲ ਹਨ।ਜ਼ਿਕਰਯੋਗ ਹੈ ਕਿ ਸ੍ਰੀ ਰੂਪ ਲੋਕ-ਕਵੀ ਗਿਆਨੀ ਈਸ਼ਰ ਸਿੰਘ ਦਰਦ ਦੇ ਪੁੱਤਰ ਤੇ ਸ਼੍ਰੋਮਣੀ ਸਾਹਿਤਕਾਰ ਸੰਤੋਖ ਸਿੰਘ ਧੀਰ ਦੇ ਛੋਟੇ ਭਰਾ ਹਨ।ਸਮਾਗਮ ਦੀ ਪ੍ਰਧਾਨਗੀ ਸ਼੍ਰੀ ਸੁਰਿੰਦਰ ਸਿੰਘ ਤੇਜ ਸਾਬਕਾ (ਮੁੱਖ ਸੰਪਾਦਕ ਪੰਜਾਬੀ ਟ੍ਰਿਬਊਨ) ਕਰਨਗੇ।ਅਤੇ ਪੁਸਤਕਾਂ ਬਾਰੇ ਰਾਏ ਡਾ. ਸੁਖਦੇਵ ਸਿੰਘ ਸਿਰਸਾ (ਜਨਰਲ ਸਕੱਤਰ, ਕੇਂਦਰੀ ਪੰਜਾਬੀ ਲੇਖਕ ਸਭਾ) ਡਾ. ਕੁਲਦੀਪ ਸਿੰਘ ਦੀਪ (ਨਾਟਕਕਾਰ ਤੇ ਅਲੋਚਕ), ਡਾ. ਭੀਮਇੰਦਰ ਮੁੱਖੀ, (ਪੰਜਾਬੀ ਸਾਹਿਤ ਅਧਿਐਨ ਵਿਭਾਗ, ਪੰਜਾਬੀ ਯੂਨੀਵਿਰਸਟੀ, ਪਟਿਆਲਾ) ਪੇਸ਼ ਕਰਨਗੇ।