ਪਟਿਆਲਾ (ਪ੍ਰੈਸ ਕਿ ਤਾਕਤ ਬਯੂਰੋ ) ਆਮ ਆਦਮੀ ਪਾਰਟੀ ਦੇ ਵਿਧਾਇਕ ਪਿ੍ਰਸੀਪਲ ਬੁੱਧ ਰਾਮ ਨੇ
ਅੰਜ ਇਥੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ 2022 ਦੀਆਂ ਚੋਣਾ ਲਈ ਤਿਆਰੀ
ਮੁਕੰਮਲ ਕਰ ਲਈ ਗਈ ਹੈ। ਉਨਾਂ ਕਿਹਾ ਕਿ ਅਗਸਤ 2021 ਵਿਚ ਪੰਜਾਬ ਲਈ ਮੁੱਖ ਮੰਤਰੀ ਦਾ
ਚਿਹਰਾ ਐਲਾਨ ਦਿੱਤਾ ਜਾਏਗਾ।ਇਸ ਤੋਂ ਬਾਅਦ ਪੰਜਾਬ ਦੇ 117 ਵਿਧਾਨ ਸਭਾ ਹਲਕਿਆ ਲਈ
ਉਮੀਦਵਾਰਾਂ ਦੀ ਚੋਣ ਕੀਤੀ ਜਾਏਗੀ। ਉਹ ਅੱਜ ਇਥੇ ਪਟਿਆਲਾ ਸਹਿਰੀ ਵੱਲੋਂ ਦਸਮ ਪਾਤਸਾਹ
ਸ੍ਰੀ ਗੁਰੂ ਗੋੰਿਬਦ ਸਿੰਘ ਜੀ ਦੇ ਪ੍ਰਕਾਸ ਦਿਹਾੜੇ ਨੂੰ ਸਮਰਪਿਤ ਅਤੇ ਥੈਲੇਸੀਮੀਆ ਦੇ
ਬੱਚਿਆ ਲਈ ਲਗਾਏ ਗਏ ਖੂਨਦਾਨ ਕੈਂਪ ਵਿਚ ਸਿਰਕਤ ਕਰਨ ਆਏ ਹੋਏ ਸਨ। ਵਿਧਾਇਕ ਨੇ ਕਿਹਾ
ਕਿ ਪੰਜਾਬ ਵਿਚੋਂ ਭਾਜਪਾ ਦਾ ਸਫਾਇਆ ਹੋ ਚੁੱਕਿਆ ਹੈ ਅਤੇ ਅਕਾਲੀ ਦਲ ਵੱਲੋਂ ਖੇਤੀ
ਕਾਨੂੰਨਾ ਦੇ ਹੱਕ ਵਿਚ ਿਦੱਤੇ ਫਤਵੇ ਕਾਰਨ ਪੰਜਾਬੀਆਂ ਦੇ ਵਿਰੋਧੀ ਪਾਰਟੀ ਕਰਾਰ
ਦਿੱਤੀ ਜਾ ਚੁੱਕੇ ਹੈ, ਜਦਕਿ ਸੱਤਾ ਧਿਰ ਕਾਂਗਰਸ ਨੇ ਹੁਣ ਤੱਕ ਲੁੱਟਣ ਤੋਂ ਇਲਾਵਾ
ਪੰਜਾਬੀਆ ਲਈ ਕੁਝ ਵੀ ਨਹੀਂ ਕੀਤਾ। ਇਸ ਲਈ ਪੰਜਾਬ ਦੇ ਲੋਕ ਇਨਾ ਸਾਰੀਆਂ ਪਾਰਟੀਆਂ ਤੋ
ਚੰਗੀ ਤਰਾਂ ਵਾਕਿਫ ਹੋ ਚੁੱਕੇ ਹਨ। ਊਨਾਂ ਕਿਹਾ ਕਿ ਆਪ ਦੇ ਮੁਖੀ ਅਤੇ ਦਿੱਲੀ ਦੇ ਮੁੱਖ
ਮੰਤਰੀ ਵੱਲੋਂ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਕਿਸਾਨਾ ਦੇ ਹੱਕ ਵਿਚ ਦਿੱਤੇ ਫ਼ਤਵੇ
ਅਤੇ ਦਿੱਲੀ ਵਾਸੀਆਂ ਲਈ ਕੀਤੇ ਜਾ ਰਹੇ ਲੋਕ ਭਲਾਈ ਕੰਮਾ ਤੋਂ ਪ੍ਰਭਾਵਿਤ ਹੋ ਕੇ ਹੁਣ
ਪੰਜਾਬ ਦੀ ਜਨਤਾ ਵੀ 2022 ਵਿਚ ਆਪ ਦੀ ਸਰਕਾਰ ਬਣਾਏਗੀ।
ਇਸ ਦੋਰਾਨ ਆਪ ਪੰਜਾਬ ਯੂਥ ਵਿੰਗ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਨੇ ਕਿਹਾ ਕਿ ਆਪ ਦਾ
ਸਮੁੱਚਾ ਵਲੰਟੀਅਰ ਕਿਸਾਨਾ ਦੇ ਮੋਢੇ ਨਾਲ ਮੋਢਾ
ਜੋੜ ਕਿ ਖੜਾ ਹੈ। ਉਨਾਂ ਕਿਹਾ ਕਿ 26 ਜਨਵਰੀ ਨੂੰ ਆਪ ਦੀ ਸਮੁੱਚੀ ਲੀਡਰਸਿਪ ਅਤੇ
ਵਲੰਟੀਅਰ ਕਿਸਾਨਾ ਦੇ ਨਾਲ ਦਿੱਲੀ ਨੂੰ ਕੂਚ ਕਰੇਗੀ ਅਤੇ ਕਿਸਾਨ ਪਰੇਡ ਵਿਚ ਹਿੱਸਾ
ਲਏਗੀ। ਗਗਨ ਮਾਨ ਨੇ ਕਿਹਾਕਿ ਪੰਜਾਬ ਵਿਚਰੇਤ ਮਾਫੀਆ, ਸਰਾਬ ਮਾਫੀਆ, ਕੇਬਲ ਮਾਫੀਆ
ਅਤੇ ਟਰਾਂਸਪੋਰਟ ਮਾਫੀਆ ਪਹਿਲਾਂ ਦੀ ਤਰਾਂ ਸਰਗਰਮ ਹੈ। ਇਯ ਕਰਕੇ ਪੰਜਾਬ ਦੇ ਲੋਕ
ਮੌਜੂਦਾ ਸੱਤਾ ਧਿਰ ਤੋਂ ਅਤਿ ਪ੍ਰੇਸਾਨ ਹਨ। ਇਸ ਮੌਕੇ ਨੀਨਾ ਮਿੱਤਲ ਕੈਸੀਅਰ, ਗਗਨਦੀਪ
ਚੱਢਾ ਸਕੱਤਰ ਸੰਗਠਨ ਪੰਜਾਬ, ਕੁੰਦਨ ਗੋਗੀਆ ਸਾਬਕਾ ਜਿਲਾ ਕਨਵੀਨਰ, ਮੇਘ ਚੰਦ
ਸੇਰਮਾਜਰਾ ਜਿਲਾ ਪ੍ਰਧਾਨ, ਰਾਜਵੀਰ ਸਿੰਘ, ਸੁਸੀਲ ਮਿੱਡਾ, ਰਾਜਿੰਦਰ ਮੋਹਨ, ਜਸਵਿੰਦਰ
ਰਿੰਪਾ, ਪ੍ਰੀਤੀ ਮਲਹੋਤਰਾ, ਅਮਰੀਕ ਸਿੰਘ ਬੰਗੜ, ਰਣਜੋਧ ਸਿੰਘ, ਸਿਮਰਨਪ੍ਰੀਤ ਸਿੰਘ,
ਪ੍ਰੇਮਪਾਲ ਢਿਲੋਂ, ਕੈਲਾਸ ਸ਼ਰਮਾ, ਸ੍ਰੀ ਕਟੋਚ, ਅਮਿੱਤ ਵਿੱਕੀ,ਆਰਡੀ ਸਿੰਘ, ਬਿੱਟੂ
ਵਾਂਗਰ, ਜਿੰਮੀ, ਸਾਗਰ ਧਾਲੀਵਾਲ, ਭੁਪਿੰਦਰ ਕੁਮਾਰ,ਚਮਨ ਲਾਲ, ਕਪੂਰ ਚੰਦ, ਜਸਵਿੰਦਰ
ਕੁਮਾਰ, ਰਿੰਕੂ ਭਲਵਾਨ, ਬੌਬੀ ਪ੍ਰਤਾਪ ਨਗਰ, ਸੰਦੀਪ ਬੰਧੂ, ਸੰਜੇ ਸੈਣੀ, ਰਾਜੂ
ਤਲਵਾਰ, ਜਗਤਾਰ ਸਿੰਘ ਤਾਰੀ, ਡਿਪਲ ਬੱਤਾ, ਵਿਨੇ, ਸਰਵਰੀਆ, ਮਨਿਦਰ ਸਿੰਘ, ਖੁਸਵੰਤ
ਸਰ੍ਰਮਾ, ਹਰਪ੍ਰੀਤ ਸਿੰਘ ਮਾਹੀ, ਨਵਤੇਜ ਸਿੰਘ ਪਿ੍ਰਸ ਮੀਡੀਆ ਇਨਚਾਰਜ ਆਦਿ ਹਾਜਰ ਸਨ।