ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ): ਨਗਰ ਨਿਗਮ ਦੇ ਮੇਅਰ ਦੇ ਵਾਰਡ ਨੰ: 42 ਦੇ ਅਧੀਨ ਆਉਂਦੀ ਗੁਰੂ ਨਾਨਕ ਗਲੀ ਨਜ਼ਦੀਕ: 2
ਨੰਬਰ ਡਿਵੀਜਨ ਦੇ ਨਿਵਾਸੀਆਂ ਵੱਲੋਂ ਨਗਰ ਨਿਗਮ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਜਿਨ੍ਹਾਂ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ
ਦੇ ਨਿਰਦੇਸ਼ਾਂ ’ਤੇ ਸਰਕਲ ਪ੍ਰਧਾਨ ਅਕਾਸ਼ ਸ਼ਰਮਾ ਬਾਕਸਰ ਨੇ ਕੀਤੀ। ਇਸ ਮੌਕੇ ਲੋਕਾਂ ਨੇ
ਦੱਸਿਆ ਕਿ ਉਨ੍ਹਾਂ ਦੀ ਗਲੀ ਪਿਛਲੇ ਕਾਫੀ ਸਮੇਂ ਤੋਂ ਪੁੱਟੀ ਸੀ ਪਰ ਕਾਫੀ ਸਮਾਂ ਬੀਤ
ਜਾਣ ਦੇ ਬਾਵਜੂਦ ਵੀ ਇਸ ਗਲੀ ਨੂੰ ਦੁਬਾਰਾ ਨਹੀਂ ਬਣਾਇਆ ਗਿਆ। ਜਿਸ ਦੇ ਕਾਰਨ ਇਥੇ ਲੋਕ
ਨਰਕ ਭਰਿਆ ਜੀਵਨ ਜਿਉਣ ਲਈ ਮਜਬੂਰ ਹਨ। ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਨਗਰ
ਨਿਗਮ ਸਾਰੀਆਂ ਗਲੀਆਂ ਪਿਛਲੇ 4 ਮਹੀਨੇ ਤੋਂ ਪੱਟਕੇ ਬਣਾਉਣੀਆਂ ਭੁੱਲ ਗਈ ਹੈ। ਸਾਨੂੰ
ਨਰਕ ਭਰੀ ਜਿੰਦਗੀ ਜਿਉਣੀ ਪੈ ਰਹੀ ਹੈ। ਮੁੱਹਲਾ ਨਿਵਾਸੀਆਂ ਨੇ ਕਿਹਾ ਕਿ ਮੇਅਰ ਸਾਹਿਬ
ਦਾ ਆਪਣਾ ਵਾਰਡ ਹੋਣਦੇ ਬਾਵਜੂਦ ਮੁਹੱਲਾ ਮੁੱਢਲੀ ਸਹੂਲਤਾ ਤੋਂ ਵਾਂਝੇ ਹਨ। ਕਈ ਵਾਰ
ਕਹਿਣ ਦੇ ਬਾਵਜੂਦ ਸਾਡੀ ਕੋਈ ਸੁਣਵਾਈ ਨਹੀ ਹੋ ਰਹੀ।ਮੁੱਹਲਾ ਨਿਵਾਸੀਆਂ ਨੂੰ ਬਹੁਤ ਹੀ
ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਲ ਪ੍ਰਧਾਨ ਅਕਾਸ਼ ਬਾਕਸਰ ਨੇ ਕਿਹਾ ਕਿ
ਉਹ ਇਲਾਕੇ ਦੇ ਲੋਕਾਂ ਦੇ ਨਾਲ ਹਨ। ਜਿਥੇ ਇੱਕ ਪਾਸੇ ਸ਼ਹਿਰ ਵਿਚ ਕਈ ਸੋ ਕਰੋੜ ਰੁਪਏ
ਖਰਚ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਤਾਂ ਦੂਜੇ ਪਾਸੇ ਖੁਦ ਮੇਅਰ ਦੇ ਵਾਰਡ ਵਿਚ
ਲੋਕਾਂ ਦਾ ਇਹ ਹਾਲ ਹੈ। ਇਸ ਮੋਕੇ ਗੁਰਸ਼ਰਨ ਸਿੰਘ, ਜਸਪਾਲ ਸਿੰਘ, ਮਹਿੰਦਰ ਸਿੰਘ,
ਗੁਰਕਿਰਤ ਸਿੰਘ, ਹਰਮਨਜੋਤ ਸਿੰਘ, ਗੁਰਦਿਆਲ ਸਿੰਘ, ਬਖਸ਼ੀਸ਼ ਸਿੰਘ, ਰਮਨਦੀਪ ਕੌਰ,
ਸੁਖਵਿੰਦਰ ਕੋਰ, ਸੁਮਣਾ ਰਾਣੀ, ਤੁਲਸੀ ਦੇਵੀ, ਭੋਲਾ ਸੇਠੀ, ਅਮਰਜੀਤ ਸਿੰਘ, ਅਰਵਿੰਦਰ
ਸਿੰਘ ਮੋਨੂੰ, ਤਰਨਜੀਤ ਸਿੰਘ, ਰੋਨਕ ਸਿੰਘ, ਪ੍ਰੀਤਕਰਨ ਸਿੰਘ, ਦਮਨ ਚੋਪੜਾ, ਰਾਜ
ਰਾਣੀ, ਸ਼ੁਭਾਸ ਚੰਦਰ, ਮੋਹਨ ਪ੍ਰਜਾਪਤ, ਵਿਜੈ ਰਾਜੌਰੀ, ਵਿੱਕੀ, ਨਵਨੀਤ ਵਾਲਿਆਂ
ਇੰਚਾਰਜ ਵਾਰਡ ਨੰ 42, ਮਹੀਪਾਲ ਸਿੰਘ, ਬਿੰਦਰ ਸਿੰਘ ਨਿੱਕੂ, ਦੀਪ ਰਾਜਪੂਤ, ਅਮੀਤ
ਸ਼ਰਮਾ, ਭੁਪਿੰਦਰ ਕੁਮਾਰ, ਰਾਜਿਵ ਵਰਮਾ, ਅਮਨ ਸ਼ਰਮਾ, ਅਨੀਲ ਸ਼ਰਮਾ, ਸੰਜੀਵ ਸ਼ਰਮਾ
ਡਿੰਪੀ, ਅੰਕੂਸ ਸ਼ਰਮਾ, ਯੋਗੇਸ ਕੁਮਾਰ, ਪ੍ਰਿੰਸ ਸ਼ਰਮਾ, ਬੰਟੀ, ਕਰਨ ਸ਼ਰਮਾ, ਸੋਨੂੰ
ਰੋਕਸੀ, ਹਰਮਨ ਸੰਧੂ, ਪਾਰਸ, ਪ੍ਰਿੰਸ਼, ਉਦੇ, ਸਿਮਰਨ, ਸ਼ਿਵਾਂ ਸ਼ਰਮਾ, ਪ੍ਰੀਤਕਰਨ ਆਦਿ
ਵਿਸ਼ੇਸ਼ ਤੌਰ ਤੇ ਹਾਜਰ ਸਨ।

