Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
ਕਾਂਗਰਸ ਪਾਰਟੀ ਨੂੰ ਆਪਣੀ ਮਜ਼ਬੂਤੀ ਲਈ ਨੌਜਵਾਨਾਂ ਅਤੇ ਬਜ਼ੁਰਗ ਨੇਤਾਵਾਂ ਨੂੰ ਇੱਕਜੁਟ ਕਰਕੇ ਸੱਤਾ ਪ੍ਰਾਪਤੀ ਲਈ ਸੰਘਰਸ਼ ਕਰਨ ਦੀ ਲੋੜ – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6131
  • Login
Sunday, March 15, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home INDIA

ਕਾਂਗਰਸ ਪਾਰਟੀ ਨੂੰ ਆਪਣੀ ਮਜ਼ਬੂਤੀ ਲਈ ਨੌਜਵਾਨਾਂ ਅਤੇ ਬਜ਼ੁਰਗ ਨੇਤਾਵਾਂ ਨੂੰ ਇੱਕਜੁਟ ਕਰਕੇ ਸੱਤਾ ਪ੍ਰਾਪਤੀ ਲਈ ਸੰਘਰਸ਼ ਕਰਨ ਦੀ ਲੋੜ

Subash Bharti by Subash Bharti
July 21, 2020
in INDIA
0
ਕਾਂਗਰਸ ਪਾਰਟੀ ਨੂੰ ਆਪਣੀ ਮਜ਼ਬੂਤੀ ਲਈ ਨੌਜਵਾਨਾਂ ਅਤੇ ਬਜ਼ੁਰਗ ਨੇਤਾਵਾਂ ਨੂੰ ਇੱਕਜੁਟ ਕਰਕੇ ਸੱਤਾ ਪ੍ਰਾਪਤੀ ਲਈ ਸੰਘਰਸ਼ ਕਰਨ ਦੀ ਲੋੜ

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link
ਸੁਭਾਸ਼ ਭਾਰਤੀ (ਅਡੀਟਰ ਇਨ ਚੀਫ, ਪ੍ਰੈਸ ਕੀ ਤਾਕਤ)

ਕਾਂਗਰਸ ਪਾਰਟੀ ਨੌਜਵਾਨ ਅਗਵਾਈ ਨੂੰ ਅਣਦੇਖਾ ਕਰਕੇ ਬਜ਼ੁਰਗ ਨੇਤਾਵਾਂ ਨੂੰ ਅੱਗੇ ਲਿਆਉਣ ਕਾਰਨ ਆਪਣੇ ਅੰਦਰੂਨੀ ਇਕ ਜ਼ਿਕਰਯੋਗ ਸੱਤਾ ਲਈ ਰੱਸਾਕਸ਼ੀ ਵਿੱਚ ਉਲਝੀ ਹੋਈ ਹੈ। ਦੇਸ਼ ਦੀ ਸਭ ਤੋਂ ਪੁਰਾਣੀ ਇਸ ਪਾਰਟੀ ਨੂੰ ਇਹ ਸਾਰੀਆਂ ਗੱਲਾਂ ਮਹਿੰਗੀਆਂ ਪੈ ਰਹੀਆਂ ਹਨ। ਕਾਂਗਰਸ ਲੱਗਭਗ ਫਟ ਚੁੱਕੀ ਹੈ। ਇਸ ਨੇ ਮੱਧ ਪ੍ਰਦੇਸ਼ ਵਰਗੇ ਵੱਡੇ ਸੂਬੇ ਨੂੰ ਕੁਝ ਹੀ ਹਫਤੇ ਪਹਿਲਾਂ ਗੁਆ ਦਿੱਤਾ ਅਤੇ ਹੁਣ ਦੂਜੇ ਵੱਡੇ ਸੂਬੇ ਰਾਜਸਥਾਨ ਨੂੰ ਵੀ ਗੁਆਉਣ ਦੀ ਪ੍ਰਕਿਿਰਆ ਵਿੱਚ ਹੈ। ਹਾਲਾਂਕਿ ਅਸ਼ੋਕ ਗਹਿਲੋਤ ਦੀ ਸਰਕਾਰ ਮੌਜੂਦਾ ਸੰਕਟ ਤੋਂ ਸੰਭਲ ਗਈ ਹੈ। ਫਿਰ ਵੀ ਖਤਰੇ ਵਾਲੀ ਤਲਵਾਰ ਸਦਨ ’ਚ ਟੁੱਟੇ-ਫੁੱਟੇ ਬਹੁਮਤ ਦੇ ਉੱਪਰ ਲਟਕ ਰਹੀ ਹੈ।
ਰਾਜਸਥਾਨ ’ਚ ਮੌਜੂਦਾ ਸਿਆਸੀ ਸੰਕਟ ਸਿਰਫ ਇਕ ਲੱਛਣ ਵਾਂਗ ਹੈ। ਜੇ ਕੋਈ ਇਕ ਵੱਡੇ ਪਰਦੇ ’ਤੇ ਦੇਖੇ ਤਾਂ ਕਾਂਗਰਸ ਪਾਰਟੀ ਖੁਦ ਨੂੰ ਸੱਤਾ ਦੀ ਖਿੱਚ-ਧੂਹ, ਜੋ ਸੀਨੀਅਰ ਨੇਤਾਵਾਂ ਅਤੇ ਨੌਜਵਾਨਾਂ ਵਿਚਾਲੇ ਚੱਲ ਰਹੇ ਕਲੇਸ਼ ਦੇ ਕਾਰਨ ਤਬਾਹ ਹੋ ਰਹੀ ਹੈ। ਹੁਕਮ ਨੂੰ ਮੰਨਣ ਦੇ ਉਲਟ ਕਾਂਗਰਸ ਹਾਈਕਮਾਨ ਨੇ ਪਹਿਲਾਂ ਤੋਂ ਹੀ ਕਮਜ਼ੋਰ ਪੈ ਚੁੱਕੀ ਪਾਰਟੀ ਨੂੰ ਹੋਰ ਡੁੱਬਣ ਦਿੱਤਾ। ਲਗਾਤਾਰ ਦੋ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਕਾਂਗਰਸ ਨੇ ਇਸ ਤੋਂ ਉੱਭਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਇਸ ’ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਪਹਿਲਾਂ ਜਯੋਤਿਰਦਿੱਤਿਆ ਸਿੰਧੀਆ ਅਤੇ ਬਾਅਦ ’ਚ ਸਚਿਨ ਪਾਇਲਟ ਵਰਗੇ ਨੌਜਵਾਨ ਨੇਤਾ ਕਿਤੇ ਹੋਰ ਹਰੀ-ਭਰੀ ਚਾਰਾਗਾਹ ਵੱਲ ਦੇਖ ਰਹੇ ਹਨ।

ਪੁਰਾਣੇ ਨੇਤਾ ਰਾਹੁਲ ਦੇ ਨਵੇਂ ਵਿਚਾਰਾਂ ਦਾ ਕਰ ਰਹੇ ਹਨ ਵਿਰੋਧ
ਹਾਲਾਂਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 2017 ’ਚ ਆਪਣੇ ਬੇਟੇ ਰਾਹੁਲ ਗਾਂਧੀ ਦਾ ਪਾਰਟੀ ਪ੍ਰਧਾਨ ਦੇ ਤੌਰ ’ਤੇ ਰਾਜ ਤਿਲਕ ਕਰਵਾਉਣ ’ਚ ਸਫਲ ਹੋਈ ਸੀ ਪਰ ਉਨ੍ਹਾਂ ਨੇ ਇਕ ਸਮਤਲ ਬਦਲਾਅ ’ਤੇ ਧਿਆਨ ਨਹੀਂ ਦਿੱਤਾ। ਇਹ ਇਕ ਵੱਡੀ ਗਲਤੀ ਸੀ, ਜੋ ਹੁਣ ਸੱਤਾ ਲਈ ਖਿੱਚ-ਧੂਹ ਦੇ ਧਰਾਤਲ ’ਤੇ ਖੜ੍ਹੀ ਹੈ। ਰਾਹੁਲ ਗਾਂਧੀ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਧਾਕੜ ਨੇਤਾਵਾਂ ਦੇ ਨਾਲ ਫਿੱਟ ਨਹੀਂ ਹਨ ਅਤੇ ਪੁਰਾਣੇ ਧਾਕੜ ਰਾਹੁਲ ਦੇ ਨਵੇਂ ਵਿਚਾਰਾਂ ਦਾ ਵਿਰੋਧ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਪਾਰਟੀ ’ਚ ਪਹਿਲਾਂ ਵਾਲੀ ਸਥਿਤੀ ਬਣੀ ਰਹੇ।
ਤ੍ਰਾਸਦੀ ਦੇਖੋ ਕਿ ਕਾਂਗਰਸ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਦੋ ਵੱਡੇ ਸੂਬਿਆਂ ਨੂੰ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਪਕੜ ’ਚ ਰੱਖਣ ’ਚ ਸਫਲ ਨਹੀਂ ਹੋ ਸਕੀ। ਪਿਛਲੇ ਦੋ ਵਰ੍ਹਿਆਂ ਦੌਰਾਨ ਕਾਂਗਰਸ ਲੀਡਰਸ਼ਿਪ ਨੇ ਅੰਦਰ ਹੀ ਅੰਦਰ ਚੱਲ ਰਹੇ ਸੰਕਟ ਨੂੰ ਨਹੀਂ ਦੇਖਿਆ। ਰਾਜਸਥਾਨ ’ਚ ਸਚਿਨ ਅਤੇ ਮੱਧ ਪ੍ਰਦੇਸ਼ ’ਚ ਸਿੰਧੀਆ ਨੂੰ ਉੱਚ ਅਹੁਦੇ ਦੇਣ ਤੋਂ ਨਾਂਹ ਕੀਤੀ ਗਈ। ਉਨ੍ਹਾਂ ਦੀ ਜਗ੍ਹਾ ’ਤੇ ਅਸ਼ੋਕ ਗਹਿਲੋਤ ਅਤੇ ਕਮਲਨਾਥ ਵਰਗੇ ਪੁਰਾਣੇ ਧਾਕੜਾਂ ’ਤੇ ਭਰੋਸਾ ਜਤਾਇਆ। ਹਾਈਕਮਾਨ ਨੇ ਸੱਤਾ ਲਈ ਸੰਘਰਸ਼ ’ਤੇ ਆਪਣਾ ਧਿਆਨ ਨਹੀਂ ਦਿੱਤਾ।
ਜਿਥੋਂ ਤਕ ਚੋਣ ਸਫਲਤਾ ਦਾ ਸਵਾਲ ਹੈ ਕਾਂਗਰਸ ਪਿਛਲੇ ਕਈ ਦਹਾਕਿਆਂ ਤੋਂ ਯੂ. ਪੀ. (1989 ਤੋਂ ਲੈ ਕੇ), ਪੱਛਮੀ ਬੰਗਾਲ (1970 ਤੋਂ ਲੈ ਕੇ), ਤਾਮਿਲਨਾਡੂ (1977 ਤੋਂ ਲੈ ਕੇ), ਗੁਜਰਾਤ (1985 ਤੋਂ ਲੈ ਕੇ) ਅਤੇ ਓਡਿਸ਼ਾ (2000 ਤੋਂ ਲੈ ਕੇ) ’ਚ ਸੱਤਾ ਵਿੱਚ ਨਹੀਂ ਰਹੀ। ਇਥੋਂ ਤਕ ਕਿ ਪੂਰਬ-ਉੱਤਰ ’ਚ ਕਾਂਗਰਸ ਨੇ ਆਪਣਾ ਦਬਦਬਾ ਗੁਆ ਦਿੱਤਾ। ਇਸ ਗਿਰਾਵਟ ਦੇ ਬਾਵਜੂਦ ਕਾਂਗਰਸ ਨੇ 2019 ’ਚ 11 ਕਰੋੜ ਵੋਟਾਂ ਹਾਸਲ ਕੀਤੀਆਂ। ਭਾਜਪਾ ਨੂੰ ਬਾਹਰ ਰੱਖਣ ਲਈ ਕਾਂਗਰਸ ਨੂੰ ਇਕਜੁੱਟ ਹੋਣ ਦੀ ਲੋੜ ਹੈ ਅਤੇ ਉਸ ਨੂੰ ਨਵੇਂ ਚੰਗੇ ਸਹਿਯੋਗੀਆਂ ਦੀ ਭਾਲ ਕਰਨੀ ਚਾਹੀਦੀ ਹੈ। ਜ਼ਮੀਨੀ ਪੱਧਰ ’ਤੇ ਉਸ ਨੂੰ ਆਪਣੀ ਪਕੜ ਮਜ਼ਬੂਤ ਬਣਾਉਣੀ ਪਵੇਗੀ ਅਤੇ ਇਕ ਨਵਾਂ ਅਧਿਆਏ ਲਿਖਣਾ ਪਵੇਗਾ।

ਪਰ ਪਾਰਟੀ ਤਾਂ ਕੇਵਲ ਗਾਂਧੀ ਪਰਿਵਾਰ ਦੇ ਨਾਲ ਹੀ ਜੁੜੀ ਰਹੀ
ਸਿਖਰ ’ਤੇ ਕਾਂਗਰਸ ਪਾਰਟੀ ’ਚ ਕੋਈ ਸਥਾਨ ਨਹੀਂ ਹੈ। ਕਾਂਗਰਸੀ ਕਾਰਕੁੰਨ ਅੰਤਰਿਮ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਵੀ ਉਲਝਣ ’ਚ ਰਹਿੰਦੇ ਹਨ। ਪਿਛਲੇ ਸਾਲ ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਸੋਨੀਆ ਗਾਂਧੀ ਨੇ ਅੰਤਰਿਮ ਪ੍ਰਧਾਨ ਦੇ ਤੌਰ ’ਤੇ ਅਹੁਦਾ ਸੰਭਾਲਿਆ ਸੀ। ਇਥੇ ਕੁਝ ਅਜਿਹਾ ਸੋਚਣ ਵਾਲੇ ਲੋਕ ਵੀ ਹਨ, ਜਿਨ੍ਹਾਂ ਦਾ ਮੰਨਣਾ ਹੈ ਕਿ ਪਾਰਟੀ ’ਚ ਗੈਰ-ਗਾਂਧੀ ਪ੍ਰਧਾਨ ਹੋਣਾ ਚਾਹੀਦਾ ਹੈ ਪਰ ਪਾਰਟੀ ਤਾਂ ਗਾਂਧੀਆਂ ਦੇ ਨਾਲ ਹੀ ਜੁੜ-ਜੁੜ ਕੇ ਬੈਠੀ ਹੈ।

ਭਾਜਪਾ ਅਹੁਦਿਆਂ ਦੇ ਨਾਂ ’ਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਲੁਭਾ ਰਹੀ ਹੈ
ਇਸ ਸੰਬੰਧ ’ਚ ਮੌਜੂਦਾ ਸੱਤਾ ਸੰਘਰਸ਼ ਨੂੰ ਦੇਖਣਾ ਚਾਹੀਦਾ ਹੈ। ਪੁਰਾਣੇ ਦਿੱਗਜ ਉਤਸ਼ਾਹੀ ਨੌਜਵਾਨਾਂ ਨੂੰ ਲੈ ਕੇ ਅੱਖਾਂ ਦਿਖਾਉਂਦੇ ਹਨ, ਜਦਕਿ ਸਚਿਨ ਅਤੇ ਜਯੋਤਿਰਾਦਿੱਤਿਆ ਵਰਗੇ ਨੌਜਵਾਨ ਨੇਤਾ ਬੇਤਾਬ ਨਜ਼ਰ ਆ ਰਹੇ ਹਨ। ਹਾਲਾਂਕਿ ਦੋ ਨੇੜਲੇ ਦੋਸਤਾਂ ਸਿੰਧੀਆ ਅਤੇ ਪਾਇਲਟ ਦੀ ਬਗਾਵਤ ਤੋਂ ਬਾਅਦ ‘ਟੀਮ ਰਾਹੁਲ’ ਵੀ ਟੁੱਟ ਰਹੀ ਹੈ। ਮਿਿਲੰਦ ਦੇਵੜਾ ਅਤੇ ਜਿਿਤਨ ਪ੍ਰਸਾਦ ਨੂੰ ਬਾਹਰ ਕੱਢਣ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ। ਇਥੇ ਭਾਜਪਾ ਦੀ ਰਣਨੀਤੀ ਦੂਜੀਆਂ ਪਾਰਟੀਆਂ ਦੇ ਵੱਡੇ ਨੇਤਾਵਾਂ ਨੂੰ ਦਰਾਮਦ ਕਰਨ ਦੀ ਹੈ, ਤਾਂ ਕਿ ਆਪਣੇ ਮੁਕਾਬਲੇਬਾਜ਼ਾਂ ਨੂੰ ਕਮਜ਼ੋਰ ਕੀਤਾ ਜਾ ਸਕੇ। ਭਾਜਪਾ ਅਹੁਦਿਆਂ ਦੇ ਨਾਂ ’ਤੇ ਉਨ੍ਹਾਂ ਨੂੰ ਲੁਭਾ ਰਹੀ ਹੈ।

ਨਾ ਕੋਈ ਦਿਸ਼ਾ ਹੈ ਅਤੇ ਨਾ ਹੀ ਰਣਨੀਤੀ
ਇਥੇ ਜ਼ਰੂਰਤ ਇਸ ਗੱਲ ਦੀ ਹੈ ਕਿ ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕੀਤਾ ਜਾਵੇ। ਕੁਝ ਪਿੰਡਾਂ ’ਚ ਕਾਂਗਰਸ ਪਾਰਟੀ ਅਜੇ ਵੀ ਜਿਊਂਦੀ ਹੈ ਅਤੇ ਪਾਰਟੀ ’ਚ ਅਜਿਹੀਆਂ ਬਹੁਤ ਸਾਰੀਆਂ ਪ੍ਰਤਿਭਾਵਾਂ ਹਨ, ਜੋ ਇਸ ਨੂੰ ਮੁੜ ਖੜ੍ਹੀ ਕਰ ਸਕਦੀਆਂ ਹਨ ਪਰ ਇਥੇ ਨਾ ਤਾਂ ਕੋਈ ਦਿਸ਼ਾ ਹੈ ਅਤੇ ਨਾ ਹੀ ਰਣਨੀਤੀ। ਜੋ ਲੋਕ ਕਾਂਗਰਸ ’ਚ ਆਉਂਦੇ ਹਨ, ਉਹ ਪਾਰਟੀ ’ਚ ਅਹੁਦਿਆਂ ਨੂੰ ਪਾਉਣ ਲਈ ਉਤਸੁਕ ਰਹਿੰਦੇ ਹਨ। ਫਿਰ ਭਾਵੇਂ ਉਹ ਮਰਦ ਹੋਣ ਜਾਂ ਔਰਤਾਂ। ਮੈਂਬਰਸ਼ਿਪ ਘਟ ਰਹੀ ਹੈ ਅਤੇ ਨਵੇਂ ਮੈਂਬਰਾਂ ਨੂੰ ਆਕਰਸ਼ਿਤ ਕਰਨ ਲਈ ਕੋਈ ਮੁਹਿੰਮ ਨਹੀਂ ਚਲਾਈ ਜਾ ਰਹੀ। ਪਾਰਟੀ ਕੋਲ ਪਹਿਲਾਂ ਇਕ ਪ੍ਰਤੀਬੱਧਤਾ ਸੀ ਪਰ ਅੱਜ ਸੱਤਾ ਹੈ, ਜੋ ਮੈਂਬਰਾਂ ਨੂੰ ਲੁਭਾਉਂਦੀ ਹੈ। ਕਾਂਗਰਸ ਦੁਚਿੱਤੀ ਵਿੱਚ ਹੈ।
ਇਹ ਪਹਿਲੀ ਵਾਰ ਨਹੀਂ ਹੈ ਕਿ ਕਾਂਗਰਸ ਪਾਰਟੀ ਸੱਤਾ ਨੂੰ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੀ ਹੈ। ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 60 ਦੇ ਦਹਾਕੇ ਦੇ ਆਖਰੀ ਦਿਨਾਂ ਦੌਰਾਨ ਆਪਣੇ ਵਿਰੁੱਧ ਚੱਲਣ ਵਾਲੇ ਸ਼ਕਤੀਸ਼ਾਲੀ ਸਿੰਡੀਕੇਟ ਤੋਂ ਸੱਤਾ ਖੋਹੀ ਸੀ। ਹਰੇਕ ਪਾਰਟੀ ਪ੍ਰਧਾਨ ਜਾਂ ਪ੍ਰਧਾਨ ਮੰਤਰੀ ਆਪਣੇ ਵਫਾਦਾਰਾਂ ਨੂੰ ਚਾਹੁੰਦਾ ਹੈ ਅਤੇ ਇਹ ਪੀੜ੍ਹੀਗਤ ਪਾਰੀ ਮੁਸ਼ਕਿਲਾਂ ਪੈਦਾ ਕਰ ਰਹੀ ਹੈ।

ਅੱਜ ਉਹੀ ਸੋਨੀਆ ਗਾਂਧੀ ਮਜਬੂਰ ਹੈ
ਬਦਕਿਸਮਤੀ ਨਾਲ ਹੁਣ ਕਾਂਗਰਸ ਸੱਤਾ ’ਚ ਨਹੀਂ ਹੈ। ਸੋਨੀਆ ਗਾਂਧੀ ਨੇ 1998 ’ਚ ਪਾਰਟੀ ਦੀ ਕਮਾਨ ਸੰਭਾਲੀ, ਜਦੋਂ ਟੁੱਟ-ਭੱਜ ਸੀ। ਸੋਨੀਆ ਨੇ ਇਸ ’ਤੇ ਲਗਾਮ ਲਾਈ ਅਤੇ ਪਾਰਟੀ ਨੂੰ ਸੱਤਾ ’ਚ ਲੈ ਕੇ ਆਈ। ਉਹ ਇਕ ਵਾਰ ਨਹੀਂ, ਦੋ ਵਾਰ ਅਜਿਹਾ ਕਰਨ ’ਚ ਸਫਲ ਹੋਈ। ਅੱਜ ਉਹੀ ਸੋਨੀਆ ਮਜਬੂਰ ਹੈ। ਇਸ ਸਭ ਦਾ ਹੱਲ ਲੱਭਣ ਲਈ ਯੁਵਾ ਨੇਤਾਵਾਂ ਨਾਲ ਗੱਲਬਾਤ ਕੀਤੀ ਜਾਵੇ ਅਤੇ ਪੁਰਾਣੇ ਦਿੱਗਜਾਂ ਨੂੰ ਇਹ ਸਪੱਸ਼ਟ ਕਰ ਦਿੱਤਾ ਜਾਵੇ ਕਿ ਹੁਣ ਉਨ੍ਹਾਂ ਦਾ ਸਮਾਂ ਬਾਹਰ ਜਾਣ ਦਾ ਹੈ। ਇਸ ਮੁੱਦੇ ਦਾ ਹੱਲ ਕੱਢਣ ਲਈ ਪੁਰਾਣੇ ਅਤੇ ਨੌਜਵਾਨ ਨੇਤਾਵਾਂ ਵਿਚਾਲੇ ਤਾਲਮੇਲ ਬਣਾਉਣਾ ਜ਼ਰੂਰੀ ਹੈ। ਕਾਂਗਰਸ ਪਾਰਟੀ ਕੋਲ ਸਿਰਫ ਇੱਕੋ ਹੀ ਬਦਲਾਅ ਹੈ ਉਹ ਸੱਤਾ ਪ੍ਰਾਪਤ ਕਰਨ ਲਈ ਨੌਜਵਾਨ ਅਤੇ ਬਜ਼ੁਰਗ ਨੇਤਾਵਾਂ ਨੂੰ ਇੱਕਜੁੱਟ ਕਰਕੇ ਇੱਕ ਮਜ਼ਬੂਤ ਮੰਚ ਬਣਾਏ ਤਾਂ ਕਿ ਉਹ ਸੱਤਾ ਵਿੱਚ ਦੁਬਾਰਾ ਆ ਸਕੇ।

Post Views: 46
  • Facebook
  • Twitter
  • WhatsApp
  • Telegram
  • Facebook Messenger
  • Copy Link

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

ਆੜਤੀਆਂ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਬਣਦੇ ਕਮਿਸ਼ਨ ਨੂੰ ਬਹਾਲ ਕੀਤਾ ਜਾਵੇ : ਅਮਰਿੰਦਰ

Next Post

अब हरिद्वार में हर की पौड़ी पर आकाशीय बिजली का कहर, ट्रांसफॉर्मर सहित 80 फुट लंबी दीवार ध्वस्त

Next Post
अब हरिद्वार में हर की पौड़ी पर आकाशीय बिजली का कहर, ट्रांसफॉर्मर सहित 80 फुट लंबी दीवार ध्वस्त

अब हरिद्वार में हर की पौड़ी पर आकाशीय बिजली का कहर, ट्रांसफॉर्मर सहित 80 फुट लंबी दीवार ध्वस्त

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .