ਪਟਿਆਲਾ, 30 ਜੂਨ (ਪ੍ਰੈਸ ਕੀ ਤਾਕਤ ਬਿਊਰੋ) : ਕੇਂਦਰੀ ਸਰਕਾਰ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਵਿਰੋਧੀ ਵਤੀਰੇ ਦੇ ਕਾਰਨ ਅਤੇ ਚੀਨ ਦੀ ਸੈਨਾ ਵਲੋਂ ਭਾਰਤ ਦੀ ਸੈਨਾ ਤੇ ਹਮਲੇ ਦੇ ਵਿਰੋਧ ਕਾਰਨ ਚੀਨ ਦੇ ਟਿਕ ਟੋਕ ਸਮੇਤ 59 ਚੀਨੀ ਅੱਪਸ ਤੇ ਪਾਬੰਧੀ ਲਗਾ ਦੇਣ ਦੀ ਘੋਸ਼ਣਾ ਕੀਤੀ ਹੈ। ਜਿਸਦੀ ਸ਼ਿਵ ਸੈਨਾ ਹਿੰਦੁਸਤਾਨ ਜ਼ੋਰਦਾਰ ਸਵਾਗਤ ਤੇ ਸਮਰਥਨ ਕਰਦਾ ਹੈ।ਅਜਿਹੀ ਪਾਬੰਧੀ ਨਾਲ ਚੀਨ ਨੂੰ ਵੱਡੇ ਪੱਧਰ ਤੇ ਆਰਥਿਕ ਨੁਕਸਾਨ ਦਾ ਸਾਮਣਾ ਕਰਨਾ ਪਵੇਗਾ। ਚੀਨ ਨੂੰ ਇਸ ਗੱਲ ਦਾ ਅੰਦਾਜ਼ਾ ਲੱਗ ਜਾਵੇਗਾ ਕਿ ਉਸਨੇ ਭਾਰਤ ਦੇਸ਼ ਦੇ ਰੂਪ ਵਿੱਚ ਕਿੰਨਾ ਵੱਡਾ ਬਾਜ਼ਾਰ ਖੋਹ ਦਿੱਤਾ ਹੈ।ਅਜਿਹੇ ਸਮੇਂ ਵਿੱਚ ਦੇਸ਼ ਦੇ ਸਾਰੀ ਰਾਜਨੀਤਕ ਪਾਰਟੀਆਂ ਨੂੰ ਦੇਸ਼ ਹਿੱਤ ਵਿੱਚ ਇਕਜੁੱਟ ਹੋ ਕੇ ਖੜਨਾ ਚਾਹੀਦਾ ਹੈ। ਪਾਰਟੀ ਮੰਗ ਕਰਦੀ ਹੈ ਕਿ ਚੀਨ ਦੀਆਂ ਬਾਕੀ ਵਸਤਾਂ ਤੇ ਵੀ ਬਿਨਾਂ ਕਿਸੇ ਦੇਰੀ ਦੇ ਪਾਬੰਧੀ ਲਗਾ ਦੇਣੀ ਚਾਹੀਦੀ ਹੈ ਇਨ੍ਹਾਂ ਸਾਰੀਆਂ ਵਸਤਾਂ ਦਾ ਸਵਦੇਸ਼ੀ ਨਿਰਮਾਣ ਦੀ ਪ੍ਰਕਿਰਿਆ ਦੇਸ਼ ਦੀ ਸਰਕਾਰ ਨੂੰ ਤੇਜ਼ ਕਰਨੀ ਚਾਹੀਦੀ ਹੈ ਤਾਂ ਜੋ ਦੇਸ਼ ਦੇ ਵਿਕਾਸ ਵਿੱਚ ਕੋਈ ਰੁਕਾਵਟ ਨਾ ਆਵੇ। ਸ਼ਿਵ ਸੈਨਾ ਹਿੰਦੁਸਤਾਨ, ਦੇਸ਼ ਦੀ ਜਨਤਾ ਨੂੰ ਵੀ ਅਪੀਲ ਕਰਦੀ ਹੈ ਕਿ ਉਹ ਆਪਣੇ ਪੱਧਰ ਤੇ ਵੀ ਚੀਨੀ ਵਸਤਾਂ ਦਾ ਸਰਵਜਨਕ ਬਾਈਕਾਟ ਕਰਨ ।