ਸੋਨੀਪਤ, 4 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੋਵਿਡ-ਹਸਪਤਾਲ ਬੀਪੀਐਸ ਮੈਡੀਕਲ ਕਾਲਜ ਖਾਨਪੁਰ ਕਲਾਂ (ਸੋਨੀਪਤ) ਦੇ ਡਾਕਟਰਾਂ ਦਾ ਹੌਸਲਾ ਵਧਾਉਂਦੇ ਹੋਏ ਉਨ੍ਹਾਂ ਨੂੰ ਪਦੋਓਨਤੀ ਦਾ ਤੋਹਫਾ ਦਿੱਤਾ ਹੈ ਅਤੇ ਕਿਹਾ ਹੈ ਕਿ ਕੋਵਿਡ-19 ਦੇ ਸਮੇਂ ਵਿਚ ਜਿਸ ਸਮਰਪਿਤ ਭਾਵ ਨਾਲ ਹਸਪਤਾਲ ਕਰਮੀ ਮਨੁੱਖਤਾ ਦੀ ਸੇਵਾ ਰੂਪੀ ਪੁਣ ਦਾ ਕੰਮ ਕਰ ਰਹੇ ਹਨ, ਇਸ ਦੇ ਲਈ ਉਹ ਵਧਾਈ ਦੇ ਪਾਤਰ ਹਨ|
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਸ਼ਨੀਵਾਰ ਨੂੰ ਬੀਪੀਐਸ ਮੈਡੀਕਲ ਕਾਲਜ ਖਾਨਪੁਰ ਕਲਾਂ ਦਾ ਨਿਰੀਖਣ ਕਰ ਰਹੇ ਸਨ ਅਤੇ ਡਾਕਟਰਾਂ ਦੀ ਵਿਸ਼ੇਸ਼ ਮੀਟਿੰਗ ਦੌਰਾਨ ਅਸਿਸਟੈਂਟ ਪ੍ਰੋਫੈਸਰਾਂ ਦੀ ਚੁੱਕੀ ਨਵੀਂ ਪਦੋਂ“ਨਤੀ ਦੀ ਮੰਗ ਨੁੰ ਮੁੱਖ ਮੰਤਰੀ ਨੇ ਤੁਰੰਤ ਮੰਜੂਰ ਕਰਦੇ ਹੋਏ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਕ ਹਫਤੇ ਦੇ ਅੰਦਰ ਉਨ੍ਹਾਂ ਨੂੰ ਇਸ ਸੰਦਰਭ ਵਿਚ ਰਿਪੋਰਟ ਦੇਣ| ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਦਿਲੋ ਹਸਪਤਾਲ ਕਰਮਚਾਰੀਆਂ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਉਨ੍ਹਾਂ ਨੇ ਹਸਪਤਾਲ ਵਿਚ ਕੰਮ ਕਰ ਰਹੇ ਡਾਕਟਰਾਂ, ਸਟਾਫ ਨਰਸ ਤੇ ਹੋਰ ਪੇਰਾ ਮੈਡੀਕਲ ਸਟਾਫ ਦੀ ਵੀ ਜਾਣਕਾਰੀ ਲਈ|
ਮੁੱਖ ਮੰਤਰੀ ਨੇ ਕਿਹਾ ਕਿ ਬੀਪੀਐਸ ਮੈਡੀਕਲ ਕਾਲਜ ਵਿਚ ਬਣਾਏ ਗਏ ਕੋਵਿਡ ਹਸਪਤਾਲ ਨੇ ਬਿਹਤਰੀਨ ਨਤੀਜੇ ਦਿੱਤੇ ਹਨ, ਜਿਸ ਦੇ ਪਰਿਣਾਮਸਰੂਪ ਹਸਪਤਾਲ ਵਿਚ ਭਰਤੀ ਹੋਣ ਵਾਲੇ ਕੋਰੋਨਾ ਸੰਕ੍ਰਮਿਤ ਮਰੀਜਾਂ ਵਿਚ ਜਿਆਦਾਤਰ ਮਰੀਜ ਠੀਕ ਹੋ ਕੇ ਆਪਣੇ ਘਰ ਵਾਪਸ ਜਾ ਚੁੱਕੇ ਹਨ| ਹਾਲਾਂਕਿ ਇਹ ਚਨੌਤੀਪੂਰਣ ਸਮੇਂ ਹੈ ਜੋ ਸਿਰਫ ਸੋਨੀਪਤ ਦੇ ਲਈ ਹੀ ਨਹੀਂ ਸਗੋਂ ਪੂਰੇ ਸੂਬੇ ਤੇ ਦੇਸ਼ ਅਤੇ ਦੁਨੀਆ ਲਈ ਹੈ| ਕੋਰੋਨਾ ਵਾਇਰਸ ਵਿਸ਼ਵਵਿਆਪੀ ਮਹਾਮਾਰੀ ਹੈ ਇਸ ਤੋਂ ਹਰ ਵਿਅਕਤੀ ਸਾਵਧਾਨ ਹੋ ਚੁੱਕਾ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਡਾਕਟਰ ਆਪਣੀ ਜਿਮੇਦਾਰੀ, ਇਮਾਨਦਾਰੀ ਨਾਲ ਨਿਭਾ ਰਹੇ ਹਨ| ਇੰਨ੍ਹਾਂ ਦੇ ਨਾਲ ਹੀ ਪੂਰਾ ਪ੍ਰਸਾਸ਼ਨ ਪੂਰੀ ਮਿਹਨਤ ਨਾਲ ਕੋਰੋਨਾ ਨੂੰ ਹਰਾਉਣ ਵਿਚ ਜੁਟਿਆ ਹੋਇਆ ਹੈ| ਸਮਾਜਿਕ ਸੰਗਠਨ ਅਤੇ ਸਵੈ ਸੇਵਕ ਵਜੋ ਲੋਕ ਅੱਗੇ ਆ ਕੇ ਕੋਰੋਨਾ ਯੌਧਾ ਦੀ ਭੁਮਿਕਾ ਅਦਾ ਕਰ ਰਹੇ ਹਨ| ਆਪਣੇ ਮੁੱਖ ਕਾਰਜ ਨੂੰ ਛੱਡ ਕੇ ਬਹੁਤ ਸਾਰੇ ਲੋਕ ਕੋਰੋਨਾ ਦੀ ਜਰੂਰਤ ਦੇ ਸਮਾਨ ਦੀ ਉਪਲਬਧਤਾ ਵਿਚ ਵਾਧੇ ਲਈ ਜੁਟ ਗਏ ਹਨ| ਉਨ੍ਹਾਂ ਨੇ ਮਾਰੂਤੀ ਕੰਪਨੀ ਦਾ ਉਦਾਹਰਣ ਦਿੱਤਾ, ਜਿਸ ਨੇ ਕਾਰ ਨਿਰਮਾਣ ਛੱਡ ਕੇ ਵੈਂਟੀਲੇਟਰ ਨਿਰਮਾਣ ਦੇ ਵੱਲ ਕਦਮ ਵਧਾਏ ਹਨ ਅਤੇ ਕੰਪਨੀ ਨੇ ਕੁੱਝ ਵੈਂਟੀਲੇਟਰ ਸੂਬਾ ਸਰਕਾਰ ਨੂੰ ਵੀ ਭੇਂਟ ਵੀ ਕੀਤੇ ਹਨ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਭਜਿਆ ਡਿਗਆ ਹੈ| ਇਸ ਤਰ੍ਹਾ, ਕਈ ਸਵੈ ਸੇਵੀ ਸਹਾਇਤਾ ਸਮੂਹਾਂ ਨੇ ਮਾਸਕ ਬਨਾਉਣ ਦਾ ਪ੍ਰਸੰਸਾਂਯੋਗ ਕੰਮ ਕੀਤਾ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਹਰ ਵਿਅਕਤੀ ਨੂੰ ਮਾਸਕ ਦੀ ਵਰਤੋ ਕਰਨੀ ਚਾਹੀਦੀ ਹੈ| ਇਸ ਤੋਂ ਵਿਸ਼ਵ ਮਹਾਮਾਰੀ ਦੇ ਫੈਲਾਵ ‘ਤੇ ਲਗਾਮ ਲਗਦੀ ਹੈ| ਉਨ੍ਹਾਂ ਨੇ ਆਸ ਪ੍ਰਗਟਾਈ ਕਿ ਜਲਦੀ ਹੀ ਕੋਰੋਨਾ ਵਾਇਰਸ ਰੂਪੀ ਮਹਾਮਾਰੀ ਤੋਂ ਛੁੱਟਕਾਰਾ ਮਿਲੇਗਾ|
ਡਾਕਟਰਾਂ ਦੀ ਮੀਟਿੰਗ ਦੌਰਾਨ ਪਰਿਸਸਰ ਵਿਚ ਸਕੂਲ ਦੀ ਜਰੂਰਤ ਦੀ ਮੰਗ ‘ਤੇ ਮੁੱਖ ਮੰਤਰੀ ਨੇ ਗੰਭੀਰਤਾ ਨਾਲ ਚਰਚਾ ਕੀਤੀ ਅਤੇ ਕਿਹਾ ਕਿ ਹਸਪਤਾਲ ਕਰਮਚਾਰੀਆਂ ਤੇ ਆਲੇ-ਦੁਆਲੇ ਦੇ ਲੋਕਾਂ ਦੇ ਬੱਚਿਆਂ ਲਈ ਉੱਥੇ ਬਿਹਤਰੀਨ ਸਕੂਲ ਸਥਾਪਿਤ ਕੀਤਾ ਜਾਵੇਗਾ| ਉਨ੍ਹਾਂ ਨੇ ਇਸ ਦੀ ਸੰਭਾਵਨਾਵਾਂ ਦੇ ਨਾਲ ਜਮੀਨ ਦੀ ਉਪਲਬਧਤਾ ਦੀ ਜਾਣਕਾਰੀ ਮੰਗੀ ਅਤੇ ਨਾਲ ਹੀ ਖੇਤਰ ਵਿਚ ਸਰਕਾਰੀ ਮਾਡਲ ਸਭਿਆਚਾਰਕ ਸੀਨੀਅਰ ਸੈਕੇਂਡਰੀ ਸਕੂਲ ਦੀ ਸਥਾਪਨਾ ‘ਤੇ ਵਿਚਾਰ-ਵਟਾਂਦਰਾ ਕੀਤਾ|
ਸ੍ਰੀ ਮਨੋਹਰ ਲਾਲ ਨੇ ਕੋਵਿਡ ਹਸਪਤਾਲ ਵਿਚ ਉਪਚਾਰਧੀਨ ਕੋਵਿਡ-19 ਕੋਰੋਨਾ ਵਾਇਰਸ ਦੇ ਸੰਕ੍ਰਮਿਤ ਮਰੀਜਾਂ ਨਾਲ ਵੀ ਵਿਸ਼ੇਸ਼ ਮੁਲਾਕਾਤ ਕੀਤੀ| ਉਨ੍ਹਾਂ ਨੇ ਸਵੈਂ ਪੀਪੀਈ ਕਿੱਟ ਪਾ ਕੇ ਕੋਵਿਡ ਵਾਰਡ ਦਾ ਦੌਰਾ ਕੀਤਾ| ਇਸ ਦੌਰਾਨ ਉਨ੍ਹਾਂ ਨੇ ਕੋਰੋਨਾ ਸੰਕ੍ਰਮਿਤ ਮਰੀਜਾਂ ਨਾਲ ਹਾਲਚਾਲ ਪੁੱਛਦੇ ਹੋਏ ਚੰਗੇ ਸਿਹਤ ਦੀ ਸ਼ੁਭਕਾਮਨਾਵਾਂ ਵੀ ਦਿੱਤੀਆਂ| ਉਨ੍ਹਾਂ ਨੇ ਮਰੀਜਾਂ ਤੋਂ ਸਮਸਿਆਵਾਂ ਦੀ ਜਾਣਕਾਰੀ ਵੀ ਲੈਣੀ ਚਾਹੀ ਤਾਂ ਸਾਰੇ ਮਰੀਜਾਂ ਦਾ ਉਪਚਾਰ ਨੂੰ ਲੈ ਕੇ ਸੰਤੋਸ਼ ਵਿਅਕਤ ਕੀਤਾ| ਮੁੱਖ ਮੰਤਰੀ ਨੇ ਮਰੀਜਾਂ ਦਾ ਭਰੋਸਾ ਦਿੱਤਾ ਕਿ ਵੁਨ੍ਹਾਂ ਦੇ ਇਲਾਜ ਵਿਚ ਕੋਈ ਕਮੀ ਨਹੀਂ ਛੱਡੀ ਜਾ ਰਹੀ ਹੈ|
ਮੁੱਖ ਮੰਤਰੀ ਨੇ ਇਸ ਤੋਂ ਇਲਾਵਾ, ਸੋਨੀਪਤ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ 4 ਕਰੋੜ 38 ਲੱਖ 23 ਹਜਾਰ ਰੁਪਏ ਦੀ ਲਾਗਤ ਨਾਲ ਨਵੇਂ ਨਿਰਮਾਣਿਤ ਪਾਰਕ-ਜਿਮਨੇਜਿਅਮਾਂ ਦਾ ਉਦਘਾਟਨ ਵੀ ਕੀਤਾ| ਹਿੰਨ੍ਹਾ ਵਿਚ ਗਨੌਰ ਬਲਾਕ ਵਿਚ ਪਿੰਡ ਦੁਭੇਟਾ ਵਿਚ 45 ਲੱਖ 40 ਹਜਾਰ ਰੁਪਏ, ਬਜਾਨ ਖੁਰਦ ਵਿਚ 34 ਲੱਖ 13 ਹਜਾਰ ਤੇ ਗੁਮੜ ਵਿਚ 39 ਲੱਖ 36 ਹਜਾਰ ਅਤੇ ਭਾਦੀ ਵਿਚ 40 ਲੱਖ 50 ਹਜਾਰ ਰੁਪਏ ਦੀ ਲਾਗਤ ਨਾਲ ਪਾਰਕ-ਜਿਮਨੇਜਿਅਮ ਸ਼ਾਮਿਲ ਹਨ| ਗੋਹਾਨਾ ਬਲਾਕ ਦੇ ਤਹਿਤ ਬਿਲਬਿਲਾਨ ਵਿਚ 45 ਲੱਖ 40 ਹਜਾਰ ਤੇ ਮਾਹਰਾ ਵਿਚ 45 ਲੱਖ 40 ਹਜਾਰ ਅਤੇ ਕਾਸੰਡਾ ਵਿਚ 33 ਲੱਖ 88 ਹਜਾਰ ਰੁਪਏ, ਮੁੰਡਲਾਨਾ ਬਲਾਕ ਦੇ ਪਿੰਡ ਮੁੰਡਲਾਨਾ ਵਿਚ 45 ਲੱਖ 40 ਤੇ ਸਿਵਾਨਕਾ ਵਿਚ 45 ਲੱਖ 40 ਹਜਾਰ ਰੁਪਏ, ਸੋਨੀਪਤ ਬਲਾਕ ਵਿਚ ਸਾਂਦਲ ਨਿਵਾਦਾ ਵਿਚ 31 ਲੱਖ 38 ਹਜਾਰ ਅਤੇ ਖਰਖੌਦਾ ਬਲਾਕ ਦੇ ਪਿੰਡ ਫਰਮਾਨਾ ਵਿਚ 31 ਲੱਖ 98 ਹਜਾਰ ਰੁਪਏ ਅਤੇ ਰਾਈ ਬਲਾਕ ਦੇ ਜਾਟੀ ਕਲਾਂ ਪਿੰਡ ਵਿਚ 37 ਲੱਖ 82 ਹਜਾਰ ਰੁਪਏ ਦੀ ਲਾਗਤ ਨਾਲ ਨਿਰਮਾਣਿਤ ਪਾਰਕ-ਜਿਮਨੇਜਿਅਮ ਸ਼ਾਮਿਲ ਹਨ|