ਪਟਿਆਲਾ 13 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) : ਰਾਸ਼ਟਰੀਯ ਜਯੋਤੀ ਕਲਾਮੰਚ ਵੱਲੋਂ ਦੀ ਪਟਿਆਲਾ ਹੈਂਡੀ ਕਰਾਫਟ ਡਬਲਿਯੂ.ਸੀ.ਆਈ.ਐਸ. ਲਿਮਟਿਡ ਅਤੇ ਗੁਪਤਾ ਬਿਲਡਰ ਅਤੇ ਪ੍ਰਮੋਟਰ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਭਾਸ਼ਾ ਭਵਨ ਦੇ ਆਡੀਟੋਰੀਅਮ ਵਿਖੇ ਰਾਸ਼ਟਰੀਯ ਗੋਰਵ ਪੁਰਸਕਾਰ 2019 ਅੰਤਰ ਰਾਸ਼ਟਰੀਯ ਪੁਰਸ਼ ਦਿਵਸ ਦਾ ਆਯੋਜਨ ਰੇਖਾ ਮਾਨ ਦੀ ਦੇਖ ਰੇਖ ਹੇਠ ਅਤੇ ਅਨੁਪਮ ਗੁਪਤਾ ਦੇ ਆਸ਼ੀਰਵਾਦ ਸਦਕਾ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਰਾਕੇਸ਼ ਠਾਕੁਰ ਦੇ ਨਿਰਦੇਸ਼ਣਾਂ ਹੇਠ ਕੀਤਾ ਗਿਆ। ਜਿਸ ਵਿੱਚ ਅਲੱਗ-ਅਲੱਗ ਖੇਤਰ ਵਿੱਚ ਨਾਮ ਖੱਟਣ ਵਾਲੇ 31 ਸ਼ਖਸ਼ੀਅਤਾਂ ਨੂੰ ਰਾਸ਼ਟਰੀਯ ਗੌਰਵ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।
ਜਿਸ ਵਿੱਚ ਮੁੱਖ ਮਹਿਮਾਨ ਸੰਤ ਲਾਲ ਬਾਂਗਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਅਤੇ ਡਾ. ਸਵਰਾਜ ਸਿੰਘ (ਵਿਸ਼ਵ ਚਿੰਤਕ) ਪਹੁੰਚੇ ਅਤੇ ਇਸ ਮੌਕੇ ਤੇ ਸੰਤ ਲਾਲ ਬਾਂਗਾ ਨੇ ਰਾਸ਼ਟਰੀਯ ਪੁਰਸ਼ ਦਿਵਸ ਨੂੰ ਅੰਤਰ ਰਾਸ਼ਟਰੀਯ ਪੁਰਸ਼ ਦਿਵਸ ਦੇ ਮੌਕੇ ਤੇ ਮਨਾਉਣ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਇਹ ਸੰਸਥਾ ਹਰ ਖੇਤਰ ਵਿੱਚ ਵੱਧ ਚੜ੍ਹ ਕੇ ਕੰਮ ਕਰਦੀ ਹੈ ਤੇ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਜਿਸ ਦੇ ਰਾਕੇਸ਼ ਠਾਕੁਰ ਵਧਾਈ ਦੇ ਪਾਤਰ ਹਨ। ਡਾ. ਸਵਰਾਜ ਸਿੰਘ ਨੇ ਕਿਹਾ ਕਿ ਪੁਰਸ਼ ਦਿਵਸ ਇੱਕ ਅੱਛੀ ਗੱਲ ਹੈ। ਇਸ ਮੌਕੇ ਤੇ ਵਧਾਈ ਦਿੰਦਿਆ ਕਿਹਾ ਕਿ ਵੂਮੈਨ ਡੇਅ ਅਤੇ ਹੋਰ ਕਈ ਡੇਅ ਕਈ ਸੁਸਾਇਟੀਆਂ ਵੱਲੋਂ ਮਨਾਏ ਜਾਂਦੇ ਹਨ ਪਰ ਪੁਰਸ਼ ਦਿਵਸ ਮਨਾਉਣ ਲਈ ਇਹ ਸੰਸਥਾ ਵਧਾਈ ਦੀ ਪਾਤਰ ਹੈ। ਵਿਸ਼ੇਸ਼ ਮਹਿਮਾਨਾਂ ਵਿੱਚ ਬੀਰ ਚੰਦ ਖੁਰਮੀ, ਐਲ.ਆਰ. ਗੁਪਤਾ, ਐਸ.ਆਰ. ਪਾਸੀ, ਤ੍ਰਿਭਵਨ ਗੁਪਤਾ, ਰਵਿੰਦਰ ਸਿੰਗਲਾ, ਸ੍ਰੀਮਤੀ ਦਵਿੰਦਰ ਕੌਰ, ਸੁਖਦੇਵ ਸਿੰਘ ਭੋਲਾ, ਐਸ.ਪੀ. ਕਾਂਸਲ, ਸੁਨਿਲ ਗੁਪਤਾ, ਸੇਠ ਸ਼ਾਮ ਲਾਲ ਨਵਯੁੱਗ, ਡਾ. ਨੀਰਜ ਭਾਰਦਵਾਜ ਪਹੁੰਚੇ।
ਸਨਮਾਨਿਤ ਹੋਣ ਵਾਲੇ ਸ਼ਖਸ਼ੀਅਤਾਂ ਵਿੱਚ ਸੁਮਨਜੋਤ ਸਿੰਘ ਗਰੇਵਾਲ, ਸੁਰਿੰਦਰ ਮੋਹਨ ਸਿੰਗਲਾ, ਮੁਲਕ ਰਾਜ, ਸੁੰਦਰ ਲਾਲ ਸਿੰਗਲਾ, ਤਰਸੇਮ ਬਾਂਸਲ, ਪ੍ਰਿੰਸ ਖਰਬੰਦਾ, ਡਾ. ਪ੍ਰੇਮ ਸਿੰਗਲਾ, ਡਾ. ਜੀ.ਐਸ. ਆਨੰਦ, ਹਰਸ਼ ਕੁਠਾਰੀ, ਡਾ.ਪ੍ਰਮੋਦ ਕੁਮਾਰ, ਡਾ. ਕਨਵਰ ਜਸਮਿੰਦਰਪਾਲ ਸਿੰਘ, ਤਰਲੋਚਨ ਸਿੰਘ (ਤੋਚੀ ਬਾਈ), ਅਵਤਾਰ ਸਿੰਘ, ਬਲਜਿੰਦਰ ਸ਼ਾਸ਼ਤਰੀ, ਕਿਸ਼ਨ ਚਾਵਲਾ, ਨਰਿੰਦਰ ਪਾਲ ਗਰਗ, ਜਸਵਿੰਤਰ ਸਿੰਘ ਕੌਲੀ, ਇੰਸ: ਬਲਦੇਵ ਸਿੰਘ, ਡਾ. ਵਿਕਾਸ ਗੋਇਲ, ਡਾ. ਸੁਧੀਰ ਸੇਠੀ, ਬਨਵਾਰੀ ਲਾਲ, ਪਵਨ ਸਿੰਗਲਾ, ਅਮਰਨਾਥ ਸੈਣੀ, ਜਗਮੋਹਨ ਸਿੰਘ ਬੇਦੀ, ਅਸ਼ਵਨੀ ਕੁਮਾਰ, ਰਾਕੇਸ਼ ਗਰਗ, ਮੋਹਨ ਸਿੰਘ ਕੰਗ, ਪ੍ਰੋ. ਡੀ.ਪੀ. ਸਿੰਘ, ਕੁਮਾਰ ਵਿਨੇ ਅਤੇ ਹਰਸਿਮਰਨਪਾਲ ਸਿੰਘ ਨੂੰ ਰਾਸ਼ਟਰੀਯ ਗੌਰਵ ਪੁਰਸਕਾਰ-19 ਦੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਸਫਲ ਕਰਨ ਲਈ ਨਵਲ ਕਿਸ਼ੋਰ, ਸੁਰਿੰਦਰ ਆਹਲੂਵਾਲੀਆ, ਰੇਨੂੰ ਖਤਰੀ, ਪਿੰਕੀ, ਜੋਲੀ ਸਿੱਧੂ, ਨਰਿੰਦਰ ਸਿੰਘ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ। ਮੰਚ ਸੰਚਾਲਣਾ ਸ੍ਰੀਮਤੀ ਅਨੀਤਾ ਗੁਪਤਾ ਅਤੇ ਧਰਮਿੰਦਰ ਸੰਧੂ ਨੇ ਬਾਖੂਬੀ ਨਿਭਾਈ।