ਪਟਿਆਲਾ, 7 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ) : ਪਟਿਆਲਾ ਦੇ ਤੋਪ ਖਾਨਾ ਮੋੜ ਏਰੀਏ ਵਿਚ ਰਹਿਣ ਵਾਲੇ 38 ਸਾਲਾ ਪੁਰਸ਼,60 ਸਾਲਾ ਪੁਰਸ਼,30 ਸਾਲਾ ਪੁਰਸ਼,55ਸਾਲਾ ਅੋਰਤ,55 ਸਾਲਾ ਪੁਰਸ਼, ਗੁਰਬਖਸ਼ ਕਲੋਨੀ ਦਾ ਰਹਿਣ ਵਾਲੀ 52 ਸਾਾਲ ਅੋਰਤ,ਸਰਕਾਰੀ ਮੈਡੀਕਲ ਕਾਲਜ ਦੇ ਸਰਕਾਰੀ ਕੁਆਟਰਾਂ ਵਿਚ ਰਹਿਣ ਵਾਲੇ 18 ਸਾਲਾ ਲੜਕੀ ਅਤੇ 19 ਸਾਲਾ ਯੁਵਕ, ਅਨੰਦ ਨਗਰ ਐਕਸਟੈਂਸ਼ਨ ਏ ਵਿਚ ਰਹਿਣ ਵਾਲੀ 78 ਸਾਲਾ ਬਜੁਰਗ ਔਰਤ,ਬਾਜਵਾ ਕਲੋਨੀ ਵਿੱਚ ਰਹਿਣ ਵਾਲੀ 18 ਸਾਲਾ ਲੜਕੀ,ਅਨੰਦ ਨਗਰ ਏ ਵਿੱਚ ਰਹਿਣ ਵਾਲੀ 7 ਸਾਲਾ ਲੜਕੀ, ਬਿਸ਼ਨ ਨਗਰ ਦੀ 30 ਸਾਲਾ ਅੋਰਤ, ਨਾਭਾ ਦੀ ਮਾਲਕੀਅਨ ਸਟਰੀਟ ਵਿਚ ਰਹਿਣ ਵਾਲਾ 16 ਸਾਲਾ ਯੁਵਕ,ਸਮਾਣਾ ਦੀ ਅਨੰਦ ਕਲੋਨੀ ਦਾ 28 ਸਾਲਾ ਯੁਵਕ,ਮਾਛੀਹਾਤਾ ਦਾ 40 ਸਾਲਾ ਪੁਰਸ਼, ਮਾਲਕਾਨਾ ਪੱਤੀ ਦਾ 34 ਸਾਲਾ ਪੁਰਸ਼, ਵੜੈਚ ਕਲੋਨੀ ਦਾ 33 ਸਾਲਾ, ਪਿੰਡ ਕਾਹਨਗੜ ਭੁਟਾਨਾ ਤਹਿਸੀਲ ਸਮਾਣਾ ਦਾ 52 ਸਾਲਾ ਪੁਰਸ਼ ਪੋਜਟਿਵ ਆਏ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਉਣ ਕਾਰਣ ਕੋਵਿਡ ਪੋਜਟਿਵ ਪਾਏ ਗਏ ਹਨ।ਪਿੰਡ ਬਾਦਸ਼ਾਹਪੁਰ ਕਾਲੇਕੇ ਦਾ ਰਹਿਣ ਵਾਲਾ 50 ਸਾਲਾ ਪੁਰਸ਼, ਗੁਰੁ ਤੇਗ ਬਹਾਦਰ ਕਲੋਨੀ ਸਮਾਣਾ ਦਾ 36 ਸਾਲਾ ਯੁਵਕ,ਨਿਉ ਨੁਰਪੁਰਾ ਦਾ ਰਹਿਣ ਵਾਲਾ 51 ਸਾਲਾ ਪੁਰਸ਼, ਪਟਿਆਲਾ ਦੇ ਬਿਸ਼ਨ ਨਗਰ ਦੀ ਰਹਿਣ ਵਾਲੀ 30 ਸਾਲਾ ਅੋਰਤ ਵੀ ਓ.ਪੀ.ਡੀ ਵਿਚ ਆਉਣ ਤੇਂ ਕੋਵਿਡ ਜਾਂਚ ਲਈ ਲਏ ਸੈਂਪਲ ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤੋਂ ਇਲਾਵਾ ਫੱਲੂ ਟਾਈਪ ਲੱਛਣ ਹੋਣ ਤੇਂਂ ਹਸਪਤਾਲ ਵਿਚ ਆਏ ਮਰੀਜ ਉਪਕਾਰ ਨਗਰ ਦਾ 54 ਸਾਲਾ ਪੁਰਸ਼, ਰਾਜਪੁਰਾ ਦਾ ਭੋਗਲਾ ਰੋਡ ਗੁਰੁ ਅੰਗਦਦੇਵ ਕਲੋਨੀ ਦੀ ਰਹਿਣ ਵਾਲੀ 23 ਸਾਲਾ ਅੋਰਤ,ਪਟਿਆਲਾ ਦੀ ਗੁਰਦੀਪ ਕਲੋਨੀ ਦਾ ਰਹਿਣ ਵਾਲਾ ਫਰੰਟਲਾਈਨ ਵਰਕਰ ਪੁਲਿਸ ਮੁਲਾਜਮ ਉਮਰ 45 ਸਾਲ ਵੀ ਕੋਵਿਡ ਜਾਂਚ ਵਿਚ ਪੋਜਟਿਵ ਪਾਏ ਗਏ ਹਨ।ਪਿੰਡ ਧਰਮਾਹੇੜੀ ਤਹਿਸੀਲ ਪਟਿਆਲਾ ਦੀ 25 ਸਾਲਾ, ਸਮਾਣਾ ਦੀ ਤੇਜ ਕਲੋਨੀ ਦੀ ਰਹਿਣ ਵਾਲੀ 28 ਸਾਲਾ ਅਤੇ ਸਮਾਣਾ ਦੀ ਵਾਰਡ ਨੰਬਰ 21 ਦੀ 32 ਸਾਲਾ ਗਰਭਵੱਤੀ ਅੋਰਤਾਂ ਵੀ ਹਸਪਤਾਲ ਵਿਚ ਆਪਣਾ ਚੈਕਅਪ ਕਰਵਾਉਣ ਆਉਣ ਤੇਂ ਕੋਵਿਡ ਸਬੰਧੀ ਲਏ ਸੈਂਪਲਾ ਵਿਚ ਕੋਵਿਡ ਪੋਜਟਿਵ ਪਾਈਆਂ ਗਈਆਂ ਹਨ।ਇਸ ਤੋਂ ਇਲਾਵਾ ਪਿੰਡ ਢਕੰਾਸੂ ਦਾ ਰਹਿਣ ਵਾਲਾ 60 ਸਾਲਾ ਬਜੁਰਗ ਜੋ ਕਿ ਸੈਕਟਰ 32 ਚੰਡੀਗੜ ਵਿਚ ਦਾਖਲ ਹੈ ਅਤੇ ਸਰਜਰੀ ਕਰਵਾਉਣ ਲਈ ਹਸਪਤਾਲ ਵਿਚ ਦਾਖਲ ਅਜਾਦ ਨਗਰ ਦੀ ਰਹਿਣ ਵਾਲੀ 55 ਸਾਲਾ ਔਰਤ ਦੀ ਵੀ ਕੋਵਿਡ ਜਾਂਚ ਪੋਜਟਿਵ ਪਾਈ ਗਈ ਹੈ।