ਭਿੱਖੀਵਿੰਡ 04 ਅਗਸਤ (ਰਣਬੀਰ ਸਿੰਘ): ਹਿੰਦ ਦੀ ਚਾਦਰ ,ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਅਤੇ ਸਿੱਖਿਆਵਾਂ ਉੱਪਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਚੂੰਘ ਵਿਖੇ ਵੈਬੀਨਾਰ ਕਰਵਾਇਆ ਗਿਆ।ਇਸ ਵੈਬੀਨਾਰ ਵਿੱਚ ਡਾ.ਗੁਰਿੰਦਰਜੀਤ ਕੌਰ (ਇਕਨਾਮਿਕਸ ਵਿਭਾਗ) ਅਤੇ ਪ੍ਰੋ. ਗੁਰਸਿਮਰ ਸਿੰਘ (ਪੰਜਾਬੀ ਵਿਭਾਗ) ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ। ਡਾ. ਗੁਰਿੰਦਰਜੀਤ ਕੌਰ ਨੇ ਬੋਲਦਿਆਂ ਦੱਸਿਆ ਕਿ ਗੁਰੁ ਜੀ ਦੀ ਬਾਣੀ ਉਹਨਾਂ ਦੇ ਸਮੁੱਚੇ ਫ਼ਲਸਫ਼ੇ ਨੂੰ ਪੇਸ਼ ਕਰਦੀ ਹੈ । ਜਿਸ ਵਿੱਚ ਉਹਨਾਂ ਨੇ ਜੀਵਨ ਦਾ ਉਦੇਸ਼ ਨਾਮ ਜਪਣਾ ਦੱਸਿਆ ਹੈ।ਉਹਨਾਂ ਇਹ ਵੀ ਆਖਿਆ ਕਿ ਗੁਰੁ ਜੀ ਸਾਨੂੰ ਆਸ਼ਾਵਾਦੀ ਹੋਣ ਦਾ ਸੁਨੇਹਾ ਦਿੰਦੇ ਹਨ ਅਤੇ ਇਹ ਵੀ ਦੱਸਦੇ ਹਨ ਕਿ ਇਸ ਸੰਸਾਰ ਉਪਰ ਹਰ ਚੀਜ਼ ਨਾਸ਼ਵਾਨ ਹੈ। ਪ੍ਰੋ ਗੁਰਸਿਮਰ ਸਿੰਘ ਨੇ ਗੁਰੂ ਜੀ ਦੁਆਰਾ ਰਚਿਤ ਗੁਰਬਾਣੀ,ਉਹਨਾਂ ਦੁਆਰਾ ਕੀਤੀ ਰਾਗਾਂ ਦੀ ਵਰਤੋਂ ਅਤੇ ਗੁਰਬਾਣੀ ਦੇ ਸਾਰ ਉੱਪਰ ਚਰਚਾ ਕੀਤੀ।ਇਸ ਮੌਕੇ ਪਿ੍ੰਸੀਪਲ ਸ੍ਰੀਮਤੀ ਕਿੰਦਰਜੀਤ ਕੌਰ, ਕਾਲਜ ਰਜਿਸਟਰਾਰ ਗੁਰਚਰਨਜੀਤ ਸਿੰਘ, ਪੋ੍. ਜਸਕਰਨ ਸਿੰਘ, ਪ੍ਰੋ. ਅਵਤਾਰ ਸਿੰਘ, ਪ੍ਰੋ. ਗੁਰਬੀਰ ਸਿੰਘ, ਸਮੁੱਚਾ ਸਟਾਫ਼ ਅਤੇ ਵਿਦਿਆਰਥੀ ਆਨਲਾਈਨ ਹਾਜ਼ਿਰ ਸਨ ।