ਨੂਰਪੁਰਬੇਦੀ, 8 ਸਤੰਬਰ (ਬਲਜਿੰਦਰ ਸਿੱਧੂ):- ਸਥਾਨਕ ਸ਼ਿਵ ਮੰਦਰ ਚ’ ਬੀਤੇ ਦੋ ਸਾਲ ਦੇ ਅਰਸੇ ਤੋਂ ਬਾਅਦ ਮੁੜ ਤੋਂ ਰਾਮਲੀਲਾ ਦਾ ਮੰਚਨ ਹੋਵੇਗਾ।ਜਿਸ ਦੀ ਜਾਣਕਾਰੀ ਰਾਮਾ ਡਰਾਮਾਟਿਕ ਕਲੱਬ ਦੇ ਸਰਪ੍ਰਸਤ ਤੇ ਡਾਇਰੈਕਟਰ ਵਿਜੇ ਕੁਮਾਰ ਸ਼ਰਮਾ ਨੇ ਸ਼ਿਵ ਮੰਦਿਰ ਨੂਰਪੁਰਬੇਦੀ ਚ’ ਆਯੋਜਿਤ ਇਕ ਮੀਟਿੰਗ ਦੌਰਾਨ ਦਿੱਤੀ । ਉਨ੍ਹਾਂ ਦੱਸਿਆ ਕਿ ਬੀਤੇ ਦੋ ਸਾਲ ਪਹਿਲਾਂ ਕੁਝ ਕਾਰਨਾਂ ਕਰਕੇ ਰਾਮਲੀਲਾ ਬੰਦ ਹੋ ਗਈ ਸੀ।ਪ੍ਰੰਤੂ ਮੁੜ ਤੋਂ ਰਾਮਾ ਡਰਾਮਾਟਿਕ ਕਲੱਬ ਦੇ ਸਮੂਹ ਮੈਂਬਰਾਂ ਤੇ ਨਵੇਂ ਨੌਜਵਾਨਾਂ ਨੇ ਸਰਬਸੰਮਤੀ ਨਾਲ ਰਾਮਲੀਲਾ ਦਾ ਮੰਚਨ ਕਰਨ ਦਾ ਫ਼ੈਸਲਾ ਕੀਤਾ ਹੈ ।ਉਨ੍ਹਾਂ ਨੇ ਕਿਹਾ ਕਿ ਰਾਮ ਨਾਟਕ ਸਾਡੇ ਹਿੰਦੂ ਸੰਸਕ੍ਰਿਤੀ ਦਾ ਅਟੁੱਟ ਅੰਗ ਹੈ ਇਸ ਲਈ ਨਵੀਂ ਪੀੜ੍ਹੀ ਨੂੰ ਭਗਵਾਨ ਰਾਮ ਚੰਦਰ ਜੀ ਦੀਆਂ ਵੱਖ ਵੱਖ ਲੀਲਾਵਾਂ ਤੋਂ ਜਾਣੂ ਕਰਵਾਉਣ ਤੇ ਸਨਾਤਮ ਧਰਮ ਨਾਲ ਜੋੜਨ ਲਈ ਰਾਮਲੀਲਾ ਦਾ ਮੰਚਨ ਕੀਤਾ ਜਾਂਦਾ ਹੈ । ਇਸ ਨਾਲ ਜਿੱਥੇ ਨਵੀਂ ਪੀੜ੍ਹੀ ਆਪਣੀ ਸੰਸਕ੍ਰਿਤੀ ਨਾਲ ਜੁੜੇਗੀ ਉੱਥੇ ਹੀ ਉਨ੍ਹਾਂ ਚ ਆਪਸੀ ਭਾਈਚਾਰਕ ਸਾਂਝ ਵੀ ਪੈਦਾ ਹੋਵੇਗੀ ।ਇਸ ਮੀਟਿੰਗ ਦੌਰਾਨ ਰਾਜੇਸ਼ ਰਾਜੂ, ਨਰਿੰਦਰ ਬੱਗਾ , ਹੱਲਣ, ਸ਼ਿਵ ਕੁੰਦਰਾ, ਡਾ ਉਂਕਾਰੇਸ਼ਵਰ ਸ਼ਰਮਾ ,ਦਿਨੇਸ਼ ਜੌਲੀ ,ਅਸ਼ੋਕ ਕਾਲੜਾ, ਸੋਨੀ ਕਾਲੜਾ ,ਹੈਪੀ ਕੁਮਾਰ, ਪ੍ਰਮੋਦ ਬਹਿਕੀ ,ਸੂਰਜ ਕੁਮਾਰ ਤੇ ਹੋਰ ਨੌਜਵਾਨ ਹਾਜ਼ਰ ਸਨ ।