ਚੰਡੀਗੜ੍ਹ, 7ਦਸੰਬਰ(ਹਰਮਿੰਦਰ ਸਿੰਘ ਨਾਗਪਾਲ)- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 346 ਵੇਂ ਗੁਰਪੁਰਬ ਦੇ ਸਬੰਧ ਵਿੱਚ ਚੰਡੀਗੜ ਵਿੱਚ ਨਿਕਾਲੇ ਗਏ ਨਗਰ ਕੀਰਤਨ ਦਾ ਸੈਕਟਰ 22 ਵਿੱਚ ਅਰਵਿੰਦਰ ਸਿੰਘ ਹੈਪੀ , ਬੇਟੇ ਦਮਨਪ੍ਰੀਤ ਸਿੰਘ ਬਾਦਲ ਤੇ ਪਰਿਵਾਰਕ ਮੈਂਬਰਾਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਕੇਲਿਆਂ ਦਾ ਲੰਗਰ ਲਗਾਇਆ ਗਿਆ ਦਮਨਪ੍ਰੀਤ ਸਿੰਘ ਬਾਦਲ ਪਾਲਕੀ ਸਾਹਿਬ ਨੂੰ ਮੱਥਾ ਟੇਕਦੇ ਹੋਏ ਪੰਜ ਪਿਆਰਿਆਂ ਵੱਲੋਂ ਦਮਨਪ੍ਰੀਤ ਸਿੰਘ ਬਾਦਲ ਨੂੰ ਸਿਰੋਪਾ ਸਾਹਿਬ ਦੀ ਬਖਸ਼ਿਸ਼ ਕੀਤੀ ਗਈ ਨਗਰ ਕੀਰਤਨ ਸੈਕਟਰ 34 ਦੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਨਿਕਾਲਿਆ ਗਿਆ ਸੀ ਪ੍ਰਧਾਨ ਗੁਰਜੋਤ ਸਿੰਘ ਸਾਹਨੀ ਤੇ ਗੁਰਦੁਆਰਾ ਸਾਹਿਬ ਕਮੇਟੀ ਦੇ ਮੈਂਬਰ ਨਗਰ ਕੀਰਤਨ ਵਿੱਚ ਸ਼ਾਮਲ ਹੋਏ
