ਚੰਡੀਗੜ, 24 ਮਈ (ਪ੍ਰੈਸ ਕੀ ਤਾਕਤ ਬਿਊਰੋ) : ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਹੁਣ ਜਨਤਕ ਥਾਵਾਂ ‘ਤੇ ਥੁੱਕਣ ਵਾਲਿਆਂ ਤੇ ਮਾਸਕ ਨਾ ਪਾਉਣ ਵਾਲੇ ਨੂੰ ਜੁਰਮਾਨਾ ਕੀਤਾ ਜਾਵੇਗਾ। ਕਿ ਹਰੇਕ ਵਿਅਕਤੀ ਲਈ ਜਨਤਕ ਸਥਾਨ, ਗਲੀਆਂ, ਹਸਪਤਾਲ, ਦਫ਼ਤਰ, ਮਾਰਕੀਟ ‘ਚ ਜਾਣ ਸਮੇਂ, ਵਾਹਨ ‘ਚ ਸਫਰ ਕਰਨ ਸਮੇਂ, ਸੂਤੀ ਕੱਪੜੇ ਦਾ ਤਿਆਰ ਕੀਤਾ ਮਾਸਕ, ਜਿਸ ਨੂੰ ਸਾਬਣ/ਡਿਟਰਜੈਂਟ ਨਾਲ ਚੰਗੀ ਤਰ੍ਹਾਂ ਧੋ ਕੇ ਦੁਬਾਰਾ ਵਰਤੋਂ ‘ਚ ਲਿਆਂਦਾ ਜਾ ਸਕਦਾ ਹੈ, ਪਾਉਣਾ ਜ਼ਰੂਰੀ ਹੋਵੇਗਾ। ਜੇਕਰ ਮਾਸ ਉਪਲੱਬਧ ਨਹੀਂ ਹੈ ਤਾਂ ਰੁਮਾਲ, ਦੁਪੱਟਾ, ਪਰਨਾ ਆਦਿ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਜੁਰਮਾਨਾ ਲਿਸਟ:–
1.ਹੁਣ ਜੇ ਕੋਈ ਕੋਈ ਬਿਨਾਂ ਮਾਸਕ ਤੋਂ ਮਿਲਿਆ ਤਾਂ ਉਸ ਨੂੰ 200 ਰੁਪਏ ਜ਼ੁਰਮਾਨਾ
2. ਖੁੱਲੇ ਵਿਚ ਥੁੱਕਣ ‘ਤੇ 100 ਰੁਪਏ ਜ਼ੁਰਮਾਨਾ
3. ਹੋਮ ਕੁਆਰੰਟੀਨ ਦੀ ਉਲੰਘਣਾ ਕਰਨ ਵਾਲਿਆਂ ਨੂੰ 500 ਰੁਪਏ ਜੁਰਮਾਨਾ
4. ਸਮਾਜਿਕ ਦੂਰੀ ਦੀ ਪਾਲਣਾ ਨਾ ਕਰਨ ‘ਤੇ 500 ਰੁਪਏ ਜੁਰਮਾਨਾ
5. ਬਿਨਾਂ SDM ਦੀ ਇਜਾਜ਼ਤ ਲਏ ਵਿਆਹ ਕਰਦਾ ਹੈ ਤੇ ਉਸ ‘ਚ ਗੈਦਰਿੰਗ ਕਰਨ ‘ਤੇ 10 ਹਜ਼ਾਰ ਤੋਂ 50 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ
6. ਦੁਕਾਨਦਾਰ ਬਿਨ੍ਹਾਂ ਮਾਸਕ ਦੇ ਸਾਮਾਨ ਵੇਚਦਾ ਹੈ: 500 ਰੁਪਏ।
7. ਦੁਕਾਨ ‘ਚ ਸਮਾਜਕ ਦੂਰੀ ਦੀ ਪਾਲਣਾ ਨਾ ਕਰਨਾ (ਜੇ ਇੱਥੇ 5 ਤੋਂ ਵੱਧ ਲੋਕ ਹਨ): 200 ਰੁਪਏ।
8. ਬਿਨ੍ਹਾਂ ਮਾਸਕ ਪਹਿਨੇ ਜਨਤਕ ਸਥਾਨ ‘ਤੇ ਗਏ: 200 ਰੁਪਏ।
9. ਜਨਤਕ ਥਾਂ ‘ਤੇ ਤੰਬਾਕੂ ਚਬਾਉਣਾ, ਪਾਨ ਖਾਣਾ ਜਾਂ ਸਿਗਰਟ ਪੀਣਾ: 200 ਰੁਪਏ।
10. ਘਰ ਦੇ ਬਾਹਰ, ਗਲੀ, ਸੜਕ ਜਾਂ ਜਨਤਕ ਜਗ੍ਹਾ ‘ਤੇ ਸ਼ਰਾਬ ਦਾ ਸੇਵਨ: 500 ਰੁਪਏ।
11. ਜਨਤਕ ਥਾਵਾਂ ‘ਤੇ ਲੋਕਾਂ ‘ਚ 3 ਮੀਟਰ ਦੀ ਦੂਰੀ ਨਾ ਹੋਣ ‘ਤੇ ਜ਼ੁਰਮਾਨਾ: 100 ਰੁਪਏ।
12. ਬਿਨ੍ਹਾਂ ਇਜਾਜ਼ਤ ਵਿਆਹ ਜਾਂ ਰਸਮ ਸਮਾਗਮ ਕਰਨਾ: 50,000 ਰੁਪਏ।
13. ਵਿਆਹ ‘ਤੇ 50 ਤੋਂ ਵੱਧ ਲੋਕਾਂ ਦਾ ਇਕੱਠ ਕਰਨ ‘ਤੇ ਜ਼ੁਰਮਾਨਾ: 10 ਤੋਂ 50 ਹਜ਼ਾਰ ਰੁਪਏ।
ਸਿਹਤ ਕਰਮਚਾਰੀਆਂ ਨੂੰ ਹਿੰਸਾ ਲਈ ਭਾਰੀ ਸਜ਼ਾ ਅਤੇ ਭਾਰੀ ਜੁਰਮਾਨੇ ਵੀ ਕੀਤੇ ਜਾਣਗੇ। ਦੋਸ਼ੀ ਨੂੰ ਤਿੰਨ ਮਹੀਨੇ ਤੋਂ 5 ਸਾਲ ਤੱਕ ਦੀ ਜ਼ੁਰਮਾਨਾ, 50 ਹਜ਼ਾਰ ਤੋਂ ਲੈ ਕੇ 3 ਲੱਖ ਤੱਕ ਦੀ ਜ਼ੁਰਮਾਨਾ ਹੋ ਸਕਦਾ ਹੈ।
ਇਸਤੋਂ ਇਲਾਵਾ ਤੈਹਿ ਕੀਮਤਾਂ ਤੋਂ ਜ਼ਿਆਦਾ ਰੇਟ ‘ਤੇ ਚੀਜ਼ਾਂ ਵੇਚਣ ਵਾਲਿਆਂ ‘ਤੇ ਖ਼ੁਰਾਕ ਅਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ 5000 ਤੋਂ 10 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।