ਸੰਗਰੂਰ, 2 ਜੁਲਾਈ (ਸੁਭਾਸ਼ ਭਾਰਤੀ):
ਵਪਾਰ ਮੰਡਲ ਸੰਗਰੂਰ ਵਲੋਂ ਜਸਵਿੰਦਰ ਸਿੰਘ ਪ੍ਰਿੰਸ ਪ੍ਰਧਾਨ ਵਪਾਰ ਮੰਡਲ ਸੰਗਰੂਰ ਦੀ ਅਗਵਾਈ ਵਿਚ ਸੰਗਰੂਰ ਪੁਲਿਸ ਦੇ ਮੁਲਾਜ਼ਮਾਂਾ ਦਾ ਇੰਚਾਰਜ ਸਿਟੀ ਟਰੈਫਿਕ ਪੁਲਿਸ ਦਫਤਰ ਵਿਖੇ ਜਾ ਕੇ ਸਨਮਾਨ ਕੀਤਾ ਗਿਆ।
ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਨੇ ਕਿਹਾ ਕੋਰੋਨਾ ਮਹਾਮਾਰੀ ਦੇ ਯੁੱਧ ਵਿਚ ਪੁਲਿਸ ਮੁਲਾਜਮ ਅਸਲੀ ਯੋਧੇ ਹਨ ਜੋ ਅਪਣਾ ਪਰਿਵਾਰ ਛੱਡ ਕੇ ਅਤੇ ਅਪਨੀ ਜਾਨ ਦੀ ਪਰਵਾਹ ਨਾ ਕਰਦੇ ਹੋਏ 24 ਘੰਟੇ ਆਮ ਜਨਤਾ ਦੀ ਸੇਵਾ ਵਿਚ ਲਗੇ ਹੋਏ ਹਨ ਵਪਾਰ ਮੰਡਲ ਸੰਗਰੂਰ ਇਹਨਾ ਯੋਧਿਆ ਦਾ ਸਨਮਾਨ ਕਰਨਾ ਅਪਣਾ ਫਰਜ ਸਮਝਦਾ ਹੈ ਇਸੇ ਲੜੀ ਤਹਿਤ ਅਜ ਸ਼੍ਰੀ ਚਰਨਪਾਲ ਸਿੰਘ ਜੀ ਡੀ ਐਸ ਪੀ (ਸੀ ਆਈ ਡੀ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਹਨਾ ਨਾਲ ਮੋਕੇ ਤੇ ਮੌਜੂਦ ਰਾਜਵੰਤ ਸਿੰਘ ਇੰਸਪੈਕਟਰ (ਸੀ ਆਈ ਡੀ), ਪਵਨ ਕੁਮਾਰ ਸ਼ਰਮਾ ਇੰਚਾਰਜ ਟਰੈਫਿਕ ਪੁਲਿਸ, ਹਰਭਜਨ ਸਿੰਘ ਇੰਚਾਰਜ ਪੀਸੀਆਰ, ਹਰੀਸ਼ ਕੁਮਾਰ ਏਐਸਆਈ, ਦਵਿੰਦਰ ਸਿੰਘ ਬੋਬੀ ਏਐਸਆਈ, ਨਰਿੰਦਰ ਕੁਮਾਰ ਏਐਸਆਈ, ਅਰਵਿੰਦਰਪਾਲ ਸਿੰਘ ਹਵਲਦਾਰ ਅਤੇ ਮਹਿਲਾ ਪੁਲਿਸ ਮੁਲਾਜਮ ਜਸਵਿੰਦਰ ਕੌਰ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਵਪਾਰ ਮੰਡਲ ਸੰਗਰੂਰ ਵਲੋਂ ਮੋਹਨ ਲਾਲ਼, ਸਰਜੀਵਨ ਜਿੰਦਲ, ਹਰੀਸ਼ ਟੁਟੇਜਾ, ਡਾ. ਮਹਿੰਦਰ ਬਾਬਾ, ਸਰਬਜੀਤ ਸਿੰਘ ਇਲੈਕਟ੍ਰਾਨਿਕ ਐਸੋਸੀਏਸ਼ਨ, ਕੁਲਵੰਤ ਸਿੰਘ ਗਰਚਾ, ਪ੍ਰਿੰਸ ਰੇਖੀ, ਰਾਕੇਸ਼ ਥਰੇਜਾ ਅਤੇ ਵਿਸ਼ਾਲ ਗਰਗ ਸੋਨੂੰ ਵਲੋਂ ਵੀ ਪੁਲਿਸ ਮੁਲਾਜ਼ਮਾਂ ਦਾ ਸਨਮਾਨ ਕੀਤਾ ਗਿਆ।
