(ਪ੍ਰੈਸ ਕੀ ਤਾਕਤ ਬਿਊਰੋ): ਕੋਆਰਡੀਨੇਸ਼ਨ ਕਮੇਟੀ ਆਫ ਗੌਰਮਿੰਟ ਐਡ ਐਮ ਸੀ ੲਿਂਪਲਾੲੀਜ ਐਡ ਵਰਕਰਜ ਯੂ ਟੀ ਚੰਡੀਗੜ੍ਹ ਦੇ ਮੁਲਾਜਮਾਂ ਵੱਲੋਂ ਅੱਜ ਸੈਕਟਰ 32 ਵਿੱਖੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਕੈਂਡਲ ਮਾਰਚ ਕਰਕੇ ਸ਼ਹੀਦ ਹੋਏ ਕਿਸਾਨਾਂ ਨੂੰ ਸਰਧਾਂਜਲੀ ਭੇਟ ਕੀਤੀ। ਕੈਂਡਲ ਮਾਰਚ ਵਿੱਚ ਵੱਖ ਵੱਖ ਅਦਾਰਿਆਂ ਦੇ ਮੁਲਾਜਮ ਆਗੂਆਂ ਨੇ ਭਾਗ ਲਿਆ। ਕੈਂਡਲ ਮਾਰਚ ਨੂੰ ਸੰਬੋਧਨ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਪ੍ਧਾਨ ਸਤਿੰਦਰ ਸਿੰਘ , ਜਨਰਲ ਸਕੱਤਰ ਰਾਕੇਸ਼ ਕੁਮਾਰ ਤੇ ਚੇਅਰਮੈਨ ਅਨਿਲ ਕੁਮਾਰ ਨੇ ਕੇਂਦਰ ਸਰਕਾਰ ਦੀ ਕਿਸਾਨ ਅਤੇ ਮੁਲਾਜਮ ਵਿਰੋਧੀ ਨੀਤੀਆਂ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਦੇਸ਼ ਦਾ ਅੰਨਦਾਤਾ ਅੱਜ ਅਪਣੇ ਹੱਕਾਂ ਅਤੇ ਦੇਸ਼ ਨੂੰ ਰਜਵਾੜਾਸ਼ਾਹੀ ਤੋਂ ਬਚਾਉਣ ਦੀ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਸਾਨ ਅੰਦੋਲਨ ਦੀ ਹਮਾੲੀਤ ਕਰਦਿਆ਼ ਕਿਹਾ ਕਿ ਸਮੁੱਚਾ ਦੇਸ਼ ਕਿਸਾਨਾਂ ਦੇ ਨਾਲ ਖੜਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕਿਸਾਨ ਮਾਰੂ ਤਿੰਨੋ ਕਾਨੂੰਨ ਜਲਦੀ ਰੱਦ ਕਰੇ। ੲਿਸ ਕੈਂਡਲ ਮਾਰਚ ਨੂੰ ਕੋਆਰਡੀਨੇਸ਼ਨ ਕਮੇਟੀ ਦੇ ਪ੍ਧਾਨ ਸਤਿੰਦਰ ਸਿੰਘ ਤੇ ਜਨਰਲ ਸਕੱਤਰ ਰਾਕੇਸ਼ ਕੁਮਾਰ ਤੋਂ ੲਿਲਾਵਾ ਦਵਿੰਦਰ ਸਿੰਘ,ਗੁਰਮੇਲ ਸਿੰਘ ਦਾਰਾ, ਕਰਮਜੀਤ ਸਿੰਘ, ਦਲਜੀਤ ਸਿੰਘ, ਕਿਸ਼ੋਰੀ ਲਾਲ,ਰਜਿੰਦਰ ਕੁਮਾਰ, ਮਾਮਰਾਜ,ਰਾਜੇਸ਼ ਕੁਮਾਰ,ਸੀਤਲ ਸਿੰਘ ਸੈਣੀ, , ਚਰਨਜੀਤ ਸਿੰਘ,ਰਘਬੀਰ ਸਿੰਘ, ਸੁਰੇਸ਼ ਕੁਮਾਰ,ਕਮਲ ਕਲਿਆਣ, ਰਾਹੁਲ ਵੈਦ, ਨਰੇਸ਼ ਕੁਮਾਰ, ਸ਼ੀਸਪਾਲ,ਕਰਮਜੀਤ ਸਿੰਘ ਵਰਿੰਦਰ ਸਿੰਘ ਦਾਲਮ,ਦਵਿੰਦਰ ਰਾਣਾ ਰਾਮਫਲ, , ਮਾੲੀਕਲ, ਵਿਕਰਮ, ਰਾਮਵੀਰ, ਵਿਸ਼ਾਲ ਚੌਹਾਨ, ਸੁਖਵਿੰਦਰ ਸਿੰਘ ਬਦਾਮ ਸਿੰਘ, ਛੋਟੇ ਲਾਲ, ਰਜਿੰਦਰ ਸਿੰਘ,ਆਦਿ ਨੇ ਸੰਬੋਧਨ ਕਰਦਿਆਂ ਯੂ ਟੀ ਪ੍ਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਡੀ ਸੀ ਰੇਟਾਂ ਵਿੱਚ ਵਾਧਾ ਨਾ ਕੀਤਾ ਤਾਂ ਯੂ ਟੀ ਮੁਲਾਜਮ 30 ਦਸੰਬਰ ਨੂੰ ਡੀ ਸੀ ਦਫਤਰ ਅੱਗੇ ਪ੍ਦਰਸ਼ਨ ਕਰਨਗੇ।

