ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ) ਪੰਜਾਬ- ਯੂ.ਟੀ.ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ 12 ਫਰਵਰੀ 2021 ਨੂੰ ਮੋਹਾਲੀ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰਨ ਲਈ ਅੱਜ ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਦਰਸ਼ਨ ਬੇਲੂਮਾਜਰਾ,ਦੀ ਪ੍ਰਧਾਨਗੀ ਹੇਠ ਹੋਈ ਇਸ ਸਬੰਧੀ ਸੂਬਾ ਜਨਰਲ ਸਕੱਤਰ ਮੱਖਣ ਸਿੰਘ ਵਾਹਿਦਪੁਰੀ,ਗੁਰਵਿੰਦਰ ਖਮਾਣੋਂ, ਮਨਜੀਤ ਸੈਣੀ, ਗੁਰਦੀਪ ਬਠਿੰਡਾ,ਅਨਿੱਲ ਬਰਨਾਲਾ,,ਹਰਪ੍ਰੀਤ ਗਰੇਵਾਲ,ਕਿ੍ਸ਼ਨ ਜਾਗੋਵਾਲੀਆਂ,ਰਣਵੀਰ ਟੂਸੇ,ਕਿਸ਼ੋਰ ਚੰਦ ਗਾਜ, ਸੁਖਦੇਵ ਸਿੰਘ ਚੰਗਾਲੀਵਾਲਾ ਜਸਵੀਰ ਖੋਖਰ, ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਮੁਲਾਜ਼ਮਾਂ ਨਾਲ ਕੀਤੇ ਚੋਣ ਵਾਅਦਿਆਂ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਸਗੋਂ ਅੱਜ ਤੱਕ ਲਾਰੇ ਲਾਊ ਨੀਤੀ ਤੇ ਚੱਲ ਕੇ ਹੀ ਟਾਈਮ ਪਾਸ ਕਰ ਰਹੀ ਹੈ ਤੇ ਮਹਿਕਮਿਆਂ ਦੇ ਪੁੱਨਰਗਠਨ ਦੇ ਨਾ ਤੇ ਨਿੱਜੀਕਰਨ ਕੀਤਾ ਜਾ ਰਿਹਾ ਹੈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤਾਂ ਹਰ ਸਮੇਂ ਖ਼ਜ਼ਾਨਾ ਖਾਲੀ ਹੋਣ ਦਾ ਢੰਡੋਰਾ ਪਿੱਟਣ ਤੋਂ ਬਿਨਾ ਹੋਰ ਕੋਈ ਵੀ ਕੰਮ ਨਹੀਂ ਕਰ ਰਿਹਾ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਸਮੁੱਚੀ ਕਾਰਗੁਜ਼ਾਰੀ ਤੋਂ ਸਮੁੱਚੇ ਮੁਲਾਜ਼ਮ ਵਰਗ ਵਿੱਚ ਅਥਾਹ ਗੁੱਸੇ ਦੀ ਲਹਿਰ ਫੈਲੀ ਹੋਈ ਹੈ।ਇਸ ਗੁੱਸੇ ਦਾ ਰੋਹ ਭਰਪੂਰ ਵਿਖਾਵਾ ਕਰਨ ਲਈ ਪੰਜਾਬ- ਯੂ.ਟੀ.ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਵਲੋਂ 12 ਫਰਵਰੀ 2021 ਨੂੰ ਮੋਹਾਲੀ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰ ਲਈ ਗਈਆਂ ਹਨ ਇਹਨਾਂ ਤਿਆਰੀਆਂ ਦੇ ਅਧੀਨ ਪੰਜਾਬ ਦੇ ਸਮੁੱਚੇ ਪਿੰਡਾਂ ਸ਼ਹਿਰ ਤੋਂ 12 ਫਰਵਰੀ ਨੂੰ ਵਹੀਕਲ ਚੱਲਣਗੇ। ਮੋਹਾਲੀ ਮਹਾਂ ਰੈਲੀ ਦੀਆਂ ਮੁੱਖ ਮੰਗਾਂ ਦਾ ਜ਼ਿਕਰ ਕਰਦਿਆਂ ਸੁਖਮੰਦਰ ਧਾਲੀਵਾਲ, ਗੁਰਮੀਤ ਕੋਟਕਪੂਰਾ ਕੁਲਬੀਰ ਢਾਬਾਂ, , ਗੁਰਦਰਸਨ ਖਮਾਣੋ ਬਲਜਿੰਦਰ ਸਿੰਘ, ਲਖਵੀਰ ਭਾਗੀਵਾਂਦਰ, ਤਰਨਤਾਰਨ, ਰਾਜਿੰਦਰ ਮਹਿਰਾ ਪ੍ਰੇਮ ਚੰਦ ਗੁਰਦਾਸਪੁਰ ,ਬਲਬੀਰ ਚੰਦ ਸੈਣੀ, ਦਰਸ਼ਨ ਬਡ਼ਵਾ ,ਮੋਹਨ ਸਿੰਘ ਨਵਾਂਸ਼ਹਿਰ, ਅਮਰੀਕ ਸਿੰਘ ਕਪੂਰਥਲਾ, ਜਸਵੀਰ ਸਿੰਘ ਨਗਰ ,ਜਨਕ ਮਾਨਸਾ,ਸੁਖਚੈਨ ਸਿੰਘ, ਦਰਸ਼ਨ ਨੰਗਲ, ਫੁੰਮਣ ਸਿੰਘ ਕਾਠਗਡ਼੍ਹ , ਰਾਜਿੰਦਰ ਸੰਧੂ , ਜਤਿੰਦਰ ਸਿੰਘ, ਕੁਲਵਿੰਦਰ ਸਿੱਧੂ,ਅੰਮ੍ਰਿਤਸਰ, ਸਤਿਅਮ ਮੋਗਾ ਤੇ ਮਾਲਵਿੰਦਰ ਸੰਧੂ ਆਗੂਆਂ ਨੇ ਕਿਹਾ ਕਿ ਚੋਣ ਵਾਅਦੇ ਅਨੁਸਾਰ ਵੱਖ-ਵੱਖ ਸਕੀਮਾਂ ਵਿੱਚ ਠੇਕਾ ਪ੍ਰਣਾਲੀ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਤੁਰੰਤ ਪੂਰੇ ਗਰੇਡਾਂ ਵਿੱਚ ਰੈਗੂਲਰ ਕੀਤਾ ਜਾਵੇ ,ਪੇ ਕਮਿਸ਼ਨ ਦੀ ਰਿਪੋਰਟ ਤੁਰੰਤ 01/01/2016 ਤੋਂ ਲਾਗੂ ਕੀਤੀ ਜਾਵੇ ਅਤੇ ਬਣਦੇ ਡਿਊਜ਼ ਦਿੱਤੇ ਜਾਣ, ਡੀ.ਏ.ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਪਿਛਲਾ ਬਕਾਇਆ ਰਾਸ਼ੀ ਤੁਰੰਤ ਦਿੱਤੀ ਜਾਵੇ,ਮਾਣ ਭੱਤਾ ਮੁਲਾਜ਼ਮਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆਂਦਾ ਜਾਵੇ ਅਤੇ 18000/–ਰੁਪਏ ਮਹੀਨਾ ਮਾਣ ਭੱਤਾ ਦਿੱਤਾ ਜਾਵੇ, 2004 ਤੋਂ ਬਾਅਦ ਨਿਯੁਕਤ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ,ਰਹਿੰਦੇ ਬੋਰਡਾਂ ਕਾਰਪੋਰੇਸ਼ਨਾਂ ਵਿੱਚ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਵਿਕਾਸ ਟੈਕਸ ਦੇ ਨਾਂ ਤੇ ਕੀਤੀ ਜਾਂਦੀ ਕਟੌਤੀ 2400/-ਰੁਪਏ ਸਲਾਨਾ ਤੁਰੰਤ ਬੰਦ ਕੀਤੀ ਜਾਵੇ ਆਦਿ ਮੰਗਾਂ ਨੂੰ ਪੂਰਾ ਕਰਵਾਉਣ ਲਈ 12 ਫਰਵਰੀ ਨੂੰ ਮੋਹਾਲੀ ਮਹਾਂ ਰੈਲੀ ਕੀਤੀ ਜਾ ਰਹੀ ਹੈ,ਜਿਸ ਵਿਚ ਵੱਡੀ ਗਿਣਤੀ ਵਿੱਚ ਮੁਲਾਜ਼ਮ ਸ਼ਾਮਲ ਹੋਣਗੇ।