Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
ਸਫਲਤਾ ਲਈ ਅਧਿਆਪਕ ਅਤੇ ਵਿਦਵਾਨਾਂ ਦੀ ਅਗਵਾਈ ਹਮੇਸ਼ਾ ਮੱਦਦ ਕਰਦੀ ਹੈ- ਡਾ. ਅਬਦੁਲ ਕਲਾਮ – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6170
  • Login
Saturday, May 23, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home INDIA

ਸਫਲਤਾ ਲਈ ਅਧਿਆਪਕ ਅਤੇ ਵਿਦਵਾਨਾਂ ਦੀ ਅਗਵਾਈ ਹਮੇਸ਼ਾ ਮੱਦਦ ਕਰਦੀ ਹੈ- ਡਾ. ਅਬਦੁਲ ਕਲਾਮ

admin by admin
February 6, 2020
in INDIA, PUNJAB, WORLD
0
ਸਫਲਤਾ ਲਈ ਅਧਿਆਪਕ ਅਤੇ ਵਿਦਵਾਨਾਂ ਦੀ ਅਗਵਾਈ ਹਮੇਸ਼ਾ ਮੱਦਦ ਕਰਦੀ ਹੈ- ਡਾ. ਅਬਦੁਲ ਕਲਾਮ

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਇੱਕ ਵਾਰ ਪਦਮ ਸ੍ਰੀ ਡਾ. ਅਬਦੁਲ ਕਲਾਮ ਜੀ ਜਦੋਂ ਰਾਸ਼ਟਰਪਤੀ ਸਨ ਕਿਸੇ ਸਕੂਲ ਅੰਦਰ ਗਏ। ਉਨ੍ਹਾਂ ਦੇ ਭਾਸ਼ਣ ਮਗਰੋਂ ਇੱਕ ਲੜਕੀ ਨੇ ਖੜ੍ਹੇ ਹੋ ਕੇ ਸਤਿਕਾਰ ਸਹਿਤ ਪ੍ਰਸ਼ਨ ਪੁੱÎਛਿਆ ਕਿ ਸਰ ਮੈਨੇ ਸੁਣਿਆ ਹੈ ਕਿ ਆਪ ਜੀ ਜਦੋਂ ਸਕੂਲ ਪੜ੍ਹਦੇ ਸੀ ਹਰ ਰੋਜ ਤਾਂ ਸਵੇਰੇ-ਸਵੇਰੇ ਅਖਬਾਰ ਵੇਚਣ ਅਤੇ ਸ਼ਾਮ ਨੂੰ ਆਪਣੇ ਪਿਤਾ ਨਾਲ ਸਮੁੰਦਰ ਵਿੱਚੋਂ ਮੱਛੀਆਂ ਪਕੜਣ ਜਾਇਆ ਕਰਦੇ ਸੀ, ਆਪ ਜੀ ਦੇ ਘਰ ਲਾਇਟ ਨਹੀਂ ਸੀ ਤਾਂ ਆਪ ਜੀ ਗਲੀ ਵਿੱਚ, ਸਟਰੀਟ ਲਾਇਟ ਹੇਠ ਪੜ੍ਹਦੇ ਸੀ, ਤਾਂ ਕਲਾਮ ਸਾਹਿਬ ਨੇ ਹੱਸਦੇ ਹੋਏ ਜਬਾਬ ਦਿੱਤਾ ਕਿ ਬਿਲਕੁਲ ਠੀਕ ਹੈ, ਗਰੀਬੀ ਸੀ ਇਸ ਲਈ ਗੁਜ਼ਾਰਾ ਚਲਾਉਣ ਹਿੱਤ ਉਹ ਵੀ ਕੰਮ ਕਰਿਆ ਕਰਦੇ ਸਨ। ਤਾਂ ਲੜਕੀ ਨੇ ਫੇਰ ਅਪੀਲ ਕੀਤੀ ਕਿ ਇੱਕ ਗਰੀਬ ਲੜਕਾ ਜੋ ਸਵੇਰੇ-ਸਵੇਰੇ ਹਰ ਰੋਜ ਅਖਬਾਰ ਵੇਚਦਾ ਸੀ, ਸਮੁੰਦਰ ਵਿੱਚੋਂ ਮੱਛੀਆਂ ਪਕੜ੍ਹਦਾ ਸੀ, ਰਾਤਾਂ ਨੂੰ ਗਲੀ ਵਿੱਚ ਬੈਠਕੇ ਪੜ੍ਹਦਾ ਸੀ ਉਹ ਗਰੀਬ ਲੜਕਾ ਇਤਨਾ ਮਹਾਨ ਗਿਆਨੀ ਅਤੇ ਸਦਾਚਾਰੀ ਕਿਵੇਂ ਬਣ ਗਿਆ ਤਾਂ ਕਲਾਮ ਸਾਹਿਬ ਨੇ ਦੱਸਿਆ ਕਿ ਉਹ ਗਰੀਬੀ ਨਾਲ ਲੜ੍ਹ ਰਹੇ ਸਨ ਕਿ ਇੱਕ ਦਿਨ ਉਨ੍ਹਾਂ ਨੇ ਅਕਾਸ਼ ਵਿੱਚ ਜਹਾਜ ਉੱਡਦਾ ਦੇਖਿਆ ਤਾਂ ਸੋਚਿਆਂ ਕਿ ਉਹ ਵੀ ਪਾਇਲਟ ਬਣਕੇ ਜਹਾਜ ਉਡਾਉਣ ਪਰ ਉਨ੍ਹਾਂ ਦੇ ਪਾਪਾ ਨੇ ਨਾਹ ਕਰ ਦਿੱਤੀ। ਉਨ੍ਹਾਂ ਦੇ ਅਧਿਆਪਕ ਨੇ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਹਰੇਕ ਬੱਚਾ ਜੋ ਚਾਹੇ ਬਣ ਸਕਦਾ ਹੈ ਪਰ ਉਸ ਲਈ ਸਖਤ ਮਿਹਨਤ, ਵਧ ਗਿਆਨ, ਸਰੀਰਕ ਸ਼ਕਤੀ, ਅਨੁਸ਼ਾਸ਼ਨ, ਟਾਇਮ ਟੇਬਲ ਅਤੇ ਤੰਦਰੁਸਤੀ ਚਾਹੀਦੀ ਹੈ।

ਤਾਂ ਕਲਾਮ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਨੇ ਮਹਾਨ ਲੋਕਾਂ ਦੀਆਂ ਜੀਵਨੀਆਂ ਤੇ ਲਿਖਤਾ ਦੀਆਂ ਹੁਣ ਤੱਕ 16000 ਤੋਂ ਵੱਧ ਕਿਤਾਬਾਂ ਪੜ੍ਹੀਆਂ ਹਨ, ਹਰ ਰੋਜ ਪੁਰਾਣੇ ਅਖਬਾਰ ਪੜ੍ਹਦੇ ਸਨ, ਅਤੇ ਹੁਣ ਵੀ ਪੜ੍ਹਦੇ ਹਨ। ਤਾਂ ਲੜਕੀ ਨੇ ਕਿਹਾ ਕਿ ਉਹ ਵੀ ਮਹਾਨ ਬਣਨਾ ਚਾਹੁੰਦੀ ਹੈ ਪਰ ਇਤਨੀਆਂ ਕਿਤਾਬਾਂ ਨਹੀਂ ਪੜ੍ਹ ਸਕਦੀ, ਉਸਨੂੰ ਜਿੰਦਗੀ ਵਿੱਚ ਸਫਲਤਾ ਲਈ ਨਿਚੋੜ ਦਿਉ।

ਤਾਂ ਕਲਾਮ ਸਾਹਿਬ ਨੇ ਕਿਹਾ ਕਿ ਸਫਲਤਾ ਦੀ ਚਾਹ ਪੈਦਾ ਕਰੋ, ਜਿੰਦਗੀ ਵਿੱਚ ਇੱਕ ਅਨੁਸ਼ਾਸ਼ਨ ਕਾਇਮ ਕਰੋ, ਟਾਇਮ ਟੇਬਲ ਬਣਾਇਆ ਜਾਵੇ, ਬੁਰਾਈਆਂ ਅਤੇ ਹਾਦਸਿਆਂ ਤੋਂ ਬਚਕੇ ਰਹੋ ਚੰਗੀ ਸਿਹਤ ਲਈ ਚੰਗਾ ਕੁੱਦਰਤੀ ਭੋਜਨ, ਕਸਰਤ, ਚੰਗੇ ਵਿਚਾਰ, ਆਤਮ ਵਿਸ਼ਵਾਸ਼, ਨਿਮਰਤਾ, ਸਬਰ ਬੇਹੱਦ ਜਰੂਰੀ ਹਨ ਅਤੇ ਜੇਕਰ ਕਿਤਾਬਾ ਨਹੀਂ ਪੜ੍ਹ ਸਕਦੇ ਤਾਂ ਵਿਦਵਾਨ ਲੋਕਾਂ ਦੀ ਗੱਲ ਬਹੁਤ ਹੀ ਧਿਆਨ ਨਾਲ ਸੁਣੋ ਅਤੇ ਉਹ ਵਿਚਾਰ ਦਿਲ ਦਿਮਾਗ ਵਿੱਚ ਵਸਾਓ ਫਾਲਤੂ ਸਮਾਂ ਗਿਆਨ ਵਧਾਉਣ ਹਿੱਤ ਵਰਤੋ ਤਾਂ ਹਰ ਕੋਈ ਵਿਦਵਾਨ ਬਣ ਸਕਦਾ ਹੈ। ਮਾਪਿਆਂ, ਅਧਿਆਪਕਾਂ, ਗੁਰੂ, ਧਰਤੀ ਮਾਂ, ਕੁੱਦਰਤ, ਗਿਆਨ ਅਤੇ ਫਰਜ਼ਾ ਨੂੰ ਸਨਮਾਨ ਦੇਣ ਵਾਲਾ ਹਮੇਸ਼ਾ ਅੱਗੇ ਵੱਧਦਾ ਹੈ। ਜਿਸ ਲਈ ਸਬਰ, ਬਰਦਾਸ਼ਤ ਸ਼ਕਤੀ, ਜੋਸ, ਜਨੂੰਨ ਵਧਾਉਣਾ ਚਾਹੀਦਾ ਹੈ।

ਜਦੋਂ ਕਲਾਮ ਸਾਹਿਬ ਰਾਸ਼ਟਰਪਤੀ ਬਣੇ ਤਾਂ ਉਥੇ ਦੇ ਚੀਫ਼ ਪ੍ਰਬੰਧਕ ਅਫਸਰ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਸੁੰਹ ਚੁੱਕ ਸਮੇਂ, ਕਲਾਮ ਸਾਹਿਬ ਆਪਣੇ ਕਿਸ-ਕਿਸ ਰਿਸ਼ਤੇਦਾਰ, ਮਿੱਤਰ ਨੂੰ ਰਾਸ਼ਟਰਪਤੀ ਭਵਨ ਵਿਖੇ ਬੁਲਾਉਣਾ ਚਾਹੁੰਦੇ ਹਨ ਤਾਂ ਕਲਾਮ ਸਾਹਿਬ ਨੇ ਲਿਸਟ ਬਣਾਈ ਜਿਸ ਵਿੱਚ ਸੱਭ ਤੋਂ ਉਪਰ ਉਨ੍ਹਾਂ ਨੇ ਆਪਣੇ ਅਧਿਆਪਕਾਂ ਦੇ ਨਾਮ ਲਿਖੇ, ਫੇਰ ਪਰਿਵਾਰਕ ਮੈਂਬਰਾਂ ਦੇ।

ਜਦੋਂ ਅਧਿਆਪਕ ਅਤੇ ਪਰਿਵਾਰਕ ਮੈਂਬਰ ਰਾਮੇਸਵਰਮ ਤੋਂ ਰਾਸ਼ਟਰਪਤੀ ਭਵਨ ਪਹੁੰਚੇ ਤਾਂ ਕਲਾਮ ਸਾਹਿਬ, ਫੁੱਲਾਂ ਦੇ ਹਾਰ ਹੱਥਾਂ ਵਿੱਚ ਲੈ ਕੇ ਗੇਟ ਤੇ ਖੜ੍ਹੇ ਸੀ, ਜਿਵੇਂ ਹੀ ਗੁਰੂ ਅਧਿਆਪਕ ਗੱਡੀ ਤੋਂ ਉਤਰਕੇ ਸਾਹਮਣੇ ਆਏ, ਕਲਾਮ ਸਾਹਿਬ ਦੌੜਕੇ ਜਾ ਕੇ ਅਧਿਆਪਕਾਂ ਦੇ ਪੈਰਾਂ ਵਿੱਚ ਪੈ ਗਏ, ਪਿਤਾ, ਭਰਾ ਤੋਂ ਅਸ਼ੀਰਵਾਦ ਲਿਆ। ਉਨ੍ਹਾਂ ਕੋਲ ਖੜੇ ਚੀਫ ਸਿਕਉਰਿਟੀ ਅਫਸਰ ਨੇ ਕਲਾਮ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਆਪਣੇ ਅਧਿਆਪਕਾਂ ਦੇ ਪੈਰੀ ਨਾ ਪੈਣ ਕਿਉਂਕਿ ਉੁਹ ਦੇਸ਼ ਦੇ ਰਾਸ਼ਟਰਪਤੀ ਹਨ ਅਤੇ ਦੇਸ਼ ਦੇ ਸਰਵੋਤਮ ਉੱਚ ਅਧਿਕਾਰੀ ਹਨ, ਦੇਸ਼ ਦੇ ਸਾਰੇ ਜੱਜ, ਮੁੱਖ ਮੰਤਰੀ, ਮੰਤਰੀ, ਅਧਿਕਾਰੀ ਸਾਰੇ ਹੀ ਉਨ੍ਹਾਂ ਤੋਂ ਹੇਠਾਂ ਹਨ ਤਾਂ ਕਲਾਮ ਸਾਹਿਬ ਨੇ ਹੱਸਦੇ ਹੋਏ ਜਬਾਬ ਦਿੱਤਾ ਕਿ ਇੱਕ ਅਖਬਾਰ ਵੇਚਣ ਵਾਲੇ, ਮੱਛੀਆਂ ਪਕੜ੍ਹਕੇ ਗੁਜ਼ਾਰਾ ਕਰਦੇ ਮਜ਼ਦੂਰ ਬੱਚੇ ਨੂੰ ਮਹਾਨ ਬਣਾਉਣ ਵਿੱਚ ਸਾਰਾ ਅਸ਼ੀਰਵਾਦ ਅਤੇ ਅਗਵਾਈ ਅਧਿਆਪਕ ਗੁਰੂ ਦੀ ਹੈ, ਜੇਕਰ ਇਹ ਉਤਸ਼ਾਹਿਤ ਨਾ ਕਰਦੇ, ਤਾਂ ਅਬਦੁਲ, ਆਪਣੇ ਪਿਤਾ ਅਤੇ ਦਾਦੇ ਵਾਂਗ, ਮੱਛੀਆਂ ਹੀ ਪਕੜ੍ਹਦਾ ਰਹਿ ਜਾਂਦਾ। ਰਾਸ਼ਟਰਪਤੀ ਅਤੇ ਦੇਸ਼ ਦਾ ਮਹਾਨ ਵਿਗਿਆਨੀ ਬਣਾਉਣ ਵਿੱਚ ਕੇਵਲ ਸਕੂਲ ਅਧਿਆਪਕ ਦਾ ਰੋਲ ਹੈ ਲੇਕਿਨ ਮਾਪੇ ਤਾਂ ਬੱਚਿਆਂ ਨੂੰ ਰੋਟੀ, ਕਿਤਾਬਾਂ, ਕਾਪੀਆਂ, ਆਰਾਮ ਅਤੇ ਸਹੂਲਤਾਂ ਦੇ ਸਕਦੇ ਹਨ, ਗਿਆਨ, ਅਨੁਸ਼ਾਸ਼ਨ, ਮਿਹਨਤ, ਫਰਜਾ, ਜਿੰਮੇਵਾਰੀਆਂ, ਵਫਾਦਾਰੀਆਂ, ਸਿਹਤ, ਤੰਦਰੁਸਤੀ ਅਤੇ ਮਹਾਨ ਬਣਨ ਦੀ ਸਮਝ ਕੇਵਲ ਚੰਗਾ ਅਧਿਆਪਕ ਹੀ ਦੇ ਸਕਦਾ ਹੈ, ਇਸ ਲਈ ਹਰੇਕ ਅਧਿਆਪਕ ਦਾ ਸਨਮਾਨ ਬਹੁਤ ਜਰੂਰੀ ਹੈ ਅਤੇ ਹਰੇਕ ਅਧਿਆਪਕ ਦਾ ਸਰੀਰਕ, ਮਾਨਸਿਕ, ਸਮਾਜਿਕ, ਪਰਿਵਾਰਕ, ਧਾਰਮਿਕ ਤੌਰ ਤੇ ਮਹਾਨ ਅਧਿਆਪਕ ਬਨਕੇ ਸੰਸਾਰ ਨੂੰ ਮਹਾਨ ਬਨਾਉਣ ਲਈ ਬਚਪਨ ਨੂੰ ਸੰਵਾਰਨ ਹਿੱਤ ਯਤਨ ਕਰਨੇ ਜਰੂਰੀ ਹੈ। ਅਧਿਆਪਕ ਹਮੇਸ਼ਾ ਦੇਣ ਹਿੱਤ ਸੰਤ ਸਿਪਾਹੀ ਗੁਰੂ ਹੁੰਦਾ ਹੈ, ਜਿਸ ਦਾ ਜੀਵਨ ਕੰਡਿਆ ਦੀ ਸੇਜ਼, ਤਲਵਾਰ ਦੀ ਧਾਰ ਅਤੇ ਪ੍ਰੇਸ਼ਾਨੀਆਂ ਦਾ ਰਸਤਾ ਹੁੰਦਾ ਹੈ। ਕਿਉਂਕਿ ਜਿਸ ਨੂੰ ਪ੍ਰਮਾਤਮਾ ਨੇ ਦੁਨੀਆ ਵਿੱਚ ਕੁੱਝ ਦੇਣ ਜਾਂ ਵੰਡਣ ਲਈ ਭੇਜਿਆ ਹੈ ਤਾਂ ਉਹ ਕੇਵਲ ਗੁਰੂ ਹੀ ਹੁੰਦਾ ਹੈ ਵਪਾਰੀ ਨਹੀਂ ਇੱਕ ਫਲਦਾਰ ਦਰਖਤ ਹੁੰਦਾ ਹੈ, ਜੋ ਕਸਟ ਸਹਿਕੇ ਆਪਣੇ ਫਰਜ ਨਿਭਾਉਂਦਾ ਹੈ।

ਮਿਸਜ਼ ਵੰਧਨਾ ਵਰਮਾ, ਪਟਿਆਲਾ ਮੋ: 9878611620

Post Views: 80
  • Facebook
  • Twitter
  • WhatsApp
  • Telegram
  • Facebook Messenger
  • Copy Link

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

ਟ੍ਰੈਫਿਕ ਪੁਲਿਸ ਵਲੋਂ ਓਵਰਲੋਡ ਟਿੱਪਰ ਚਾਲਕਾਂ ਨੂੰ ਨਾ ਰੋਕਣ ਤੇ ਸਾਧੀ ਚੁੱਪੀ

Next Post

“ਬੇਟੀ ਬਚਾਓ ਬੇਟੀ ਪੜਾਓ” ਸੈਮੀਨਾਰ ਵਿਚ ਸੀ.ਡੀ.ਪੀ.ਓ ਨੂੰ ਕੀਤਾ ਸਨਮਾਨਿਤ

Next Post
“ਬੇਟੀ ਬਚਾਓ ਬੇਟੀ ਪੜਾਓ” ਸੈਮੀਨਾਰ ਵਿਚ ਸੀ.ਡੀ.ਪੀ.ਓ ਨੂੰ ਕੀਤਾ ਸਨਮਾਨਿਤ

“ਬੇਟੀ ਬਚਾਓ ਬੇਟੀ ਪੜਾਓ” ਸੈਮੀਨਾਰ ਵਿਚ ਸੀ.ਡੀ.ਪੀ.ਓ ਨੂੰ ਕੀਤਾ ਸਨਮਾਨਿਤ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .