Deprecated: str_replace(): Passing null to parameter #3 ($subject) of type array|string is deprecated in
/home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line
40
ਨਵੀਂ ਦਿੱਲੀ (ਯਾਮੀਨ ਸ਼ਾਹ) : — ਭਾਰਤ ਚ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਦੇ ਅੰਦਰ ਭਾਰਤ ਚ ਰਿਕਾਰਡ ਤੋੜ 32,695 ਨਵੇਂ ਮਾਮਲੇ ਆਏ ਹਨ। ਇਸ ਤੋਂ ਪਹਿਲਾਂ ਭਾਰਤ ਵਿਚ ਇਕ ਦਿਨ ਵਿਚ ਇੰਨੇ ਨਵੇਂ ਮਰੀਜ਼ ਨਹੀਂ ਮਿਲੇ ਹਨ। ਇਹ ਹੀ ਨਹੀਂ ਪਿਛਲੇ 24 ਘੰਟਿਆਂ ਵਿਚ 606 ਲੋਕਾਂ ਦੀ ਮੌਤ ਹੋਈ ਹੈ। ਭਾਰਤ ਚ ਕੋਰੋਨਾ ਮਾਮਲਿਆਂ ਦਾ ਕੁੱਲ ਅੰਕੜਾ 9,68,876 ਤੇ ਪਹੁੰਚ ਗਿਆ ਹੈ। ਕੁੱਲ ਮੌਤਾਂ ਦਾ ਅੰਕੜਾ 24,915 ਹੋ ਗਿਆ ਹੈ। ਸਿਹਤ ਮੰਤਰਾਲਾ ਵਲੋਂ ਵੀਰਵਾਰ ਨੂੰ ਜਾਰੀ ਅੰਕੜਾ ਚ ਇਹ ਜਾਣਕਾਰੀ ਦਿੱਤੀ ਗਈ ਹੈ।
ਭਾਵੇਂ ਹੁਣ ਤੱਕ 6,12,815 ਮਰੀਜ਼ ਸਿਹਤਯਾਬ ਹੋ ਚੁੱਕੇ ਹਨ, ਪਰ ਫਿਰ ਵੀ ਇਸ ਸਮੇਂ ਕੋਰੋਨਾ ਮਹਾਮਾਰੀ ਦੇ 3,31,146 ਸਰਗਰਮ ਮਾਮਲੇ ਹਨ। ਦੇਸ਼ ਚ ਕਰੋਨਾ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਮਹਾਰਾਸ਼ਟਰ ਹੈ, ਜਿੱਥੇ ਮਰੀਜ਼ਾਂ ਦੀ ਗਿਣਤੀ 2,75,640 ਤੇ ਪਹੁੰਚੀ ਹੈ। ਇੱਥੇ ਮ੍ਰਿਤਕਾਂ ਦਾ ਅੰਕੜਾ 10,928 ਹੈ। ਦੂਜੇ ਨੰਬਰ ਤੇ ਤਾਮਿਲਨਾਡੂ ਹੈ, ਇੱਥੇ ਕੋਰੋਨਾ ਮਰੀਜ਼ਾਂ ਦਾ ਅੰਕੜਾ 1,51,820 ਤੇ ਪਹੁੰਚ ਗਿਆ ਹੈ। ਇੱਥੇ ਵੀ ਮੌਤ ਦੀ ਗਿਣਤੀ 2,167 ਹੈ। ਤੀਜੇ ਨੰਬਰ ਤੇ ਦੇਸ਼ ਦੀ ਰਾਜਧਾਨੀ ਦਿੱਲੀ ਹੈ, ਜਿੱਥੇ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 1,16,993 ਹੈ ਅਤੇ ਹੁਣ ਤੱਕ 3,487 ਮੌਤਾਂ ਹੋ ਚੁੱਕੀਆਂ ਹਨ।
Post Views: 53