Notice: Function _load_textdomain_just_in_time was called incorrectly. Translation loading for the jnews domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/u902433967/domains/ozinews.in/public_html/english/wp-includes/functions.php on line 6114
ਪਟਿਆਲਾ ਦੀ ਕੋਵਿਡ ਆਈ.ਸੀ.ਯੂ. ‘ਚ ਗੁਰਦਾ ਪੀੜਤ ਕੋਰੋਨਾ ਮਰੀਜ ਦਾ ਡਾਇਲਸਿਸ ਸਫ਼ਲ - Ozi News
  • Login
Thursday, June 19, 2025
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home PUNJAB

ਪਟਿਆਲਾ ਦੀ ਕੋਵਿਡ ਆਈ.ਸੀ.ਯੂ. ‘ਚ ਗੁਰਦਾ ਪੀੜਤ ਕੋਰੋਨਾ ਮਰੀਜ ਦਾ ਡਾਇਲਸਿਸ ਸਫ਼ਲ

admin by admin
July 13, 2020
in PUNJAB
0
ਪਟਿਆਲਾ ਦੀ ਕੋਵਿਡ ਆਈ.ਸੀ.ਯੂ. ‘ਚ ਗੁਰਦਾ ਪੀੜਤ ਕੋਰੋਨਾ ਮਰੀਜ ਦਾ ਡਾਇਲਸਿਸ ਸਫ਼ਲ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ, 12 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ) : ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਕੋਵਿਡ-19 ਪਾਜਿਟਿਵ ਮਰੀਜਾਂ ਦੇ ਇਲਾਜ ਲਈ ਸਥਾਪਤ ਕੋਰੋਨਾ ਬਲਾਕ ਦੀ ਕੋਵਿਡ ਆਈ.ਸੀ.ਯੂ. ‘ਚ ਹਸਪਤਾਲ ਦੇ ਡਾਕਟਰਾਂ ਨੇ ਅੱਜ ਇੱਕ ਗੁਰਦਾ ਰੋਗ ਤੋਂ ਪੀੜਤ ਅਤੇ ਕੋਰੋਨਾ ਪਾਜਿਟਿਵ 57 ਸਾਲਾ ਮਹਿਲਾ ਮਰੀਜ ਦਾ ਸਫ਼ਲਤਾ ਪੂਰਵਕ ਡਾਇਲਸਿਸ ਕੀਤਾ।
ਸਰਕਾਰੀ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਫੈਸਲਿਟੀ ਟੀਮਾਂ ਦੇ ਇੰਚਾਰਜ ਅਤੇ ਮੈਂਬਰ ਡਾਕਟਰਾਂ ਸਮੇਤ ਪੈਰਾ ਮੈਡੀਕਲ ਅਮਲਾ ਤੇ ਹੈਲਥ ਵਰਕਰਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਨੂੰ ਹਰਾਉਣ ਲਈ ਅਰੰਭੀ ਜੰਗ ‘ਮਿਸ਼ਨ ਫ਼ਤਿਹ’ ਦੀ ਸਫ਼ਲਤਾ ਲਈ 24 ਘੰਟੇ ਅਤੇ ਸੱਤੇ ਦਿਨ ਤਤਪਰ ਹਨ। ਉਨ੍ਹਾਂ ਦੱਸਿਆ ਕਿ ਕੋਵਿਡ ਵਾਰਡ ‘ਚ ਹੁਣ ਤੱਕ 356 ਮਰੀਜ ਦਾਖਲ ਹੋਏ ਜਿਨ੍ਹਾਂ ‘ਚੋਂ 250 ਮਰੀਜ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ ਜਦੋਂ ਕਿ ਇਸ ਸਮੇਂ ਇੱਥੇ 88 ਮਰੀਜ ਇਲਾਜ ਅਧੀਨ ਹਨ।
ਡਾ. ਪਾਂਡਵ ਨੇ ਦੱਸਿਆ ਕਿ 57 ਸਾਲਾ ਮਹਿਲਾ ਮਰੀਜ ਪਹਿਲਾਂ ਬੱਚੇਦਾਨੀ ਦੇ ਕੈਂਸਰ ਤੋਂ ਪੀੜਤ ਸੀ ਅਤੇ ਬਾਅਦ ‘ਚ ਗੁਰਦੇ ਰੋਗ ਤੋਂ ਪੀੜਤ ਹੋਣ ਕਰਕੇ ਹਫ਼ਤੇ ‘ਚ ਦੋ ਵਾਰ ਲਗਾਤਾਰ ਡਾਇਲਸਿਸ ਕਰਵਾ ਰਹੀ ਸੀੇ। 11 ਜੁਲਾਈ ਨੂੰ ਇਹ ਮਹਿਲਾ ਕੋਵਿਡ ਪਾਜਿਟਿਵ ਪਾਈ ਗਈ ਅਤੇ ਇਸ ਨੂੰ ਗੰਭੀਰ ਹਾਲਤ ‘ਚ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਇਲਾਜ ਲਈ ਰੈਫ਼ਰ ਕੀਤਾ ਗਿਆ।
ਮੈਡੀਕਲ ਸੁਪਰਡੈਂਟ ਨੇ ਦੱਸਿਆ ਕਿ ਕੋਵਿਡ ਆਈਸੋਲੇਸ਼ਨ ਵਾਰਡ ਵਿਖੇ ਗੰਭੀਰ ਹਾਲਤ ‘ਚ ਲਿਆਂਦੀ ਗਈ ਸੰਗਰੂਰ ਜ਼ਿਲ੍ਹੇ ਦੀ ਇਸ ਮਹਿਲਾ ਮਰੀਜ ਨੂੰ ਡਾਕਟਰਾਂ ਨੇ ਇਸਦੀ ਹਾਲਤ ਦੇਖਦਿਆਂ ਤੁਰੰਤ ਆਕਸੀਜਨ ਲਗਾਈ ਅਤੇ ਦਵਾਈਆਂ ਦੇ ਕੇ ਸਥਿਰ ਕੀਤਾ। ਇਸੇ ਦੌਰਾਨ ਆਈਸੋਲੇਸ਼ਨ ਦੀਆਂ ਡਾਇਲਸਿਸ ਟੀਮਾਂ ਨੂੰ ਤਿਆਰ ਕੀਤਾ ਗਿਆ ਅਤੇ ਮਰੀਜ ਦੀ ਹਾਲਤ ਵੇਖਦੇ ਹੋਏ ਅੱਜ ਸਵੇਰੇ ਤੁਰੰਤ ਇਸਦਾ ਡਾਇਲਸਿਸ ਅਰੰਭ ਕੀਤਾ ਗਿਆ। ਸੀਨੀਅਰ ਡਾਕਟਰਾਂ ਦੀ ਨਿਗਰਾਨੀ ਹੇਠ ਇਸ ਕੰਮ ਨੂੰ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਇਆ ਗਿਆ। ਉਨ੍ਹਾਂ ਦੱਸਿਆ ਕਿ ਅਜਿਹੇ ਮਰੀਜਾਂ ਲਈ ਕੋਵਿਡ-19 ਦਾ ਪਾਜਿਟਿਵ ਹੋਣਾ ਬਹੁਤ ਗੰਭੀਰ ਮੰਨਿਆਂ ਜਾਂਦਾ ਹੈ ਪਰੰਤੂ ਡਾਕਟਰਾਂ ਦੀ ਮਿਹਨਤ ਸਦਕਾ ਮਰੀਜ ਦੀ ਜਾਨ ਬਚ ਗਈ।
ਡਾ. ਪਾਰਸ ਪਾਂਡਵ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਮੰਤਰੀ ਸ੍ਰੀ ਓ.ਪੀ. ਸੋਨੀ ਦੀ ਦੇਖ-ਰੇਖ ਹੇਠ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ. ਤਿਵਾੜੀ, ਡਾਇਰੈਕਟਰ ਡਾ. ਅਬਨੀਸ਼ ਕੁਮਾਰ ਅਤੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਰਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਦੀ ਕਾਰਗੁਜ਼ਾਰੀ ਦਾ ਨਿਯਮਤ ਤੌਰ ‘ਤੇ ਜਾਇਜ਼ਾ ਲੈਂਦੇ ਰਹਿੰਦੇ ਹਨ।

Post Views: 29
  • Facebook
  • Twitter
  • WhatsApp
  • Telegram
  • Facebook Messenger
  • Copy Link
Tags: Patiala covid ICU Successful dialysis of corona patient suffering from kidney failure
Previous Post

ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਸਣੇ ਜ਼ਿਲ੍ਹੇ ਵਿੱਚ 22 ਕੋਵਿਡ ਪੋਜ਼ਟਿਵ ਕੇਸਾਂ ਦੀ ਪੁਸ਼ਟੀ, 575 ਕੋਵਿਡ ਪੋਜ਼ਟਿਵ

Next Post

ਅੱਜ ਹੋਵੇਗਾ ਰੋਸ ਪ੍ਰਦਰਸ਼ਨ ਗਉ ਹੱਤਿਆ ਕਾਂਡ ਮਾਮਲੇ ਵਿੱਚ

Next Post
ਅੱਜ ਹੋਵੇਗਾ ਰੋਸ ਪ੍ਰਦਰਸ਼ਨ  ਗਉ ਹੱਤਿਆ ਕਾਂਡ ਮਾਮਲੇ ਵਿੱਚ

ਅੱਜ ਹੋਵੇਗਾ ਰੋਸ ਪ੍ਰਦਰਸ਼ਨ ਗਉ ਹੱਤਿਆ ਕਾਂਡ ਮਾਮਲੇ ਵਿੱਚ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In