ਬਰਨਾਲਾ, 15 ਜੂਨ (ਰਾਕੇਸ਼ ਗੋਇਲ/ਰਾਹੁਲ ਬਾਲੀ):- ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਰਨਾਲਾ ਵਿਖੇ ਤਾਇਨਾਤ ਪਲੇਸਮੈਂਟ ਅਫ਼ਸਰ ਮਿਸ ਸੋਨਾਕਸ਼ੀ ਨੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਦੁਕਾਨਦਾਰਾਂ/ਵਪਾਰੀਆਂ/ਫੈਕਟਰੀਆਂ ਦੇ ਮਾਲਕਾਂ ਨੂੰ ਆਪਣੇ ਕਾਰੋਬਾਰ ਲਈ ਹਰ ਤਰ੍ਹਾਂ ਦੀ ਮੈਨਪਾਵਰ ਦੀ ਮੰਗ ਪੂਰਾ ਕਰਨ ਲਈ ਉਪਰਾਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ https://docs.google.com/forms/d/e/1619pQLSfr2cP3yxN_lPJN83n63OsK3f3Q”hcRfrjJ4kcgx1uVOje3g/viewform ਲਿੰਕ ਤਿਆਰ ਕੀਤਾ ਗਿਆ ਹੈ। ਚਾਹਵਾਨ ਕਾਰੋਬਾਰੀ ਉਕਤ ਲਿੰਕ ਰਾਹੀਂ ਲੋੜੀਂਦੀ ਮੈਨਪਾਵਰ ਹਾਇਰ ਕਰ ਸਕਦੇ ਹਨ।
ਇਸੇ ਤਰ੍ਹਾਂ ਘਰ ਘਰ ਰੋਜ਼ਗਾਰ ਸਕੀਮ ਤਹਿਤ ਵੈਬਸਾਈਟ http://www.pgrkam.com ਤਿਆਰ ਕੀਤੀ ਗਈ ਹੈ। ਸੋ ਚਾਹਵਾਨ ਨੌਜਵਾਨ ਆਪਣੇ ਆਪ ਨੂੰ ਇਸ ਵੈਬਸਾਈਟ ’ਤੇ ਰਜਿਸਟਰਡ ਕਰਵਾ ਸਕਦੇ ਹਨ। ਉਨ੍ਹਾਂ ਨੂੰ ਇਸ ਵੈਬਸਾਈਟ ਰਾਹੀਂ ਸਰਕਾਰੀ ਨੌਕਰੀ ਸਬੰਧੀ ਜਾਣਕਾਰੀ ਅਤੇ ਪ੍ਰਾਈਵੇਟ ਨੌਕਰੀ ਜਾਂ ਸਵੈ ਰੁਜ਼ਗਾਰ ਸਬੰਧੀ ਨੌਕਰੀ ਪ੍ਰਾਪਤ ਕਰਨ ਦੇ ਵਧੇਰੇ ਮੌਕੇ ਪ੍ਰਾਪਤ ਹੋਣਗੇ । ਇਸ ਤੋਂ ਇਲਾਵਾ ਬੇਰੁਜ਼ਗਾਰ ਪ੍ਰਾਰਥੀ ਆਪਣਾ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਵੱਖ ਵੱਖ ਵਿਭਾਗਾਂ ਰਾਹੀਂ ਬੈਂਕ ਤੋਂ ਘੱਟ ਵਿਆਜ ਤੇ ਆਸਾਨ ਕਿਸ਼ਤਾਂ ਰਾਹੀਂ ਲੋਨ ਲੈਣ ਲਈ ਆਨਲਾਈਨ ਲਿੰਕ ਰਾਹੀਂ ਅਰਜ਼ੀਆਂ ਭੇਜ ਸਕਦੇ ਹਨ । ਅਰਜ਼ੀਆਂ ਇਸ ਲਿੰਕ https://docs.google.com/forms/d/e/1619pQLSest3fxuija58੍ਰo5SP8Z7tf6c4S3r0mdPRl7xf8”-81YpRrp1/viewform ਰਾਹੀਂ ਭੇਜੀਆਂ ਜਾ ਸਕਦੀਆਂ ਹਨ । ਉੁਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਰਨਾਲਾ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ । ਇਸ ਸਬੰਧੀ ਸੰਪਰਕ ਨੰਬਰ 01679232342 ’ਤੇ ਵੀ ਰਾਬਤਾ ਬਣਾਇਆ ਜਾ ਸਕਦਾ ਹੈ।

