ਸੰਗਰੂਰ 29 ਅਗਸਤ (ਜਗਤਾਰ ਬਾਵਾ) ਪ੍ਰਸਿਧ ਪੰਜਾਬੀ ਲੋਕ ਗਾਇਕ ਗੁਰਦਾਸ ਮਾਨ ਦੇ ਹੱਕ ਵਿੱਚ ਉੱਤਰ ਦਿਆਂ ਪੰਜਾਬ ਦੀ ਪ੍ਰਸਿਧ ਤੇ ਸਰਗਰਮ ਸਮਾਜ ਸੇਵੀ ਸੰਸਥਾ ਦਲਿਤ ਵੈਲਫੇਅਰ ਸੰਗਠਨ ਪੰਜਾਬ ਨੇ ਹਾਂ ਦਾ ਨਾਅਰਾ ਮਾਰ ਦਿਆਂ ਗੁਰਦਾਸ ਮਾਨ ਤੇ ਨਕੋਦਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਦਰਜ ਕੀਤਾ ਮੁਕੱਦਮਾ ਰਦ ਕਰਨ ਦੀ ਮੰਗ ਕੀਤੀ ਜਿਸ ਸਬੰਧੀ ਸੰਗਠਨ ਦੇ ਸੂਬਾ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਗੁਰਦਾਸ ਮਾਨ ਇੱਕ ਦਰਵੇਸ਼ ਇੰਨਸਾਨ ਅਤੇ ਪੰਜਾਬ ਦਾ ਅਨਮੋਲ ਹੀਰਾ ਹੈ ਜਿਸ ਨੇ ਹਮੇਸ਼ਾ ਦੇਸ਼ ਵਿਦੇਸ਼ ਅੰਦਰ ਪੰਜਾਬ ਅਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਲਈ ਹੀ ਕੰਮ ਕੀਤਾ ਹੈ ਅਤੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ ਜਿਸ ਤੇ ਸਾਨੂੰ ਮਾਣ ਹੈ ਅਜਿਹੇ ਇੰਨਸਾਨ ਤੇ ਇਸ ਤਰ੍ਹਾਂ ਦਾ ਮੁਕੱਦਮਾ ਦਰਜ ਕਰਨਾ ਅਤਿ ਨਿੰਦਣ ਯੋਗ ਹੈ ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਜੋ ਹਰ ਵਰਗ ਅਤੇ ਹਰ ਧਰਮ ਦਾ ਸਤਿਕਾਰ ਕਰਦੇ ਹਨ ਜੋ ਕਿਸੇ ਵੀ ਧਰਮ ਦਾ ਅਪਮਾਨ ਕਰਨ ਬਾਰੇ ਸੋਚ ਵੀ ਨਹੀਂ ਸਕਦੇ ਜੇਕਰ ਫਿਰ ਵੀ ਉਨ੍ਹਾਂ ਤੋਂ ਜਾਣੇ ਅਣਜਾਣੇ ਵਿੱਚ ਕੋਈ ਅਜਿਹੇ ਸ਼ਬਦ ਬੋਲੇ ਗਏ ਹੋਣ ਜਿਸ ਨਾਲ ਕਿਸੇ ਦੇ ਮਨ ਨੂੰ ਕੋਈ ਠੇਸ ਪਹੁੰਚੀ ਹੋਵੇ ਤਾ ਉਸ ਲਈ ਉਹ ਖੁੱਲੇ ਤੌਰ ਤੇ ਸੰਗਤ ਕੋਲੋਂ ਮੁਆਫ਼ੀ ਮੰਗ ਚੁੱਕੇ ਹਨ ਇਸ ਤੋਂ ਬਾਅਦ ਵੀ ਗੁਰਦਾਸ ਮਾਨ ਪ੍ਰਤੀ ਰੋਸ ਰੱਖਣਾ ਤੇ ਉਨ੍ਹਾਂ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੁਕੱਦਮਾ ਦਰਜ ਕਰਵਾਉਣਾ ਸਰਾਸਰ ਗ਼ਲਤ ਹੈ ਕਿਉਂਕਿ ਮੁਆਫ ਕਰਨ ਵਾਲਾ ਵੀ ਸਭ ਤੋਂ ਮਹਾਨ ਹੁੰਦਾ ਹੈ ਜੇਕਰ ਗੁਰਦਾਸ ਮਾਨ ਪ੍ਰਤੀ ਉਨ੍ਹਾਂ ਦੇ ਮਨ ਵਿੱਚ ਰੋਸ ਸੀ ਤਾਂ ਉਨ੍ਹਾਂ ਨੂੰ ਮੁਆਫੀ ਮੰਗਣ ਉਪਰੰਤ ਗੁਰਦਾਸ ਮਾਨ ਨੂੰ ਮੁਆਫ ਕਰ ਦੇਣਾ ਚਾਹੀਦਾ ਹੈ ਦਲਿਤ ਨੇਤਾ ਨੇ ਕਿਹਾ ਕਿ ਗੁਰਦਾਸ ਮਾਨ ਸਿਰਫ਼ ਪੰਜਾਬ ਜਾਂ ਭਾਰਤ ਹੀ ਨਹੀਂ ਬਲਕਿ ਦੁਨੀਆਂ ਭਰ ਦੀ ਇੱਕ ਜਾਣੀ ਪਹਿਚਾਣੀ ਮਹਾਨ ਹਸਤੀ ਹਨ ਜੋ ਜਾਣ ਬੁੱਝ ਕੇ ਹੋਰਨਾਂ ਵਾਂਗ ਮਸ਼ਹੂਰ ਹੋਣ ਲਈ ਕੋਈ ਅਜਿਹਾ ਕੰਮ ਨਹੀਂ ਕਰਦੇ ਕਿਉਂਕਿ ਕਿ ਉਹ ਕੋਈ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ ਦਰਸ਼ਨ ਕਾਂਗੜਾ ਨੇ ਕਿਹਾ ਕਿ ਗੁਰਦਾਸ ਮਾਨ ਇੱਕ ਉਹ ਸ਼ਕਸ਼ ਹਨ ਜਿਨ੍ਹਾਂ ਸਿਰਫ਼ ਪੈਸਾ ਕਮਾਉਣ ਲਈ ਹੀ ਕੰਮ ਨਹੀਂ ਕੀਤਾ ਸਗੋਂ ਉਨ੍ਹਾਂ ਦੁਨੀਆਂ ਭਰ ਵਿੱਚ ਪੰਜਾਬ ਅਤੇ ਪੰਜਾਬੀਆਂ ਦਾ ਸਿਰ ਗਰਭ ਨਾਲ ਉੱਚਾ ਚੁੱਕਣ ਲਈ ਕੰਮ ਕੀਤਾ ਹੈ ਅਜਿਹੇ ਇੰਨਸਾਨ ਪ੍ਰਤੀ ਅਜਿਹੀ ਸੋਚ ਨਹੀਂ ਰੱਖਣੀ ਚਾਹੀਦੀ ਉਨ੍ਹਾਂ ਕਿਹਾ ਕਿ ਜੇਕਰ ਗੁਰਦਾਸ ਮਾਨ ਦੇ ਸ਼ਬਦਾ ਨਾਲ਼ ਕਿਸੇ ਨੂੰ ਕੋਈ ਤਕਲੀਫ਼ ਪਹੁੰਚੀ ਹੈ ਤਾਂ ਉਹ (ਦਰਸ਼ਨ ਸਿੰਘ ਕਾਂਗੜਾ) ਵੀ ਉਸ ਲਈ ਉਨ੍ਹਾਂ ਕੋਲੋ ਮੁਆਫੀ ਚਾਹੁੰਦੇ ਹਨ ਦਰਸ਼ਨ ਕਾਂਗੜਾ ਨੇ ਜਜ਼ਬਾਤੀ ਹੁੰਦਿਆ ਕਿਹਾ ਕਿ ਉਹ ਗੁਰਦਾਸ ਮਾਨ ਦਾ ਦਿਲੋਂ ਸਤਿਕਾਰ ਕਰਦੇ ਹਨ ਗੁਰਦਾਸ ਮਾਨ ਵਿਰੁੱਧ ਅਜਿਹਾ ਮੁਕੱਦਮਾ ਦਰਜ ਕਰਨ ਨਾਲ ਉਨ੍ਹਾਂ ਦੇ ਮਨ ਨੂੰ ਵੀ ਠੇਸ ਪਹੁੰਚੀ ਹੈ ਉਨ੍ਹਾਂ ਕਿਹਾ ਕਿ ਉਹ ਜਿੱਥੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਤੋਂ ਗੁਰਦਾਸ ਮਾਨ ਵਿਰੁੱਧ ਦਰਜ ਮੁਕੱਦਮਾ ਤੁਰੰਤ ਰਦ ਕਰਨ ਦੀ ਮੰਗ ਕਰਦੇ ਹਨ ਉੱਥੇ ਹੀ ਗੁਰਦਾਸ ਮਾਨ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਵਾਲਿਆਂ ਨੂੰ ਅਪਣੀ ਸ਼ਿਕਾਇਤ ਵਾਪਸ ਲੈਣ ਲਈ ਵੀ ਅਪੀਲ ਕਰਦੇ ਹਨ ਇਸ ਮੌਕੇ ਉਨ੍ਹਾਂ ਨਾਲ ਸੰਗਠਨ ਦੇ ਹੋਰ ਆਗੂ ਵੀ ਹਾਜ਼ਰ ਸਨ ।