ਟੋਰਾਂਟੋ, 11 ਜੂਨ (ਪ੍ਰੈਸ ਕੀ ਤਾਕਤ ਬਿਊਰੋ) : – ਕੈਨੇਡਾ ‘ਚ ਕੋਰੋਨਾ ਵਾਇਰਸ ਦੀ ਫੈਲਾਅ ਦੀ ਦਰ ਬੀਤੇ ਦੋ ਹਫ਼ਤਿਆਂ ਤੋਂ ਘਟ ਰਹੀ ਹੈ ਅਤੇ ਤਾਲਾਬੰਦੀ ਨੂੰ ਪੜਾਅਵਾਰ ਖੋਲਿ੍ਹਆ ਜਾ ਰਿਹਾ ਹੈ ਪਾਜ਼ੀਟਿਵ ਹੋਏ ਮਰੀਜ਼ਾਂ ਵਿਚੋਂ ਵੱਡੀ ਗਿਣਤੀ ‘ਚ ਮਰੀਜ਼ ਠੀਕ ਹੋ ਰਹੇ ਹਨ | ਹੁਣ ਤੱਕ 96000 ਤੋਂ ਜ਼ਿਆਦਾ ਲੋਕ ਪਾਜ਼ੀਟਿਵ ਟੈਸਟ ਕੀਤੇ ਗਏ ਜਿਨ੍ਹਾਂ ‘ਚੋਂ 55000 ਤੋਂ ਵੱਧ ਠੀਕ ਹੋ ਚੁੱਕੇ ਹਨ ਪਰ ਮੌਤਾਂ ਦਾ ਅੰਕੜਾ 7900 ਨੂੰ ਪੁੱਜ ਗਿਆ ਹੈ | ਜ਼ਿਆਦਾ ਮੌਤਾਂ ਬਜ਼ੁਰਗਾਂ ਦੀਆਂ ਦਰਜ ਕੀਤੀਆਂ ਗਈਆਂ ਹਨ | ਬੀਤੇ ਦਿਨੀਂ ਉਂਟਾਰੀਓ ਦੇ ਮੁੱਖ ਮੰਤਰੀ ਡਗਲਸ ਫੋਰਡ ਦਾ ਭਤੀਜਾ ਅਤੇ ਟੋਰਾਂਟੋ ਦੇ ਵਾਰਡ 1 ਦਾ ਸਿਟੀ ਕੌਾਸਲਰ ਮਾਈਕਲ ਫੋਰਡ (26) ਵੀ ਪਾਜ਼ੀਟਿਵ ਪਾਇਆ ਗਿਆ |
ਮਾਈਕਲ ਨੇ ਕਿਹਾ ਕਿ ਕੱਲ੍ਹ ਟੈਸਟ ਦਾ ਨਤੀਜਾ ਪਤਾ ਲੱਗਾ ਸੀ ਅਤੇ ਉਹ ਇਕਾਂਤਵਾਸ ਵਿਚ ਲੋੜੀਂਦੇ ਪ੍ਰਹੇਜ਼ ਕਰ ਰਹੇ ਹਨ | ਪੰਜਾਬੀਆਂ ਦੇ ਗੜ ਵਾਲੇ ਇਲਾਕੇ ਮਾਲਟਨ ‘ਚ ਕੋਰੋਨਾ ਤੋਂ ਨਿਜ਼ਾਤ ਪਾ ਚੁੱਕੇ ਇਕ ਵਿਅਕਤੀ ਨੇ ਦੱਸਿਆ ਕਿ ਕੋਵਿਡ-19 ਤੋਂ ਠੀਕ ਹੋਣ ਲਈ ਪ੍ਰਹੇਜ਼ ਹੀ ਕਾਰਗਰ ਹੈ | ਨੱਕ ਅਤੇ ਗਲ ਦਾ ਰੇਸ਼ਾ ਲਗਾਤਾਰ ਸਾਫ ਕਰਕੇ ਵਾਇਰਸ ਦੀ ਲਾਗ ਨੂੰ ਫੇਫੜਿਆਂ ‘ਚ ਦਾਖ਼ਲ ਹੋਣ ਤੋਂ ਰੋਕਿਆ ਜਾ ਸਕਦਾ ਹੈ | ਜੇ ਲਾਗ ਫੇਫੜਿਆਂ ਅੰਦਰ ਦਾਖ਼ਲ ਹੋ ਜਾਵੇ ਤਦ ਸਾਹ ਰੁਕਣ ਲੱਗਦਾ ਹੈ ਅਤੇ ਬਚਾਅ ਔਖਾ ਹੋ ਜਾਂਦਾ ਹੈ
ਇਸੇ ਕਰਕੇ 14 ਦਿਨਾਂ ਦਾ ਇਕਾਂਤਵਾਸ ਹੁੰਦਾ ਹੈ ਜਿਸ ਦੌਰਾਨ ਮਰੀਜ਼ ਆਪਣੇ ਵਲੋਂ ਪ੍ਰਹੇਜਾਂ (ਨੱਕ ਤੇ ਗਲਾ ਸਾਫ ਕਰੀ ਜਾਣਾ, ਭਾਫ ਲੈਣਾ ਵਗੈਰਾ) ਨਾਲ ਲਾਗ ਨੂੰ ਫੇਫੜਿਆਂ ਤੱਕ ਪੁੱਜਣ ਤੋਂ ਪਹਿਲਾਂ ਬਾਹਰ ਕੱਢ ਸਕਦੇ ਹਨ ਅਤੇ ਠੀਕ ਹੋ ਜਾਂਦੇ ਹਨ |