Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6131
  • Login
Sunday, January 18, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home DELHI

ਉਦਯੋਗਾਂ ਦੇ ਵਿਕਾਸ ਲਈ ਐਕਸੀਲੇਟਰ ਲੁਧਿਆਣਾ ਇੰਟਰਪ੍ਰੀਨਿਓਰਜ਼ ਨੂੰ ਮਿਲੀ ਵੱਡੀ ਸਫਲਤਾ

admin by admin
February 18, 2021
in DELHI, HARYANA, INDIA, PUNJAB, SPORTS, WORLD
0
ਐਕਸੇਲਰੇਟਰ ਲੁਧਿਆਣਾ ਬਿਜ਼ਨੇਸ ਪ੍ਰੋਗਰਾਮ ਦੀ ਸ਼ੁਰੂਆਤ ਨਾਲ ਪੰਜਾਬ ਵਿੱਚ ਉੱਦਮੀ ਮਾਹੌਲ ਨੂੰ ਮਿਲੇਗਾ ਹੁਲਾਰਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਚੰਡੀਗੜ, ਫਰਵਰੀ 18 (ਪ੍ਰੈਸ ਕੀ ਤਾਕਤ ਬਿਊਰੋ): –ਐਕਸੀਲੇਟਰ ਲੁਧਿਆਣਾ – ਸਾਡਾ ਕਰੋਬਾਰ, ਪੰਜਾਬ ਦੀ ਸਾਨ (ਪੰਜਾਬ ਸਰਕਾਰ ਦਾ ਪ੍ਰੋਗਰਾਮ, ਸੀਆਈਸੀਯੂ (ਚੈਂਬਰ ਆਫ ਇੰਡਸਟ੍ਰੀਅਲ ਐਂਡ ਕਮਰਸੀਅਲ ਅੰਡਰਟੇਕਿੰਗਜ) ਅਤੇ ਗੇਮ-ਗਲੋਬਲ ਅਲਾਇੰਸ ਫਾਰ ਮਾਸ ਐਂਟਰਪ੍ਰਨਯਰਸਪਿ), ਭਾਗੀਦਾਰਾਂ ਦੀ ਸਫਲਤਾ ਦਾ ਰਾਹ ਪੱਧਰਾ ਕਰ ਰਿਹਾ ਹੈ। ਲੁਧਿਆਣਾ ਵਿੱਚ ਕਾਰੋਬਾਰਾਂ ਦੇ ਵਾਧੇ ਨੂੰ ਉਤਸਾਹਤ ਕਰਨ ਲਈ 6 ਮਹੀਨਿਆਂ ਦੇ ਕਾਰੋਬਾਰੀ ਐਕਸੀਲੇਟਰ ਪ੍ਰੋਗਰਾਮ ਨੇ ਉਹਨਾਂ ਉੱਦਮੀਆਂ ਲਈ ਕਾਰੋਬਾਰ ਵਿੱਚ ਵਾਧਾ ਦਰਸਾਉਣਾ ਸ਼ੁਰੂ ਕਰ ਦਿੱਤਾ ਹੈ, ਜਿਨਾਂ ਨੇ ਇਸ ਪ੍ਰੋਗਰਾਮ ਲਈ ਹਿੱਸਾ ਲਿਆ ਸੀ। ਐਕਸੀਲੇਟਰ ਲੁਧਿਆਣਾ ਪ੍ਰੋਗਰਾਮ ਨਾਲ ਜੁੜੇ ਇੱਕ ਉੱਦਮੀ, ਸਿੱਧਾਂਤ ਪ੍ਰੂਥੀ, ਰੋਬਿਨ ਇੰਟਰਨੈਸਨਲ ਨੇ ਕਿਹਾ, “ਗ੍ਰਾਹਕਾਂ ਸਬੰਧੀ ਐਕਸੀਲੇਟਰ ਦੇ ਪਹਿਲੇ ਸੈਸਨ ਤੋਂ ਬਾਅਦ, ਮੈਂ ਆਪਣੇ ਵਲੋਂ ਪ੍ਰਚੂਨ ਗਾਹਕਾਂ ਨਾਲ ਬਿਹਤਰ ਗੱਲਬਾਤ ਕਰਨ ਵਿੱਚ ਸਮਰੱਥ ਹੋ ਗਿਆ ਅਤੇ ਆਪਣੇ ਉਤਪਾਦਾਂ ਅਤੇ ਵਪਾਰਕ ਮੁੱਲ ਬਾਰੇ ਗੱਲਬਾਤ ਕਰਕੇ ਨਵੇਂ ਆਰਡਰ ਪ੍ਰਾਪਤ ਕਰਨ ਦੇ ਯੋਗ ਹੋ ਗਿਆ। ਇਸ ਨੇ ਮੈਨੂੰ ਬਹੁਤ ਘੱਟ ਸਮੇਂ ਵਿੱਚ ਆਪਣਾ ਕਾਰੋਬਾਰ ਵਧਾਉਣ ਵਿੱਚ ਸਹਾਇਤਾ ਕੀਤੀ।“
ਕਾਰੋਬਾਰ ਵਿਚ ਵਾਧੇ ਸਬੰਧੀ ਅਜਿਹੀਆਂ ਕਹਾਣੀਆਂ ਹੁਣ ਐਕਸੀਲੇਟਰ ਲੁਧਿਆਣਾ ਵਿਖੇ ਲਗਾਤਾਰ ਆ ਰਹੀਆਂ ਹਨ। ਵਈਪੇਅ ਫਾਈਨੈਂਸ ਦੇ ਡਾਇਰੈਕਟਰ, ਜਸਜੋਤ ਵਿਰਕ ਨੇ ਸੋਸਲ ਮੀਡੀਆ ਪਲੇਟਫਾਰਮ ‘ਤੇ ਆਪਣੇ ਕਾਰੋਬਾਰ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ। ਜਸਜੋਤ ਨੇ ਕਿਹਾ, “ਸਾਡਾ ਉਦੇਸ ਲੋਕਾਂ ਨੂੰ ਇਹ ਸਮਝਾਉਣ ਵਿਚ ਮਦਦ ਕਰਨਾ ਹੈ ਕਿ ਵਈਪੇਅ ਫਾਈਨੈਂਸ ਉਨਾਂ ਦੇ ਮਕਾਨ ਅਤੇ ਕਾਰ ਸਬੰਧੀ ਸੁਪਨਿਆਂ ਨੂੰ ਪੂਰਾ ਕਰਨ ਵਿਚ ਸਹਾਇਤਾ ਕਰ ਸਕਦਾ ਹੈ। ਐਕਸੀਲੇਟਰ ਲੁਧਿਆਣਾ ਦਾ ਹਿੱਸਾ ਬਣਨ ਦੇ ਇਕ ਹਫਤੇ ਵਿਚ ਹੀ ਅਸੀਂ ‘ਰੈਂਟ ਨੂੰ ਕਹੋ ਬਾਏ, ਆਪਣਾ ਘਰ ਬਨਾਏ‘, ਅਤੇ ‘ਡਰਾਈਵ ਯੂਅਰ ਡਰੀਮ‘ ਵਰਗੀਆਂ ਟੈਗਲਾਈਨਜ ਨਾਲ ਹਫਤਾਵਾਰੀ ਲੀਡ 6 ਤੋਂ 60 ਤੱਕ ਵਧਾਉਣ ਦੇ ਯੋਗ ਹੋ ਗਏ ਅਤੇ ਜਲਦ ਹੀ ਸਾਡੀ ਲੀਡਸ ਵਿਚ 600 ਤੱਕ ਵਾਧਾ ਹੋਇਆ।”
5 ਜਨਵਰੀ 2021 ਨੂੰ ਮਾਨਯੋਗ ਵਿੱਤ ਮੰਤਰੀ, ਪੰਜਾਬ ਮਨਪ੍ਰੀਤ ਸਿੰਘ ਬਾਦਲ, ਮੁੱਖ ਸਕੱਤਰ, ਪੰਜਾਬ ਸਰਕਾਰ ਸ੍ਰੀਮਤੀ ਵਿਨੀ ਮਹਾਜਨ ਅਤੇ ਐਮਐਸਐਮਈਜ਼, ਸੀਨੀਅਰ ਅਫਸਰਸਾਹ, ਗੇਮ ਸੰਸਥਾਪਕ, ਜਲਿਾ ਪ੍ਰਸਾਸਨ ਲੁਧਿਆਣਾ, ਗੇਮ ਪੰਜਾਬ ਟਾਸਕਫੋਰਸ ਅਤੇ ਲੁਧਿਆਣਾ ਈਕੋਸਿਸਟਮ ਦੇ ਪ੍ਰਮੁੱਖ ਆਗੂ ਦੀ ਹਾਜਰੀ ਵਿੱਚ ਸਰਕਾਰੀ ਤੌਰ ‘ਤੇ ਆਰੰਭੇ ਇਸ ਪ੍ਰੋਗਰਾਮ ਨੇ ਪਹਿਲਾਂ ਹੀ ਆਪਣਾ ਇੱਕ ਤਿਹਾਈ ਉਦੇਸ਼ ਪੂਰਾ ਕਰ ਲਿਆ ਹੈ।
6 ਮਹੀਨਿਆਂ ਦੇ ਇਸ ਸੈਸਨਾਂ ਵਿੱਚ, ਇਹ ਪ੍ਰੋਗਰਾਮ ਭਾਰਤ ਦੇ ਬਿਹਤਰੀਨ ਸਿਖਲਾਈ ਦੇਣ ਵਾਲੇ ਅਤੇ ਅਭਿਆਸੀ, ਪੀਅਰ-ਟੂ-ਪੀਅਰ ਸਿਖਲਾਈ ਅਤੇ ‘3 ਸੀਜ਼‘ – ਗ੍ਰਾਹਕ, ਸਮਰੱਥਾ, ਅਤੇ ਨਕਦ ‘ਤੇ ਕੇਂਦ੍ਰਤ ਮੈਂਟਰਸ਼ਿਪ ਸਬੰਧੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਹੁਣ ਤੱਕ ਮੈਂਟੋਰਿੰਗ ਸੈਸਨਾਂ ਦੀ ਮੇਜਬਾਨੀ ਵਰਧਮਾਨ ਸਪੈਸਲ ਸਟੀਲਜ ਦੇ ਐਮਡੀ ਅਤੇ ਵਾਈਸ ਚੇਅਰਮੈਨ ਸਚਿਤ ਜੈਨ ਅਤੇ ਗੇਮ ਪੰਜਾਬ ਟਾਸਕਫੋਰਸ ਚੇਅਰ, ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਅਤੇ ਡੈਲ ਇੰਡੀਆ ਦੇ ਸਾਬਕਾ ਐਮਡੀ ਅਤੇ ਡੀਐਕਸਸੀ ਭਾਰਤ ਰੋਮੀ ਮਲਹੋਤਰਾ ਨੇ ਕੀਤੀ।
ਐਕਸੀਲੇਟਰ ਲੁਧਿਆਣਾ ਦੇ ਇਕ ਉਦਮੀ ਟੈਕਨੋਕਰੇਟ ਹੋਰੀਜੋਨਜ ਦੇ ਸੰਸਥਾਪਕ ਤਰਵਿੰਦਰ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ, “ਸੈਸਨਾਂ ਨੇ ਮੇਰੀ ਸੇਲਜ਼ ਟੀਮ ਨੂੰ ਨਵੀਂਆਂ ਸੰਭਾਵਨਾਵਾਂ ਦੇ ਨਾਲ ਮੁੱਲ ਦੀ ਪਛਾਣ ਅਤੇ ਮਾਤਰਾ ਨਿਰਧਾਰਤ ਸਬੰਧੀ ਸਿਖਲਾਈ ਦੇਣ ਵਿੱਚ ਮੇਰੀ ਸਹਾਇਤਾ ਕੀਤੀ। ਇਸ ਨਾਲ ਸਾਨੂੰ ਇਕ ਕਾਰੋਬਾਰ ਵਿਚ ਪ੍ਰਗਤੀ ਹਾਸਲ ਕਰਨ ਵਿਚ ਮਦਦ ਮਿਲੀ ਜੋ ਕਾਫੀ ਸਮੇਂ ਤੋਂ ਰੁਕਿਆ ਹੋਇਆ ਸੀ।”
ਵੈਲਬੌਂਡ ਇੰਡਸਟਰੀਜ ਦੇ ਸੰਸਥਾਪਕ ਦੀਪਜਯੋਤ ਸਿੰਘ ਸੇਠੀ ਨੇ ਆਪਣੇ ਕਾਰੋਬਾਰ ‘ਤੇ ਮੈਂਟੋਰਿੰਗ ਸੈਸਨਾਂ ਦੇ ਪ੍ਰਭਾਵਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ, “ਮੈਂਟੋਰਿੰਗ ਸੈਸਨਾਂ ਦੇ ਅਧਾਰ ‘ਤੇ, ਅਸੀਂ ਸੇਲਜ਼ ਅਤੇ ਪ੍ਰੋਡੱਕਸ਼ਨ ਵਿਭਾਗ ਨੂੰ ਵੱਖ ਕਰ ਦਿੱਤਾ ਜਿਸ ਨਾਲ ਸੇਲਜ਼ ਅਤੇ ਆਉਟਪੁੱਟ ਵਿਚ ਵਾਧਾ ਹੋਇਆ। ਅਸੀਂ ਡੀਲਰਾਂ ਨੂੰ ਉਨਾਂ ਨੂੰ ਵਿਕਰੀ ਵਧਾਉਣ ਲਈ ਪ੍ਰੇਰਿਤ ਕਰਨ ਲਈ ਇੱਕ ਨਵੀਂ ਪ੍ਰੋਤਸਾਹਨ ਸਕੀਮ ਵੀ ਸ਼ੁਰੂ ਕੀਤੀ ਜਿਸ ਵਿਚ ਦੇਰ ਨਾਲ ਅਦਾਇਗੀ ਕਰਨ ‘ਤੇ ਜ਼ੁਰਮਾਨੇ ਦੀ ਬਜਾਏ ਸਮੇਂ ਸਿਰ ਅਦਾਇਗੀ ਕਰਨ ‘ਤੇ ਪ੍ਰੋਤਸਾਹਨ ਦੇਣਾ ਸ਼ਾਮਲ ਹੈ। ਸ੍ਰੀ ਸਚਿਤ ਜੈਨ ਨਾਲ ਗੱਲਬਾਤ ਤੋਂ ਪ੍ਰੇਰਿਤ ਹੋ ਕੇ, ਉਨਾਂ ਨੇ ਵੈਲਬੌਂਡ ਇੰਡਸਟਰੀਜ ਵਿਖੇ ਸਵੈਚਲਿਤ ਪ੍ਰਕਿਰਿਆਵਾਂ ਵੀ ਸੁਰੂ ਕੀਤੀਆਂ ਤਾਂ ਜੋ ਉਨਾਂ ਦੇ ਉਤਪਾਦਨ ਨੂੰ ਵਧਾਇਆ ਜਾ ਸਕੇ।
ਉੱਦਮੀਆਂ ਦੀ ਸਫਲਤਾ ਬਾਰੇ ਬੋਲਦਿਆਂ ਉਦਯੋਗ ਅਤੇ ਵਣਜ ਅਤੇ ਸੂਚਨਾ ਤਕਨਾਲੋਜੀ ਵਿਭਾਗ ਦੇ ਪ੍ਰਮੁੱਖ ਸਕੱਤਰ ਆਲੋਕ ਸੇਖਰ (ਆਈ.ਏ.ਐੱਸ.) ਨੇ ਕਿਹਾ “ਪ੍ਰੋਗਰਾਮ ਨੇ ਪੂਰੇ ਲੁਧਿਆਣਾ ਵਿਚ ਵਧ ਰਹੇ ਕਾਰੋਬਾਰਾਂ ਤੋਂ 450+ ਅਰਜ਼ੀਆਂ ਪ੍ਰਾਪਤ ਕੀਤੀਆਂ ਸਨ ਅਤੇ ਸਖ਼ਤ ਚੋਣ ਪ੍ਰਕਿਰਿਆ ਤੋਂ ਬਾਅਦ ਐਕਸੀਲੇਟਰ ਲੁਧਿਆਣਾ ਪ੍ਰੋਗਰਾਮ ਦੇ ਪਹਿਲੇ ਸਮੂਹ ਵਿੱਚ ਹਿੱਸਾ ਲੈਣ ਲਈ 27 ਉੱਦਮੀਆਂ ਨੂੰ ਸੱਦਾ ਦਿੱਤਾ ਗਿਆ ਸੀ। ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਉੱਦਮੀਆਂ ਨੇ ਇੰਨੇ ਥੋੜੇ ਸਮੇਂ ਵਿਚ ਆਪਣੇ ਕਾਰੋਬਾਰ ਵਿਚ ਹੋਏ ਵਾਧੇ ਨੂੰ ਵੇਖਣਾ ਸ਼ੁਰੂ ਕਰ ਦਿੱਤਾ ਹੈ। ਪ੍ਰੋਗਰਾਮ 70% ਹਾਲੇ ਮੁਕੰਮਲ ਹੋਣਾ ਬਾਕੀ ਹੈ,ਸਾਰੇ ਭਾਗੀਦਾਰ ਉੱਦਮੀਆਂ ਦੇ ਵਾਧੇ ਦੀ ਬਹੁਤ ਸੰਭਾਵਨਾ ਹੈ ਅਤੇ ਲੁਧਿਆਣਾ ਨੂੰ ਪੰਜਾਬ ਦੀ ਉੱਦਮੀ ਰਾਜਧਾਨੀ ਵਿੱਚ ਬਦਲਣ ਲਈ ਕਾਫੀ ਥਾਂ ਹੈ। ”
ਐਕਸੀਲੇਟਰ ਲੁਧਿਆਣਾ ਵਿੱਚ ਗਾਹਕਾਂ ਲਈ ਵਰਕਸ਼ਾਪ, ਵੱਡੇ ਗਾਹਕਾਂ ਨਾਲ ਕੰਮ ਕਰਨ ਸਬੰਧੀ ਤਕਨੀਕਾਂ, ਇੱਕ ਸਰਗਰਮ ਟੀਮ ਬਣਾਉਣ ਅਤੇ ਕਾਰੋਬਾਰਾਂ ਲਈ ਅੰਤਰਰਾਸ਼ਟਰੀ ਸਹਿਯੋਗੀ ਸ਼ਾਮਲ ਹਨ। ਵਪਾਰ ਵਿਸਥਾਰ ‘ਤੇ ਜ਼ੋਰ ਦੇਣ ਨਾਲ ਨਾਲ ਉੱਦਮੀਆਂ ਨੂੰ ਆਪਣੀ ਮੌਜੂਦਾ ਕਾਰੋਬਾਰੀ ਹਕੀਕਤ ਨੂੰ ਸਮਝਣ ਲਈ 2-3 ਸਾਲ ਦੀ ਕਾਰੋਬਾਰੀ ਯੋਜਨਾ ਬਣਾਉਣ, ਹਾਇਰਿੰਗ ਪ੍ਰਕਿਰਿਆਵਾਂ ਰਾਹੀਂ ਸਿਖਲਾਈ ਅਤੇ ਸੰਸਥਾਵਾਂ ਵਿੱਚ ਨਵੇਂ ਲੋਕਾਂ ਨੂੰ ਸ਼ਾਮਲ ਕਰਨ ਦੀ ਲੋੜ ਹੈ।

Post Views: 34
  • Facebook
  • Twitter
  • WhatsApp
  • Telegram
  • Facebook Messenger
  • Copy Link
Tags: Going for Growth- Xcelerator Ludhiana Entrepreneurs Exhibit Significant Success
Previous Post

CAPTAIN AMARINDER SINGH HAS PROVEN TO BE REAL CAPTAIN OF PUNJAB WITH THUMPING VICTORY IN MC ELECTIONS: SUKHJINDER SINGH RANDHAWA

Next Post

Smart classrooms of government schools to get a face-lift, Rs. 12 crore released: Vijay Inder Singla

Next Post
ਸਕੂਲ ਵਾਹਨਾਂ ਦੀ ਸੂਬਾ ਪੱਧਰੀ ਜਾਂਚ ਦੌਰਾਨ 59 ਵਾਹਨ ਜਬਤ, 152 ਵਾਹਨਾਂ ਦੇ ਕੀਤੇ ਚਲਾਨ

Smart classrooms of government schools to get a face-lift, Rs. 12 crore released: Vijay Inder Singla

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .