ਲੁਧਿਆਣਾ, 16 ਮਈ (ਪ੍ਰੈਸ ਕੀ ਤਾਕਤ ਬਿਊਰੋ)- ਪ੍ਰਮੁੱਖ ਉਦਯੋਗਿਕ ਐਸੋਸੀਏਸ਼ਨਾਂ ਦੇ ਵਫਦ ਨੇ ਕੈਬਨਿਟ ਮੰਤਰੀ ਭਾਰਤ ਭੂਸਣ ਆਸੂ ਅਤੇ ਬਲਕਾਰ ਸਿੰਘ ਸੰਧੂ, ਮੇਅਰ, ਨਗਰ ਨਿਗਮ ਲੁਧਿਆਣਾ.ਦਾ ਧੰਨਵਾਦ ਕੀਤਾ ਜਿਨ੍ਹਾਂ ਸਦਕਾ ਮਿਕਸ ਯੂਜ ਲੈਂਡ ਖੇਤਰਾਂ ਵਿੱਚ ਸਨਅਤਾਂ ਚਲਾਉਣ ਨੂੰ ਮਨਜ਼ੂਰੀ ਮਿਲੀ ਹੈ।
ਸੀਆਈਸੀਯੂ ਦੇ ਪ੍ਰਧਾਨ: ਉਪਕਾਰ ਸਿੰਘ ਆਹੂਜਾ ਅਤੇ ਜਨਰਲ ਸੱਕਤਰ ਪੰਕਜ ਸਰਮਾ ਨੇ ਕਿਹਾ ਕਿ ਮਿਸ਼ਰਤ ਅਤੇ ਵਰਤੋਂ ਵਾਲੇ ਖੇਤਰਾਂ ਵਿਚ ਉਦਯੋਗ ਨੂੰ ਕੋਵਿਡ -19 ਸੰਕਟ ਕਾਰਨ ਭਾਰੀ ਘਾਟਾ ਝੱਲਣਾ ਪੈ ਰਿਹਾ ਸੀ। ਜਸਵਿੰਦਰ ਸਿੰਘ ਠੁਕਰਾਲ ਪ੍ਰਧਾਨ, ਜਨਤਾ ਨਗਰ ਸਮਾਲ ਸਕੇਲ ਐਸੋਸੀਏਸਨ ਨੇ ਕਿਹਾ ਕਿ ਸ਼੍ਰੀ ਆਸ਼ੂ ਸਨਅਤਾਂ ਲਈ ਮਸੀਹਾ ਸਾਬਿਤ ਹੋਏ ਹਨ। ਇਸ ਮੌਕੇ ਸ਼੍ਰੀ ਆਸ਼ੂ ਨੇ ਉਦਯੋਗਾਂ ਨੂੰ ਸਰਕਾਰ ਦੀ ਰੀੜ੍ਹ ਦੀ ਹੱਡੀ ਕਹਿੰਦਿਆਂ ਭਰੋਸਾ ਦਿੱਤਾ ਕਿ ਉਹ ਇੰਡਸਟਰੀ ਦੀ ਬੇਹਤਰੀ ਲਈ ਹਰ ਸੰਭਵ ਸਹਾਇਤਾ ਕਰਨਗੇ। ਇਸ ਮੌਕੇ ਗੁਰਮੀਤ ਸਿੰਘ ਕੁਲਾਰ, ਪ੍ਰਧਾਨ, ਫਿਕੋ, ਰਾਜੀਵ ਜੈਨ, ਚਰਨਜੀਤ ਵਿਸਕਰਮਾ, ਸਾਬਕਾ ਪ੍ਰਧਾਨ ਯੂਸੀਪੀਐਮਏ, ਜਸਵਿੰਦਰ ਸਿੰਘ ਬਿਰਦੀ ਅਤੇ ਸਤਨਾਮ ਸਿੰਘ ਮੱਕੜ ਆਦਿ ਵੀ ਹਾਜਰ ਸਨ।