ਚੰਡੀਗੜ(ਨਾਗਪਾਲ): ਖੂਨਦਾਨ ਮਹਾਂਦਾਨ” ਹੈ ਖੂਨ ਦਾ ਕੋਈ ਵਿਕੈਲਪ ਨਹੀਂ ਥੈਲਾਸੀਮੀਆ ਚਿਲਡਰਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਥੈਲਾਸੀਮੀਆ ਦੇ ਪੀੜਤ ਬੱਚਿਆਂ ਨੂੰ ਖੂਨ ਦੀ ਕਮੀ ਨਾ ਆਏ, ਇਸ ਲਈ ਹਰ ਸਾਲ ਦੀ ਤਰਾਂ 6 ਖੂਨਦਾਨ ਕੈਂਪ ਲਗਾਏ ਜਾਂਦੇ ਹਨ ਪਹਿਲਾਂ ਖੂਨਦਾਨ ਕੈਂਪ ਪੀਜੀਆਈ ਦੇ ਬਲੱਡ ਬੈਂਕ ਦੀ ਟੀਮ ਦੇ ਸਹਿਯੋਗ ਨਾਲ ਲਗਾਇਆ ਗਿਆ ਜਿਸ ਦਾ ਉਦਘਾਟਨ ਪੀਜੀਆਈ ਦੇ ਡਾਇਰੈਕਟਰ ਪ੍ਰੋਫੈਸਰ ਜਗਤ ਰਾਮ ਵੱਲੋਂ ਕੀਤਾ ਗਿਆ ਇਹ ਕੈਂਪ ਥੈਲਾਸੀਮੀਕ ਬੱਚਿਆਂ ਦੇ ਮਾਤਾ ਪਿਤਾ ਅਤੇ ਪੀਜੀਆਈ ਦੇ ਸਹਿਯੋਗ ਨਾਲ ਲਗਾਇਆ ਗਿਆ ਇਸ ਕੈਂਪ ਵਿੱਚ 153 ਖੂਨਦਾਨੀਆਂ ਨੇ ਆਪਣਾ ਖੂਨਦਾਨ ਕੀਤਾ ਇਸ ਮੋਕੇ ਬਲੱਡ ਬੈਂਕ ਦੇ ਡਾ ਰੱਤੀ ਰਾਮ ਸ਼ਰਮਾ, ਡਾ ਅਮਿਤਾ ਤ੍ਰੇਹਨ,ਡਾ ਰਿੱਚਾ ਜੈਨ,ਹਰੀ ਕਿਸ਼ਨ, ਡਾ ਵਿਨੈ ਸੂਦ, ਡਾ ਏ ਪੀ ਸਿੰਘ, ਜਰਨਲ ਸੈਕਟਰੀ ਰਜਿੰਦਰ ਕਾਲੜਾ ਅਤੇ ਡਿਪਟੀ ਡਾਇਰੈਕਟਰ ਕੁਮਾਰ ਗੋਰਵ ਧਵਨ ਆਈ ਆਰ ਐਸ ਹਾਜਰ ਸਨ
