ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ) ਉਤਰਾਖੰਡ ਵਿਖੇ ਆਈ ਭਿਆਨਕ ਕੁਦੱਰਤੀ ਆਫਤ ਕਾਰਨ ਸੈਂਕੜੇ ਜਿੰਦਗੀਆਂ ਅਤੇ ਹਜਾਰਾਂ ਪਰਿਵਾਰਾਂ ਨੂੰ ਤਬਾਹ ਕਰ ਦਿਤਾ ਹੈ ਜਿਸ ਕਰਕੇ ਪੂਰੇ ਦੇਸ਼ ਵਿੱਚ ਦੁੱਖ ਦੀ ਲਹਿਰ ਦੌੜ ਗਈ ਹੈ ਪਰ ਸਾਨੂੰ ਸਾਰਿਆਂ ਨੂੰ ਅਫਸੋਸ ਕਰਨ ਦੀ ਥਾ ਹਮੇਸ਼ਾ ਆਪਣੇ ਆਪ, ਆਪਣੇ ਘਰ ਅਤੇ ਪਰਿਵਾਰਕ ਮੈਂਬਰਾਂ ਦੀ ਅਤੇ ਦੂਸਰਿਆਂ ਦੀ ਸਲਾਮਤੀ, ਬਚਾਓ ਅਤੇ ਸੰਕਟ ਸਮੇਂ ਠੀਕ ਮਦਦ ਕਰਨ ਹਿਤ ਸਿਖਿਅਤ ਅਤੇ ਤਿਆਰ ਬਰ ਤਿਆਰ ਹੋਣਾ ਚਾਹੀਦਾ ਹੈ। ਇਹ ਵਿਚਾਰ ਫਸਟ ਏਡ ਸਿਹਤ ਸੇਫਟੀ ਮਿਸ਼ਨ ਦੇ ਚੀਫ ਟਰੇਨਰ ਸਿਵਲ ਡਿਫੈਂਸ ਦੇ ਬਾਰਡਨ ਅਤੇ ਰੈਡ ਕਰਾਸ ਦੇ ਸੇਵਾ ਮੁਕਤ ਜਿਲਾ ਟਰੇਨਿੰਗ ਅਫਸਰ ਸ੍ਰੀ ਕਾਕਾ ਰਾਮ ਵਰਮਾ ਨੇ ਵੀਰ ਹਕੀਕਤ ਰਾਏ ਮਾਡਲ ਸੈਕੰਡਰੀ ਸਕੂਲ ਪਟਿਆਲਾ ਵਿਖੇ ਇਸ ਆਫਤ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਦਿਆਰਥੀਆਂ ਅਤੇ ਸਟਾਫ ਨੂੰ ਆਪਣੇ ਘਰ ਪਰਿਵਾਰ ਦੇ ਬਚਾਓ ਹਿਤ ਤਿਆਰ ਰਹਿਣ ਲਈ ਅਪੀਲ ਕੀਤੀ। ਸ੍ਰੀ ਵਰਮਾ ਵਲੋ ਪਿਛਲੇ 40 ਸਾਲਾਂ ਤੋਂ ਪਟਿਆਲਾ ਅਤੇ ਪੰਜਾਬ ਦੇ ਸਕੂਲਾਂ, ਕਾਲਜਾਂ ਫੈਕਟਰੀਆਂ, ਪੁਲਿਸ ਅਤੇ ਜੇਲ ਕਰਮਚਾਰੀਆਂ ਦੇ ਨਾਲ ਨਾਲ ਅੈਨ ਅੈਸ ਅੈਸ ਅਤੇ ਅੈਨ ਸੀ ਸੀ ਵਿਦਿਆਰਥੀਆਂ ਨੂੰ ਬੇਸਿਕ ਫਸਟ ਏਡ ਸਿਹਤ ਸੰਭਾਲ, ਆਫਤ ਪ੍ਰਬੰਧਨ ਸਿਵਲ ਡਿਫੈਂਸ ਸੀਪੀਆਰ ਅੱਗ ਲੱਗਣ ਗੈਸ ਲੀਕ ਹੋਣ ਤੋ ਬਚਾਉਣ ਅਤੇ ਸੰਕਟ ਸਮੇ ਪੀੜਤਾਂ ਜਖਮੀਆਂ ਬੇਹੋਸ਼ ਲੋਕਾਂ ਦੀ ਜਾਨ ਬਚਾਉਣ ਦੀ ਟਰੇਨਿੰਗ ਮੁੱਫਤ ਵਿੱਚ ਦੇਣ ਲਈ ਜੰਗੀ ਪੱਧਰ ਤੇ ਯਤਨ ਕਰ ਰਹੇ ਹਨ। ਇਸ ਮੋਕੇ ਭਾਈ ਘਨੱਈਆ ਮੈਡੀਕਲ ਇੰਸਟੀਚਿਊਟ ਦੇ ਪ੍ਰਿੰਸੀਪਲ ਡਾਕਟਰ ਨੀਰਜ ਭਾਰਦਵਾਜ ਨੇ ਕਿਹਾ ਕਿ ਸਰਕਾਰਾਂ ਵਲੋ ਸਿੱਖਿਆ ਸੰਸਥਾਵਾਂ ਵਿਖੇ ਅੈਨ ਅੈਸ ਅੈਸ ਅਤੇ ਅੈਨ ਸੀ ਸੀ ਪ੍ਰੋਗਰਾਮ ਚਲਾਏ ਜਾ ਰਹੇ ਹਨ ਉਨ੍ਹਾਂ ਦਾ ਉਦੇਸ਼ ਨੋਜਵਾਨਾਂ ਨੂੰ ਆਫਤ ਪ੍ਰਬੰਧਨ ਫਾਇਰ ਸੇਫਟੀ ਸਿਵਲ ਡਿਫੈਂਸ ਫਸਟ ਏਡ ਸੀਪੀਆਰ ਰੈਸਕਿਯੂ ਆਦਿ ਜਿੰਦਗੀਆਂ ਅਤੇ ਪ੍ਰਾਪਰਟੀ ਦੇ ਬਚਾਓ ਅਤੇ ਆਫਤ ਸਮੇਂ ਰਾਸ਼ਟਰ ਅਤੇ ਪ੍ਰਸ਼ਾਸਨ ਦੀ ਮਦਦ ਕਰਨਾ ਹੈ। ਪ੍ਰਿੰਸੀਪਲ ਮੈਡਮ ਸਰਲਾ ਭਟਨਾਗਰ ਨੇ ਕਿਹਾ ਕਿ ਕੁਦਰਤ ਅਤੇ ਮਨੁੱਖੀ ਆਫਤਾਵਾ ਲਗਾਤਾਰ ਆਉਦੀਆਂ ਰਹਿੰਦੀਆ ਹਨ ਇਸ ਲਈ ਸਾਨੂੰ ਆਪਣੇ ਅਪਣੇ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਹਿਤ ਯਤਨਸ਼ੀਲ ਰਹਿਣਾ ਚਾਹੀਦਾ ਹੈ ਅਤੇ ਹਰੇਕ ਨਾਗਰਿਕ ਦੀ ਹਰ ਪ੍ਰਕਾਰ ਦੇ ਹਾਦਸਿਆਂ ਅਤੇ ਦੁਰਘਟਨਾਵਾਂ ਤੋ ਸੁਰੱਖਿਆ ਬਚਾਓ ਅਤੇ ਸੰਕਟ ਸਮੇਂ ਪੀੜਤਾਂ ਦੀ ਜਿੰਦਗੀਆਂ ਅਤੇ ਪ੍ਰਾਪਰਟੀ ਦੇ ਬਚਾਓ ਹਿਤ ਮਦਦ ਕਰਨ ਲਈ ਸਿੱਖਿਅਕ ਅਤੇ ਤਿਆਰ ਕਰਨਾ ਚਾਹੀਦਾ ਹੈ।ਮਿਸਜ ਭਟਨਾਗਰ ਪ੍ਰਿੰਸੀਪਲ ਅਤੇ ਡਾ ਭਾਰਦਵਾਜ ਨੇ ਕਿਹਾ ਕਿ ਇਸ ਸਿਖਲਾਈ ਹਿਤ ਸ੍ਰੀ ਕਾਕਾ ਰਾਮ ਵਰਮਾ ਜੀ ਲੰਮੇ ਸਮੇਂ ਤੋਂ ਬਹੁਤ ਪ੍ਰਸੰਸਾਯੋਗ ਢੰਗ ਤਰੀਕਿਆਂ ਨਾਲ ਸਿੱਖਿਆ ਸੰਸਥਾਵਾਂ ਪੁਲਿਸ ਅਤੇ ਜੇਲ ਕਰਮਚਾਰੀਆਂ ਅਤੇ ਸਮਾਜ ਸੇਵੀ ਸੰਸਥਾਵਾ ਵਿਖੇ ਮੁੱਫਤ ਵਿੱਚ ਟਰੇਨਿੰਗ ਦੇ ਰਹੇ ਹਨ। ਇਸ ਮੋਕੇ ਦੋ ਮਿੰਟ ਦਾ ਮੌਨ ਧਾਰਕੇ ਪੀੜਤਾ ਦੀ ਸੁੱਰਖਿਆ ਅਤੇ ਬਚਾਓ ਹਿਤ ਅਰਦਾਸ ਕੀਤੀ।ਅਤੇ ਰਾਹਤ ਕਰਮੀਆਂ ਅੈਨ ਡੀ ਆਰ ਅੈਫ ਅਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਜਵਾਨਾਂ ਦੀ ਸਲਾਮਤੀ ਸੁਰੱਖਿਆ ਅਤੇ ਖੁਸ਼ਹਾਲੀ ਹਿਤ ਅਰਦਾਸ ਕੀਤੀ।