ਪਟਿਆਲਾ, 25 ਜੂਨ (ਪ੍ਰੈਸ ਕੀ ਤਾਕਤ ਬਿਊਰੋ) : ਕੌਂਸਲ ਆਫ ਜੂਨੀਅਰ ਇੰਜੀਨੀਅਰ ਸਰਕਲ ਪਟਿਆਲਾ ਦੇ ਪ੍ਰਧਾਨ ਇੰਜ: ਭਗਤ ਸਿੰਘ ਭੰਡਾਰੀ ਅਤੇ ਸਕੱਤਰ ਇੰਜ: ਸੌਰਬ ਸੰਧੀਰ ਨੇ ਪ੍ਰੈਸ ਦੇ ਨਾਮ ਸਾਂਝੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਲੰਬੇ ਸਮੇਂ ਤੋਂ ਪਾਵਰਕਾਮ ਅਤੇ ਟ੍ਰਾਂਸਕੋ ਵਿੱਚਲੇ ਜੇ. ਈ. ਕੈਡਰ ਦੀਆਂ ਬਹੁਤ ਹੀ ਗੰਭੀਰ ਅਤੇ ਜਾਇਜ ਮੰਗਾਂ ਨੂੰ ਮੈਨੇਜਮੈਂਟ ਵੱਲੋਂ ਨਜਰਅੰਦਾਜ ਕੀਤਾ ਜਾਂਦਾ ਰਿਹਾ ਹੈ, ਜਿਸ ਕਾਰਨ ਇਸ ਸਮੇਂ ਜੇ. ਈਆਂ ਵਿੱਚਲਾ ਰੋਸ ਬਹੁਤ ਵੱਧ ਚੁੱਕਾ ਹੈ। ਇਨ੍ਹਾਂ ਮੰਗਾਂ ਵਿੱਚੌਂ ਕੁੱਝ ਮੁੱਖਮੰਗਾਂ ਜਿਵੇਂ ਕਿ ਜੇ.ਈਆਂ ਨੂੰ ਮਿਲ ਰਹੀ ਘੱਟ ਮੁੱਢਲੀ ਤਨਖਾਹ, ਜੇ.ਈਆਂ ਨੂੰ ਫੀਲਡ ਵਿੱਚ ਆ ਰਹੀਆਂ ਮੁਸ਼ਕਲਾਂ ਦਾ ਸਮਾਧਾਨ ਕਰਨ ਆਦਿ ਬਹੁਤ ਲੰਬੇ ਸਮੇਂ ਤੋਂ ਪੈਂਡਿੰਗ ਹਨ।
ਇਸ ਲਈ ਸਰਕਲ ਪਟਿਆਲਾ ਦੇ ਹੈੱਡਕੁਆਟਰ ‘ਤੇ ਜੇ. ਈ. ਕੌਂਸਲ ਵੱਲੋਂ ਰੋਸ਼ ਰੈਲੀ ਕੀਤੀ ਗਈ ਅਤੇ ਇਸ ਦੇ ਨਾਲ ਹੀ ਅੱਜ ਮਿਤੀ 25/06/2021 ਤੋਂ ਮਿਤੀ 06/07/2021 ਤੱਕ ਸਟੋਰਾਂ ਅਤੇ ਐਮ.ਈ. ਲੈਬਾਂ ਦਾ ਮੁਕੱਮਲ ਬਾਈਕਾਟ ਕੀਤੇ ਜਾਣ ਅਤੇ ਰੋਜਾਨਾ ਸ਼ਾਮ 5 ਵਜੇ ਤੋਂ ਸਵੇਰੇ 9 ਵਜੇ ਤੱਕ ਫੌਨ ਬੰਦ ਰੱਖਣ ਦਾ ਸੰਘਰਸ਼ ਵੀ ਸ਼ੁਰੂ ਕੀਤਾ।
ਕੌਂਸਲ ਆਫ ਜੂਨੀਅਰ ਇੰਜੀਨੀਅਰ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਮੈਨੇਜਮੈਂਟ ਇਨਾਂ ਜਾਇਜ ਮੰਗਾਂ ਦਾ ਸਮਾਧਾਨ ਜਲਦੀ ਨਹੀਂ ਕਰਦੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਵਿੱਚ ਵੀ ਗੁਰੇਜ ਨਹੀਂ ਕੀਤਾ ਜਾਵੇਗਾ ਜਿਸ ਦੀ ਸਾਰੀ ਜਿੰਮੇਵਾਰੀ ਮੈਨੇਜਮੈਂਟ ਦੀ ਹੀ ਹੋਵੇਗੀ।
ਇਸ ਮੋਕੇ ਤੇ ਸਰਕਲ ਪ੍ਰਧਾਨ ਇੰਜ: ਭਗਤ ਸਿੰਘ ਭੰਡਾਰੀ ਅਤੇ ਸਰਕਲ ਸਕੱਤਰ ਇੰਜ: ਸੌਰਬ ਸੰਧੀਰ ਦੇ ਨਾਲ ਇੰਜ: ਸੰਦੀਪ ਸਿੰਘ, ਇੰਜ: ਲਵਪ੍ਰੀਤ ਸਿੰਘ, ਇੰਜ: ਨਵਜੀਤ ਸਿੰਘ, ਆਦਿ ਅਤੇ ਮੁੱਖ ਤੋਰ ਤੇ ਪਹੁੰਚੇ ਇੰਜ: ਵਿਕਾਸ ਗੁਪਤਾ ਪ੍ਰਧਾਨ ਹੈੱਡ ਆਫਿਸ ਸਰਕਲ ਅਤੇ ਸਕੱਤਰ ਇੰਜ: ਵਰਿੰਦਰਪਾਲ ਸਿੰਘ ਨੇ ਆਪਣੇ ਵਿਚਾਰ ਰੱਖੇ।