ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ।
ਪਟਿਆਲਾ : ਪਟਿਆਲਾ ਪੁਲਿਸ ਵੱਲੋਂ ਅੱਜ ਜਾਂਚ ਮੁਕੰਮਲ ਹੋ ਚੁੱਕੇ ਮੁਕੱਦਮਿਆਂ ਦੇ ਚਲਾਨ ਤਿਆਰ ਕਰਕੇ ਵੱਖ-ਵੱਖ ਅਦਾਲਤਾਂ ‘ਚ ਪੇਸ਼ ਕਰਨ ਲਈ ਪੁਲਿਸ ਲਾਇਨ ਵਿਖੇ ਦੂਸਰਾ ਚਲਾਨ ਮੇਲਾ ਲਗਾਇਆ ਗਿਆ। ਐਸ.ਐਸ.ਪੀ. ਸ੍ਰੀ ਵਿਕਰਮਜੀਤ ਦੁੱਗਲ ਦੀ ਅਗਵਾਈ ਹੇਠ ਲਗਾਏ ਗਏ ਇਸ ਚਲਾਨ ਮੇਲੇ ‘ਚ ਜ਼ਿਲ੍ਹੇ ਦੇ ਸਾਰੇ ਪੁਲਿਸ ਗਜਿਟਡ ਅਫ਼ਸਰ, ਸਮੂਹ ਥਾਣਿਆਂ ਦੇ ਮੁੱਖ ਅਫ਼ਸਰ ਤੇ ਤਫ਼ਤੀਸ਼ੀ ਅਫ਼ਸਰਾਂ ਨੇ ਹਿੱਸਾ ਲਿਆ।
ਐਸ.ਪੀ. ਪੀ.ਬੀ.ਆਈ. ਅਤੇ ਸੁਰੱਖਿਆ ਪਟਿਆਲਾ ਡਾ. ਸਿਮਰਤ ਕੌਰ ਅਤੇ ਐਸ.ਪੀ. ਇਨਵੈਸਟੀਗੇਸ਼ਨ ਸ. ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਇੱਥੇ ਅੱਜ ਕੁਲ 286 ਚਲਾਨ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਮੂਹ ਮੁੱਖ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਨ੍ਹਾਂ ਕੇਸਾਂ ਦੇ ਤਿਆਰ ਚਲਾਨ ਚੈਕ ਕਰਵਾ ਕੇ ਇੱਕ ਹਫ਼ਤੇ ਦੇ ਅੰਦਰ-ਅੰਦਰ ਸਬੰਧਤ ਅਦਾਲਤਾਂ ‘ਚ ਪੇਸ਼ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚਲਾਨਾਂ ‘ਚ ਸਰਕਲ ਸਿਟੀ 1 ਪਟਿਆਲਾ ਦੇ 13, ਸਰਕਲ ਸਿਟੀ 2 ਪਟਿਆਲਾ ਦੇ 55, ਸਰਕਲ ਦਿਹਾਤੀ ਪਟਿਆਲਾ ਦੇ 45, ਸਰਕਲ ਨਾਭਾ ਦੇ 35, ਸਰਕਲ ਸਮਾਣਾ ਦੇ 31, ਸਰਕਲ ਪਾਤੜਾਂ ਦੇ 35, ਸਰਕਲ ਰਾਜਪੁਰਾ 44, ਸਰਕਲ ਘਨੌਰ ਦੇ 25 ਅਤੇ ਮਹਿਲਾ ਥਾਣਾ ਪਟਿਆਲਾ ਦੇ 03 ਚਲਾਨ ਤਿਆਰ ਕੀਤੇ ਗਏ ਹਨ।
ਫੋਟੋ ਕੈਪਸ਼ਨ- ਪਟਿਆਲਾ ਪੁਲਿਸ ਵੱਲੋਂ ਪੁਲਿਸ ਲਾਇਨ ਵਿਖੇ ਲਗਾਏ ਗਏ ਚਲਾਨ ਮੇਲੇ ਦੀਆਂ ਤਸਵੀਰਾਂ।
